ਖੰਨਾ, 16 ਅਪ੍ਰੈਲ (ਹਰਜਿੰਦਰ ਸਿੰਘ ਲਾਲ)-ਅੱਜ ਖੰਨਾ ਦੇ ਭਾਰਤ ਜਨਤਾ ਪਾਰਟੀ ਦੇ ਜ਼ਿਲਾ ਪ੍ਰਧਾਨ ਪ੍ਰੋਫੈਸਰ ਭੁਪਿੰਦਰ ਸਿੰਘ ਚੀਮਾ ਦੀ ਪ੍ਰਧਾਨਗੀ ਹੇਠ ਖੰਨਾ ਦੇ ਵਾਰਡ ਨੰਬਰ ਤਿੰਨ ਵਿੱਚ ਇੱਕ ਭਾਰੀ ਇਕੱਠ ਹੋਇਆ | ਇਸ ਮੌਕੇ ਸੀਨੀਅਰ ਆਗੂ ਸੰਜੀਵ ਵਾਲੀਆ ਅਤੇ ਉਨਾਂ ਦੀ ਧਰਮ ਪਤਨੀ ਪਿੰਕੀ ਵਾਲੀਆ ਦੀ ਅਗਵਾਈ ਹੇਠ ਮੰਡਲ ਪ੍ਰਧਾਨ ਬਿੰਨੀ ਮਲਹੋਤਰਾ ਅਤੇ ਰੂਪੇਸ਼ ਭਾਰਦਵਾਜ ਅਤੇ ਜਸਵੰਤ ਕਸ਼ਯਪ ਦੀ ਨਿਗਰਾਨੀ ਹੇਠ ਸੈਂਕੜੇ ਲੋਕਾਂ ਨੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਨੂੰ ਕਬੂਲਦੇ ਹੋਏ ਭਾਰਤੀ ਜਨਤਾ ਪਾਰਟੀ ਵਿੱਚ ਸ਼ਮੂਲੀਅਤ ਕੀਤੀ | ਇਸ ਮੌਕੇ ਖ਼ਾਸ ਤੌਰ ਤੇ ਸੰਜੀਵ ਵਾਲੀਆ ਅਤੇ ਪਿੰਕੀ ਵਾਲੀਆ ਨੂੰ ਸ਼ਾਮਿਲ ਕਰਾਉਣ ਵਾਸਤੇ ਭਾਰਤੀ ਜਨਤਾ ਪਾਰਟੀ ਦੇ ਪੰਜਾਬ ਦੇ ਮੀਤ ਪ੍ਰਧਾਨ ਬਿਕਰਮਜੀਤ ਸਿੰਘ ਚੀਮਾ ਵੀ ਹਾਜ਼ਰ ਹੋਏ | ਉਨਾਂ ਨੇ ਇਸ ਮੌਕੇ ਸੰਜੀਵ ਵਾਲੀਆ, ਪਿੰਕੀ ਵਾਲੀਆ ਅਤੇ ਉਨਾਂ ਦੇ ਸਾਰੇ ਸਾਥੀਆਂ ਦਾ ਭਾਰਤੀ ਜਨਤਾ ਪਾਰਟੀ ਵਿੱਚ ਸ਼ਾਮਿਲ ਹੋਣ ਤੇ ਸਵਾਗਤ ਕੀਤਾ ਤੇ ਧੰਨਵਾਦ ਕੀਤਾ | ਇਸ ਮੌਕੇ ਤੇ ਬਿਕਰਮਜੀਤ ਸਿੰਘ ਚੀਮਾ ਅਤੇ ਜ਼ਿਲਾ ਪ੍ਰਧਾਨ ਪ੍ਰੋਫੈਸਰ ਭੁਪਿੰਦਰ ਸਿੰਘ ਚੀਮਾ ਨੇ ਸਾਰੇ ਭੈਣ ਭਰਾਵਾਂ ਨੂੰ ਸ਼ਾਮਿਲ ਹੋਣ ਤੇ ਇਸ ਗੱਲ ਦਾ ਯਕੀਨ ਦਵਾਇਆ ਕਿ ਆਉਣ ਵਾਲੇ ਸਮੇਂ ਵਿੱਚ ਉਨਾਂ ਨੂੰ ਭਾਰਤੀ ਜਨਤਾ ਪਾਰਟੀ ਵਿੱਚ ਬਣਦਾ ਮਾਣ ਤੇ ਸਨਮਾਨ ਦਿੱਤਾ ਜਾਵੇਗਾ | ਇਸ ਮੌਕੇ ਭਾਰਤੀ ਜਨਤਾ ਪਾਰਟੀ ਦੇ ਸਾਬਕਾ ਜ਼ਿਲ੍ਹਾ ਪ੍ਰਧਾਨ ਰਣਜੀਤ ਸਿੰਘ ਹੀਰਾ ਭਾਰਤੀ ਜਨਤਾ ਪਾਰਟੀ ਦੇ ਬਹੁਤ ਸੀਨੀਅਰ ਨੇਤਾ ਜਸਪਾਲ ਸਿੰਘ ਲੋਟੇ, ਸੰਜੀਵ ਕੁਮਾਰ, ਲਾਲ ਚੰਦ, ਦੇਵਗਨ, ਨਵੀਨ, ਅਜੈ ਮਹਿਤਾ, ਹੈਪੀ, ਪੰਮੀ, ਪੱਪੂ, ਰਾਕੇਸ਼, ਸੁਨੀਲ, ਜਤਿਨ, ਦੀਪਾ, ਕਾਜਲ, ਲੀਲਾ, ਜਸਵੀਰ, ਬਿਨੀ ਮਲਹੋਤਰਾ, ਮੰਡਲ ਪ੍ਰਧਾਨ ਗੁਰਪੇਸ਼ ਭਾਰਤਵਾਜ, ਐਕਟਿੰਗ ਪੈ੍ਰਜ਼ੀਡੈਂਟ ਮੰਡਲ ਵਨ ਜਸਵੰਤ ਕਸ਼ਪ, ਪ੍ਰਦੀਪ ਕਪੂਰ, ਆਗੂ ਸੋਹਣ ਸਿੰਘ ਰੌਣੀ, ਪੰਡਿਤ ਰਿਸ਼ੀ ਦੇਵ, ਰਾਧਾ ਮਹਿਤਾ, ਹਰੀਸ਼ ਮਹਿੰਦਰੂ, ਅਜੇ, ਭਾਰਤੀ ਜਨਤਾ ਪਾਰਟੀ ਦੇ ਆਫਿਸ ਇੰਚਾਰਜ ਖੰਨਾ ਜ਼ਿਲ੍ਹੇ ਦੇ ਐਡਵੋਕੇਟ ਜਤਿਨ ਮਿੱਤਲ, ਵਿਸ਼ਾਲ ਕੁਮਾਰ, ਖੰਨਾ ਕੁਮਾਰ, ਖੰਨਾ ਕੁਲਜੀਤ ਸਿੰਘ ਦੀਵਾ, ਲਵਪ੍ਰੀਤ ਸਿੰਘ, ਵਾਰਡ ਨੰਬਰ ਚਾਰ ਖੰਨਾ ਆਦਿ ਸ਼ਾਮਿਲ ਹੋਏ |