05-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-04-2026

ਪੰਜਾਬ ਕਾਂਗਰਸ ਵਲੋਂ ਸੰਗਠਨ ਸਿਰਜਨ ਅਭਿਆਨ ਹੇਠ ਲੁਧਿਆਣਾ ਦਿਹਾਤੀ ਜ਼ਿਲ੍ਹਾ ਕਮੇਟੀ ਦਾ ਵਿਸਥਾਰ

Ad Position 21
No active advertisement
ਅਜੀਤ ਡੈਸਕ 16-04-2026
• ਜ਼ਿਲ੍ਹਾ ਪ੍ਰਧਾਨ ਮੇਜਰ ਸਿੰਘ ਮੁੱਲਾਂਪੁਰ ਨਵੇਂ ਅਹੁਦੇਦਾਰਾਂ ਨੂੰ ਵਧਾਈ ਦਿੰਦਿਆਂ ਪੰਜਾਬ ਕਾਂਗਰਸ ਪ੍ਰਧਾਨ ਤੇ ਜਨਰਲ ਸਕੱਤਰ ਦਾ ਧੰਨਵਾਦ
ਮੁੱਲਾਂਪੁਰ-ਦਾਖਾ, 15 ਅਪ੍ਰੈਲ (ਨਿਰਮਲ ਸਿੰਘ ਧਾਲੀਵਾਲ)-ਪੰਜਾਬ ਕਾਂਗਰਸ ਵਲੋਂ ਅਗਾਮੀ ਵਿਧਾਨ ਸਭਾ ਚੋਣਾਂ 'ਚ ਪਾਰਟੀ ਦੀ ਮਜ਼ਬੂਤੀ ਲਈ ਸੰਗਠਨ ਸਿਰਜਨ ਅਭਿਆਨ ਤਹਿਤ ਅਹੁਦੇਦਾਰਾਂ ਦੀਆਂ ਕਮੇਟੀਆਂ ਦਾ ਵਿਸਥਾਰ ਕੀਤਾ ਜਾ ਰਿਹਾ | ਕਾਂਗਰਸ ਪਾਰਟੀ ਦੇ ਲੁਧਿਆਣਾ ਦਿਹਾਤੀ ਜ਼ਿਲ੍ਹਾ ਪ੍ਰਧਾਨ ਮੇਜਰ ਸਿੰਘ ਮੁੱਲਾਂਪੁਰ ਵਲੋਂ ਜ਼ਿਲ੍ਹਾ ਕਮੇਟੀ ਲਈ ਕਾਂਗਰਸ ਪਾਰਟੀ ਦੇ ਮਿਹਨਤੀ ਵਿਅਕਤੀਆਂ ਦੀ ਲਿਸਟ ਪੰਜਾਬ ਕਾਂਗਰਸ ਪ੍ਰਧਾਨ/ਸਾਂਸਦ ਅਮਰਿੰਦਰ ਸਿੰਘ ਰਾਜਾ ਵੜਿੰਗ ਦੁਆਰਾ ਮਨਜ਼ੂਰੀ ਲਈ ਜਨ: ਸਕੱਤਰ ਇੰਚਾਰਜ ਸੰਗਠਨ ਕੈਪਟਨ ਸੰਦੀਪ ਸਿੰਘ ਸੰਧੂ ਨੂੰ ਭੇਜੀ ਗਈ | ਮੇਜਰ ਸਿੰਘ ਮੁੱਲਾਂਪੁਰ ਦੁਆਰਾ ਲੁਧਿਆਣਾ ਦਿਹਾਤੀ ਲਈ ਭੇਜੀ 51 ਮੈਂਬਰੀ ਜ਼ਿਲ੍ਹਾ ਕਮੇਟੀ ਦੀ ਸੂਚੀ ਨੂੰ ਮਨਜ਼ੂਰ ਕਰ ਲਿਆ ਗਿਆ | ਕੈਪਟਨ ਸੰਦੀਪ ਸਿੰਘ ਸੰਧੂ ਦੇ ਦਸਤਖ਼ਤਾਂ ਹੇਠ ਜਾਰੀ ਸੂਚੀ ਵਿਚ ਕਾਂਗਰਸ ਪਾਰਟੀ ਦੇ ਟਕਸਾਲੀ ਚਿਹਰੇ ਮਨਜੀਤ ਸਿੰਘ ਹੰਬੜਾਂ, ਤੇਲੂ ਰਾਮ ਬਾਂਸਲ ਮੰਡੀ ਮੁੱਲਾਂਪੁਰ, ਜਸਪਾਲ ਸਿੰਘ ਭੈਣੀ ਗਾਹੀ, ਰਾਮਨਾਥ ਸਾਹਨੇਵਾਲ, ਗੁਰਜੀਤ ਸਿੰਘ ਜੰਡੀ, ਜਗਜੀਤ ਸਿੰਘ ਕਾਉਂਕੇ, ਰਵਿੰਦਰਪਾਲ ਸਿੰਘ ਰਾਜੂ ਜਗਰਾਉਂ, ਨਿਰਮਲ ਸਿੰਘ ਨਿੰਮਾ, ਤੇਜਿੰਦਰ ਸਿੰਘ ਲਾਡੀ ਜੱਸੜ, ਭਜਨ ਸਿੰਘ ਸਵੱਦੀ, ਮੇਜਰ ਸਿੰਘ ਗਿੱਲ, ਸੁਰਿੰਦਰਪਾਲ ਸਿੰਘ ਟੀਟੂ, ਮਹਿੰਦਰਪਾਲ ਸਿੰਘ ਤਲਵੰਡੀ ਰਾਏ, ਸੁਰੇਸ਼ ਕੁਮਾਰ ਗਰਗ, ਦਰਸ਼ਨ ਸਿੰਘ ਮਾਨ, ਹਰਬਲਾਸ ਸਿੰਘ, ਓਮ ਪ੍ਰਕਾਸ਼ ਮਨਸੂਰਾਂ ਸਾਰੇ ਲੁਧਿਆਣਾ ਦਿਹਾਤੀ ਜ਼ਿਲ੍ਹਾ ਕਮੇਟੀ ਵਿਚ ਮੀਤ ਪ੍ਰਧਾਨ ਨਿਯੁਕਤ ਕੀਤੇ ਗਏ | ਹਰਮਿੰਦਰ ਸਿੰਘ ਚੀਮਾ ਜਾਂਗਪੁਰ, ਗੁਰਮੀਤ ਸਿੰਘ ਮੁੰਡੀਆਂ, ਕੰਵਲਜੀਤ ਸਿੰਘ ਬੋਪਾਰਾਏ, ਗੁਰਜੀਤ ਸਿੰਘ ਰੰਗੀਆਂ, ਸਿਮਰਜੀਤ ਸਿੰਘ ਗਿੱਲ, ਜਤਿੰਦਰਪਾਲ ਸਿੰਘ ਸਾਫੀਪੁਰਾ, ਨਿਰੰਜਨ ਸਿੰਘ ਕਾਲਾ, ਰੁਪਿੰਦਰ ਸਿੰਘ ਨੂਰਵਾਲਾ, ਜਸਪਾਲ ਸਿੰਘ ਸਹੌਲੀ, ਸੁਰਜੀਤ ਸਿੰਘ ਭੂੰਦੜੀ, ਗੁਰਮੀਤ ਸਿੰਘ ਮਾਜਰੀ, ਗੁਰਜੀਤ ਸਿੰਘ ਧਾਂਦਰਾ, ਗੁਰਚਰਨ ਸਿੰਘ ਆਲੋਵਾਲ, ਸਤਵੰਤ ਸਿੰਘ ਗਰਚਾ, ਦਵਿੰਦਰ ਸਿੰਘ ਗਿੱਲ, ਸੁਖਵਿੰਦਰ ਸਿੰਘ ਅਕਾਲਗੜ੍ਹ, ਸੰਦੀਪ ਸਿੰਘ ਜੋਧਾਂ ਇਹ ਸਾਰੇ ਲੁਧਿਆਣਾ ਦਿਹਾਤੀ ਜ਼ਿਲ੍ਹਾ ਕਮੇਟੀ ਵਿਚ ਜਨ: ਸੈਕਟਰੀ ਨਿਯੁਕਤ ਕੀਤੇ ਗਏ | ਕਮਲਜੀਤ ਕੌਰ ਹਿੱਸੋਵਾਲ, ਜੀਵਨ ਸਿੰਘ ਬਾਗੀਆਂ, ਗੁਰਦੀਪ ਸਿੰਘ ਰਸੂਲਪੁਰ, ਕੁਲਵੰਤ ਸਿੰਘ ਡਾਂਗੀਆਂ, ਜਸਵਿੰਦਰ ਸਿੰਘ ਚੀਮਾ, ਦਵਿੰਦਰ ਸਿੰਘ ਬਿੱਲੂ ਜੱਟਪੁਰਾ, ਅਮਨਦੀਪ ਸਿੰਘ ਬੜੂੰਦੀ, ਰਵਨੀਤ ਸਿੰਘ ਗਿੱਲ, ਸ਼ਮਸ਼ੇਰ ਸਿੰਘ ਸ਼ੇਰੀ, ਹਰਪ੍ਰੀਤ ਸਿੰਘ ਮੁੰਡੀਆਂ, ਜਸਵੰਤ ਸਿੰਘ ਬਿੱਲੂ ਬਾਸੀਆਂ, ਮਨਵੀਰ ਸਿੰਘ ਕਲੇਰ ਮੁੱਲਾਂਪੁਰ, ਭਜਨ ਸਿੰਘ ਭੈਣੀ ਗੁੱਜਰਾਂ, ਸਿਮਰਪ੍ਰੀਤ ਸਿੰਘ ਹਾਂਸ, ਨਰਿੰਦਰਜੀਤ ਸਿੰਘ ਨਿੰਦਾ, ਮਨਜੋਤ ਕੌਰ ਸਾਰੇ ਜ਼ਿਲ੍ਹਾ ਕਮੇਟੀ ਵਿਚ ਸੈਕਟਰੀ ਨਿਯੁਕਤ ਕੀਤੇ ਗਏ | ਵਾਈਸ ਪ੍ਰਧਾਨ, ਜਨ: ਸੈਕਟਰੀ, ਸੈਕਟਰੀ ਤੋਂ ਇਲਾਵਾ ਕੁਲਵੀਰ ਕੁਮਾਰ ਸ਼ਰਮਾ ਖ਼ਜ਼ਾਨਚੀ ਅਤੇ ਇੰਦਰਜੀਤ ਸਿੰਘ ਮੁੱਖ ਬੁਲਾਰਾ, ਜਸਵਿੰਦਰ ਸਿੰਘ ਧੂਰਕੋਟ ਦਫ਼ਤਰ ਸੈਕਟਰੀ, ਸੁਨੀਤਾ ਤਜਾਨੀਆ ਸੋਸ਼ਲ ਮੀਡੀਆ ਇੰਚਾਰਜ, ਯੁਵਰਾਜ ਮਲਹੋਤਰਾ ਦੀ ਪ੍ਰੈੱਸ ਮੀਡੀਆ ਇੰਚਾਰਜ ਵਜੋਂ ਨਿਯੁਕਤੀ ਹੋਈ | ਜ਼ਿਲ੍ਹਾ ਕਾਂਗਰਸ ਕਮੇਟੀ 'ਚ ਚੁਣੇ ਸਾਥੀਆਂ ਨੂੰ ਵਧਾਈ ਦਿੰਦਿਆਂ ਲੁਧਿਆਣਾ ਦਿਹਾਤੀ ਜ਼ਿਲ੍ਹਾ ਕਾਂਗਰਸ ਪ੍ਰਧਾਨ ਮੇਜਰ ਸਿੰਘ ਮੁੱਲਾਂਪੁਰ ਵਲੋਂ ਪੰਜਾਬ ਕਾਂਗਰਸ ਦੇ ਪ੍ਰਧਾਨ/ਸਾਂਸਦ ਅਮਰਿੰਦਰ ਸਿੰਘ ਰਾਜਾ ਵੜਿੰਗ, ਜਨ: ਸਕੱਤਰ ਇੰਚਾਰਜ (ਸੰਗਠਨ) ਕੈਪਟਨ ਸੰਦੀਪ ਸਿੰਘ ਸੰਧੂ ਦਾ ਧੰਨਵਾਦ ਕੀਤਾ |
Ad Position 22
No active advertisement
ਪਿਛਲੀ ਖ਼ਬਰ ਬਾਬਾ ਹਸਤ ਲਾਲ ਸਕੂਲ ਦਾ ਅੱਠਵੀਂ ਦਾ ਨਤੀਜਾ ਰਿਹਾ ਸ਼ਾਨਦਾਰ ਅਗਲੀ ਖ਼ਬਰ ਪਿੰਡ ਖ਼ਾਨਪੁਰ ਵਿਖੇ ਅੰਬੇਡਕਰ ਜੈਅੰਤੀ ਮਨਾਈ
Ad Position 24