05-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-04-2026

ਪਿੰਡ ਖ਼ਾਨਪੁਰ ਵਿਖੇ ਅੰਬੇਡਕਰ ਜੈਅੰਤੀ ਮਨਾਈ

Ad Position 21
No active advertisement
ਅਜੀਤ ਡੈਸਕ 16-04-2026
ਡੇਹਲੋਂ, 15 ਅਪ੍ਰੈਲ (ਅੰਮਿ੍ਤਪਾਲ ਸਿੰਘ ਕੈਲੇ)-ਪਿੰਡ ਖ਼ਾਨਪੁਰ ਵਿਖੇ ਡਾ. ਭੀਮ ਰਾਉ ਅੰਬੇਡਕਰ ਸਾਹਿਬ ਦਾ 135 ਵਾਂ ਜਨਮ ਦਿਨ ਧੂਮਧਾਮ ਨਾਲ ਮਨਾਇਆ ਗਿਆ | ਇਸ ਸਮੇਂ ਭਾਗ ਸਿੰਘ ਸਰੀਂਹ ਸੂਬਾ ਸਕੱਤਰ ਬਹੁਜਨ ਸਮਾਜ ਪਾਰਟੀ ਪੰਜਾਬ ਨੇ ਉਚੇਚੇ ਤੌਰ 'ਤੇ ਸ਼ਿਰਕਤ ਕੀਤੀ ਅਤੇ ਉਨ੍ਹਾਂ ਯੁੱਗ ਪੁਰਸ਼ ਡਾ. ਅੰਬੇਡਕਰ ਦੇ ਜੀਵਨ, ਸੰਘਰਸ਼ ਅਤੇ ਫਲਸਫੇ ਵਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ | ਇਸ ਮੌਕੇ ਬੱਚਿਆਂ ਨੇ ਉਨ੍ਹਾਂ ਦੇ ਜੀਵਨ ਨਾਲ ਸੰਬੰਧਿਤ ਕਵਿਤਾਵਾਂ ਦਾ ਗਾਇਨ ਕੀਤਾ | ਇਸ ਸਮੇਂ ਬਲਦੇਵ ਸਿੰਘ ਭੱਟੀ, ਬਹਾਦਰ ਸਿੰਘ ਬਿੱਟੂ ਬਿਜਲੀ ਵਾਲਾ, ਏਕਮ ਸਿੰਘ ਭੱਟੀ ਬੰਟੀ, ਗੁਲਜ਼ਾਰ ਸਿੰਘ ਲਾਡੀ, ਨਾਮਦੇਵ ਸਿੰਘ, ਇਕਬਾਲ ਸਿੰਘ ਜੇ. ਈ., ਮੱਘਰ ਸਿੰਘ ਪ੍ਰਧਾਨ ਗੁਰਦਵਾਰਾ ਪ੍ਰਬੰਧਕ ਕਮੇਟੀ, ਗੁਰਪ੍ਰੀਤ ਸਿੰਘ, ਦਵਿੰਦਰ ਸਿੰਘ, ਫਤਿਹ ਸਿੰਘ, ਜ਼ੋਰਾ ਸਿੰਘ, ਗੀਤਕਾਰ ਬਿੰਦਰ ਸਿੰਘ, ਗੁਰਪਿੰਦਰ ਸਿੰਘ, ਮੇਵਾ ਸਿੰਘ, ਗੁਰਦੇਵ ਸਿੰਘ ਅਤੇ ਪਿੰਡ ਨਿਵਾਸੀ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਪੰਜਾਬ ਕਾਂਗਰਸ ਵਲੋਂ ਸੰਗਠਨ ਸਿਰਜਨ ਅਭਿਆਨ ਹੇਠ ਲੁਧਿਆਣਾ ਦਿਹਾਤੀ ਜ਼ਿਲ੍ਹਾ ਕਮੇਟੀ ਦਾ ਵਿਸਥਾਰ ਅਗਲੀ ਖ਼ਬਰ ਲੁਧਿਆਣੇ ਦੀ ਧੀ ਬਣੀ ਕੈਨੇਡਾ 'ਚ ਜੇਲ੍ਹ ਅਧਿਕਾਰੀ
Ad Position 24