04-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-04-2026

ਅਗਰਵਾਲ ਸਮਾਜ ਦੇ ਸਥਾਪਨਾ ਦਿਵਸ ਸੰਬੰਧੀ ਸਮਰਾਲਾ 'ਚ ਵਿਸ਼ੇਸ਼ ਮੀਟਿੰਗ

Ad Position 21
No active advertisement
ਅਜੀਤ ਡੈਸਕ 17-04-2026
ਸਮਰਾਲਾ, 16 ਅਪ੍ਰੈਲ (ਗੋਪਾਲ ਸੋਫਤ)-ਅਗਰਵਾਲ ਸਮਾਜ ਵਲੋਂ ਸਮਾਜ ਦਾ ਦੂਸਰਾ ਸਥਾਪਨਾ ਦਿਵਸ ਮਨਾਉਣ ਲਈ ਚੰਡੀਗੜ੍ਹ ਵਿਚ ਇੱਕ ਵੱਡਾ ਸੰਮੇਲਨ ਕਰਨ ਦੀ ਯੋਜਨਾ ਹੈ, ਜਿਸ ਦੀ ਤਿਆਰੀ ਲਈ ਅਮਨ ਗੁਪਤਾ ਅਤੇ ਅਜੀਤ ਗੁਪਤਾ ਦੀ ਅਗਵਾਈ ਹੇਠ ਅੱਜ ਇੱਥੇ ਇੱਕ ਮੀਟਿੰਗ ਕੀਤੀ ਗਈ, ਜਿਸ ਵਿਚ ਹਰਿਆਣਾ ਦੇ ਸਾਬਕਾ ਮੰਤਰੀ ਅਸੀਮ ਗੋਇਲ ਅਤੇ ਪ੍ਰਮੁੱਖ ਆਗੂ ਅਨੁਜ ਛਾਹੜੀਆ ਖ਼ਾਸ ਤੌਰ 'ਤੇ ਮੌਜੂਦ ਰਹੇ | ਮੀਟਿੰਗ ਵਿਚ ਵਿਚਾਰ ਪ੍ਰਗਟ ਕਰਦਿਆਂ ਆਏ ਮਹਿਮਾਨਾਂ ਅਮਨ ਗੁਪਤਾ ਅਤੇ ਅਜੀਤ ਗੁਪਤਾ ਨੇ ਕਿਹਾ ਕਿ ਮਹਾਰਾਜਾ ਅਗਰਸੈਨ ਨੇ ਲਗਭਗ 5142 ਸਾਲ ਪਹਿਲਾਂ ਰਾਜਪੂਤ ਸਮਾਜ ਤੋਂ ਪਰਿਵਰਤਿਤ ਹੋ ਕੇ ਅਗਰਵਾਲ ਸਮਾਜ ਦੀ ਸਥਾਪਨਾ ਕੀਤੀ ਸੀ, ਜਿਸ ਦੇ ਅਧੀਨ 18 ਗੋਤ੍ਰ ਬਣੇ | ਭਾਰਤ ਵਿਚ ਇਸ ਸਥਾਪਨਾ ਦਿਵਸ ਨੂੰ ਪਹਿਲੀ ਵਾਰ ਪਿਛਲੇ ਸਾਲ ਦਿੱਲੀ ਵਿੱਚ ਮਨਾਇਆ ਗਿਆ, ਜਿਸ ਵਿਚ ਦਿੱਲੀ ਦੀ ਮੁੱਖ ਮੰਤਰੀ ਰੇਖਾ ਗੁਪਤਾ ਅਤੇ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸੈਣੀ ਨੇ ਹਿੱਸਾ ਲਿਆ ਸੀ | ਇਸ ਸਾਲ ਅਗਰਵਾਲ ਸਮਾਜ ਵਲੋਂ ਦੂਜੀ ਵਾਰ ਸਥਾਪਨਾ ਦਿਵਸ ਮਨਾਉਣ ਲਈ ਚੰਡੀਗੜ੍ਹ ਵਿਚ ਇੱਕ ਵਿਸ਼ਾਲ ਸੰਮੇਲਨ ਕਰਨ ਦੀ ਯੋਜਨਾ ਹੈ, ਜਿਸ ਵਿਚ ਕਈ ਵਿਸ਼ੇਸ਼ ਹਸਤੀਆਂ ਦੇ ਸ਼ਾਮਲ ਹੋਣ ਦੀ ਸੰਭਾਵਨਾ ਹੈ | ਇਸ ਮੌਕੇ 'ਤੇ ਉਜੈਨ ਦੇ ਪੰਡਿਤ ਵਿਜੇ ਮਹਿਤਾ ਮਹਾਰਾਜਾ ਅਗਰਸੈਨ ਜੀ ਅਤੇ ਅਗਰਵਾਲ ਸਮਾਜ 'ਤੇ ਆਧਾਰਿਤ ਵਿਸ਼ੇਸ਼ ਵਿਖਿਆਨ ਦੇਣਗੇ | ਮੀਟਿੰਗ ਵਿਚ ਸਮਰਾਲਾ ਅਤੇ ਮਾਛੀਵਾੜਾ ਦੇ ਅਗਰਵਾਲ ਸਮਾਜ ਦੀਆਂ ਕਈ ਪ੍ਰਮੁੱਖ ਹਸਤੀਆਂ ਨੇ ਭਾਗ ਲਿਆ ਅਤੇ ਹੋਰ ਸਭ ਨੇ ਵੱਡੀ ਗਿਣਤੀ ਵਿਚ ਸੰਮੇਲਨ ਵਿਚ ਸ਼ਾਮਲ ਹੋਣ ਦਾ ਭਰੋਸਾ ਦਿੱਤਾ | ਇਸ ਮੌਕੇ ਸਮਰਾਲੇ ਦੀ ਅਗਰਵਾਲ ਸਭਾ ਦੀ ਸਰਪ੍ਰਸਤੀ ਸੁਨੀਲ ਅਗਰਵਾਲ ਨੂੰ ਸੌਂਪੀ ਗਈ | ਮੀਟਿੰਗ ਵਿਚ ਅਨਿਲ ਗੁਪਤਾ, ਰਾਜ ਕੁਮਾਰ, ਪਵਨ ਗੁਪਤਾ, ਰਾਗਨ ਗੁਪਤਾ, ਸਨੀ ਗੁਪਤਾ, ਸ਼ਾਲੂ ਅਗਰਵਾਲ, ਸਤੀਸ਼ ਸਿੰਗਲਾ, ਅਭੈ ਬਾਂਸਲ, ਸ਼ਿੰਟੂ, ਜੀਵਨ ਗੁਪਤਾ, ਕਰਮ ਚੰਦ, ਗੁਰਿੰਦਰ ਮਿੱਤਲ ਗਿੰਦੀ, ਅਵਨੀਸ਼ ਮਿੱਤਲ, ਬੰਟੀ ਗੁਪਤਾ, ਮਦਨ ਗਰਗ, ਰਮੇਸ਼ ਗਰਗ, ਗੌਰਵ ਗੋਇਲ, ਵਿਨੋਦ ਗੁਪਤਾ, ਅਨੀ ਗੁਪਤਾ, ਵਿਭੂ ਗੁਪਤਾ, ਭੂਸ਼ਨ ਬਾਂਸਲ, ਪਵਨ ਅਗਰਵਾਲ, ਵਿਕਾਸ ਮਿੱਤਲ, ਡਾ. ਪ੍ਰਵੀਨ, ਬਿੱਟਾ, ਹੈਪੀ, ਅੰਕਿਤ ਗਰਗ, ਸ਼ੈਲੀ, ਪੱਪਾ ਖੰਨੇਵਾਲਾ, ਡਾ. ਨਵੀਨ ਗੁਪਤਾ, ਆਸ਼ੀਸ਼, ਵਾਂਕਾ, ਜੱਗੀ, ਆਸ਼ੂ ਗਰਗ, ਬਿਨੈ ਖੰਨੇਵਾਲਾ,ਚਿਰਾਗ਼ ਬਾਂਸਲ ਆਦਿ ਵੀ ਸ਼ਾਮਿਲ ਹੋਏ |
Ad Position 22
No active advertisement
ਪਿਛਲੀ ਖ਼ਬਰ ਬੇਅਦਬੀ ਖ਼ਿਲਾਫ਼ ਕਾਨੂੰਨ ਪਾਸ ਕਰਨਾ ਸ਼ਲਾਘਾਯੋਗ- ਪ੍ਰਧਾਨ ਸੋਨੀਆ ਗੋਇਲ ਅਗਲੀ ਖ਼ਬਰ ਗੁਰਦੁਆਰਾ ਸਾਹਿਬ ਡੇਹਲੋਂ ਵਲੋਂ ਖ਼ਾਲਸਾ ਪੰਥ ਦੇ ਸਾਜਨਾ ਦਿਵਸ ਨੂੰ ਸਮਰਪਿਤ ਦੋ ਦਿਨਾਂ ਸਮਾਗਮ 33 ਪ੍ਰਾਣੀ ਖੰਡੇ-ਬਾਟੇ...
Ad Position 24