05-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-04-2026

ਬਾਵਾ ਸ਼ਾਂਤੀ ਨਾਥ ਦੀ ਬਰਸੀ ਮਨਾਈ

Ad Position 21
No active advertisement
ਅਜੀਤ ਡੈਸਕ 16-04-2026
ਮਾਛੀਵਾੜਾ ਸਾਹਿਬ, 15 ਅਪ੍ਰੈਲ (ਰਾਜਦੀਪ ਸਿੰਘ ਅਲਬੇਲਾ)-ਮਾਛੀਵਾੜਾ ਦੇ ਵਿਸ਼ਵਕਰਮਾ ਮੰਦਿਰ 'ਚ ਬਾਵਾ ਸ਼ਾਂਤੀ ਨਾਥ ਦੀ 40ਵੀਂ ਬਰਸੀ ਸ਼ਰਧਾਲੂਆਂ ਵਲੋਂ ਸ਼ਰਧਾ ਭਾਵਨਾ ਨਾਲ ਮਨਾਈ ਗਈ | ਸਵੇਰੇ ਮੰਦਿਰ ਵਿਚ ਸ਼ਰਧਾਲੂਆਂ ਵਲੋਂ ਬਾਵਾ ਦੀ ਪਵਿੱਤਰ ਮੂਰਤੀ ਦਾ ਇਸ਼ਨਾਨ ਕਰਵਾਇਆ ਗਿਆ ਅਤੇ ਫਿਰ ਹਵਨ ਯੱਗ ਦੌਰਾਨ ਅਹੂਤੀ ਪਾਈ ਗਈ | ਸ਼ਰਧਾਲੂਆਂ ਵਲੋਂ ਬਾਵਾ ਸ਼ਾਂਤੀ ਨਾਥ ਦੀ ਮੂਰਤੀ ਦੀ ਪੂਜਾ ਅਰਚਨਾ ਕੀਤੀ ਗਈ ਅਤੇ ਉਨਾਂ ਦੇ ਚਰਨਾਂ ਵਿਚ ਸਰਬੱਤ ਦੇ ਭਲੇ ਲਈ ਅਰਦਾਸ ਕੀਤੀ | ਸ਼ਰਧਾਲੂ ਅÏਰਤਾਂ ਵਲੋਂ ਭਜਨ ਕੀਰਤਨ ਕੀਤਾ ਗਿਆ | ਇਸ ਮੌਕੇ ਪ੍ਰਧਾਨ ਗੁਰਚਰਨ ਸਿੰਘ ਜਾਂਗੜਾ, ਹਰਪ੍ਰੀਤ ਸਿੰਘ, ਪੰਡਿਤ ਦੁਆਰਕਾ ਪ੍ਰਸ਼ਾਦ, ਮਹਿੰਦਰ ਕੁਮਾਰ ਗੁਲਾਟੀ, ਰਜਿੰਦਰ ਸਚਦੇਵਾ, ਮਹੇਸ਼ ਕੁਮਾਰ ਗੁਲਾਟੀ, ਵੀਰ ਦੱਤ, ਸ਼ਾਮ ਸੁੰਦਰ, ਰਾਜੀਵ ਕੁਮਾਰ, ਮਾਗੀ ਰਾਮ ਸਚਦੇਵਾ, ਅੰਗਦ ਸਚਦੇਵਾ, ਅਮਨ ਸਚਦੇਵਾ, ਸੰਜੀਵ ਨਾਗਪਾਲ, ਧਰਮਪਾਲ ਗੰਢਾ, ਰਾਜਨ ਗੁਲਾਟੀ, ਲਾਲਾ ਲੀਹਲ ਵੀ ਮੌਜੂਦ ਸਨ | ਆਈ ਸੰਗਤ ਲਈ ਅਤੁੱਟ ਲੰਗਰ ਵੀ ਵਰਤਾਇਆ ਗਿਆ |
Ad Position 22
No active advertisement
ਪਿਛਲੀ ਖ਼ਬਰ ਖ਼ਾਲਸਾ ਦਿਵਸ ਨੂੰ ਸਮਰਪਿਤ ਦੁਮਾਲੇ ਤੇ ਦਸਤਾਰ ਮੁਕਾਬਲੇ ਕਰਵਾਏ ਅਗਲੀ ਖ਼ਬਰ ਮਾਤਾ ਹਰਨਾਮ ਕੌਰ ਮੈਮੋਰੀਅਲ ਸਕੂਲ ਦੇ ਵਿਦਿਆਰਥੀਆਂ ਨੇ ਧਾਰਮਿਕ ਪ੍ਰੀਖਿਆ 'ਚ ਮੱਲਾਂ ਮਾਰੀਆਂ
Ad Position 24