04-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-04-2026

ਲਾਟੋ ਜੋਗਾ ਦੀ ਜਸਵੀਰ ਕੌਰ ਦਾ ਨਿਕਲਿਆ ਪੰਜਾਬ ਸਟੇਟ ਮਹੀਨਾਵਾਰ ਲਾਟਰੀ ਦਾ 25 ਲੱਖ ਦਾ ਪਹਿਲਾ ਇਨਾਮ

Ad Position 21
No active advertisement
ਅਜੀਤ ਡੈਸਕ 17-04-2026
ਕੁਹਾੜਾ, 16 ਅਪ੍ਰੈਲ (ਸੰਦੀਪ ਸਿੰਘ ਕੁਹਾੜਾ)-ਵਿਧਾਨ ਸਭਾ ਹਲਕਾ ਸਾਹਨੇਵਾਲ ਦੇ ਅਧੀਨ ਪੈਂਦੇ ਪਿੰਡ ਲਾਟੋ ਜੋਗਾ ਦੇ ਵਸਨੀਕ ਜਸਵੀਰ ਕੌਰ ਪਤਨੀ ਸ਼ਮਿੰਦਰ ਸਿੰਘ ਪੰਜਾਬ ਸਟੇਟ ਡੀਅਰ ਮਹੀਨਾਵਾਰ ਲਾਟਰੀ ਦੇ ਵਿਜੇਤਾ ਬਣੇ | ਜਿਨਾਂ ਨੂੰ ਪੰਜਾਬ ਸਟੇਟ ਮਹੀਨਾਵਾਰ ਲਾਟਰੀ ਦਾ 25 ਲੱਖ ਰੁਪਏ ਦਾ ਪਹਿਲਾ ਇਨਾਮ ਨਿਕਲਿਆ | ਲਾਟਰੀ ਵਿਜੇਤਾ ਜਸਵੀਰ ਕੌਰ ਨੇ ਆਪਣੀ ਖ਼ੁਸ਼ੀ ਜ਼ਾਹਿਰ ਕਰਦੇ ਹੋਏ ਦੱਸਿਆ ਕਿ ਉਨਾਂ ਵਲੋਂ ਕੁਹਾੜਾ ਦੇ ਗੁਪਤਾ ਲਾਟਰੀ ਸਟਾਲ ਤੋਂ ਪੰਜਾਬ ਸਟੇਟ ਡੀਅਰ 100 ਮਹੀਨਾਵਾਰ ਲਾਟਰੀ ਦੀ ਟਿਕਟ ਖਰੀਦੀ ਗਈ ਸੀ, ਜਿਸ ਦਾ ਉਨਾਂ ਨੂੰ 25 ਲੱਖ ਰੁਪਏ ਪਹਿਲਾ ਇਨਾਮ ਨਿਕਲਿਆ | ਜਾਣਕਾਰੀ ਅਨੁਸਾਰ ਲਾਟਰੀ ਵਿਜੇਤਾ ਜਸਵੀਰ ਕੌਰ ਦਾ ਪਤੀ ਸ਼ਮਿੰਦਰ ਸਿੰਘ ਇੱਕ ਮਹੀਨਾ ਪਹਿਲਾਂ ਹੰਗਰੀ ਤੋਂ ਵਾਪਸ ਪਰਤੇ ਹਨ | ਇਸ ਮੌਕੇ ਲਾਟਰੀ ਸਟਾਲ 'ਤੇ ਪੁੱਜੇ ਵਿਜੇਤਾ ਜਸਵੀਰ ਕੌਰ ਤੇ ਪਤੀ ਸ਼ਮਿੰਦਰ ਸਿੰਘ ਨੂੰ ਸਨਮਾਨਿਤ ਕੀਤਾ ਗਿਆ |
Ad Position 22
No active advertisement
ਪਿਛਲੀ ਖ਼ਬਰ 'ਅਜੀਤ' ਉਪ ਦਫ਼ਤਰ ਲੁਧਿਆਣਾ ਦੇ ਇੰਚਾਰਜ ਪਰਮਿੰਦਰ ਸਿੰਘ ਅਹੂਜਾ ਨੂੰ ਸਦਮਾ-ਸਾਲੇ ਦਾ ਦਿਹਾਂਤ <br/> ਅਗਲੀ ਖ਼ਬਰ ਪੰਜਾਬ ਭਾਜਪਾ ਦੇ ਉਪ ਪ੍ਰਧਾਨ ਚੀਮਾ ਦੀ ਅਗਵਾਈ ਵਿਚ ਜ਼ਿਲ੍ਹਾ ਪ੍ਰਧਾਨ ਪ੍ਰੋ. ਚੀਮਾ ਨੇ ਕਈ ਨੇਤਾ ਕੀਤੇ ਭਾਜਪਾ ਵਿਚ ਸ਼ਾਮ...
Ad Position 24