ਸਮਰਾਲਾ, 16 ਅਪ੍ਰੈਲ (ਕੁਲਵਿੰਦਰ ਸਿੰਘ)-ਸੀ. ਬੀ. ਐੱਸ. ਈ. ਦੇ ਵਲੋਂ ਐਲਾਨੇ ਗਏ 10ਵੀਂ ਦੇ ਨਤੀਜਿਆਂ ਦੇ ਦੌਰਾਨ ਟੈਗੋਰ ਗਰੁੱਪਜ਼ ਆਫ਼ ਸਕੂਲਜ਼ ਦੇ ਪ੍ਰਬੰਧ ਅਧੀਨ ਟੈਗੋਰ ਗਲੋਬਲ ਸਕੂਲ ਸੀਨੀਅਰ ਸੈਕੰਡਰੀ ਸਮਰਾਲਾ ਦੇ ਵਿਦਿਆਰਥੀਆਂ ਵਲੋਂ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ | ਇਸ ਸੰਬੰਧੀ ਪਿ੍ੰ. ਮਨੋਜ ਕੁਮਾਰ ਨੇ ਦੱਸਿਆ ਕਿ ਸਕੂਲ ਪ੍ਰਬੰਧਕੀ ਕਮੇਟੀ ਦੇ ਡਾਇਰੈਕਟਰ ਬਾਲ ਕਿ੍ਸ਼ਨ ਅਨੇਜਾ, ਸਵਾਤੀ ਅਨੇਜਾ ਦੀ ਰਹਿਨੁਮਾਈ ਅਧੀਨ ਸਕੂਲ ਦੇ ਸਕੂਲ ਵਿਦਿਆਰਥੀਆਂ ਨੇ ਬਹੁਤ ਚੰਗੇ ਅੰਕ ਪ੍ਰਾਪਤ ਕੀਤੇ ਹਨ | ਸਕੂਲ ਦੀ 10ਵੀਂ ਜਮਾਤ ਵਿਚੋਂ ਅਕਸ਼ਾਂਸ਼ ਸਿੰਘ (94.8%), ਗੁਰਸ਼ਾਨ ਸਿੰਘ ਕਲੇਰ (94%), ਗੁਰਲੀਨ ਕੌਰ ਧੁੰਨਾਂ (93.6%) ਨੇ ਕ੍ਰਮਵਾਰ ਪਹਿਲਾ, ਦੂਜਾ ਅਤੇ ਤੀਜਾ ਸਥਾਨ ਹਾਸਲ ਕੀਤਾ ਹੈ | ਇਸੇ ਤਰ੍ਹਾਂ ਮਨਰਾਜਪ੍ਰੀਤ ਸਿੰਘ (93.4%) ਦਿਵਾਂਸ਼ੀ ਰਾਜਨ (91.%) ਅਤੇ ਸ਼ੁਭਰੀਤ ਕੌਰ (90.4%) ਨੇ ਕ੍ਰਮਵਾਰ ਚੌਥਾ, ਪੰਜਵਾਂ ਅਤੇ ਛੇਵਾਂ ਸਥਾਨ ਪ੍ਰਾਪਤ ਕੀਤਾ | ਸਕੂਲ ਦੇ ਪਿ੍ੰ. ਮਨੋਜ ਕੁਮਾਰ ਨੇ ਸਾਰੇ ਵਿਦਿਆਰਥੀਆਂ ਉਨ੍ਹਾਂ ਦੇ ਮਾਤਾ-ਪਿਤਾ ਅਤੇ ਅਧਿਆਪਕਾਂ ਨੂੰ ਇਸ ਸ਼ਾਨਦਾਰ ਨਤੀਜੇ 'ਤੇ ਸ਼ੁੱਭਕਾਮਨਾਵਾਂ ਦਿੱਤੀਆਂ ਅਤੇ ਕਿਹਾ ਕਿ ਇਸ ਤਰ੍ਹਾਂ ਦੇ ਸ਼ਾਨਦਾਰ ਨਤੀਜੇ ਵਿਦਿਆਰਥੀਆਂ ਦੀ ਸਖ਼ਤ ਮਿਹਨਤ ਅਤੇ ਅਧਿਆਪਕਾਂ ਦੀ ਯੋਗ ਅਗਵਾਈ ਨਾਲ ਸੰਭਵ ਹੁੰਦੇ ਹਨ | ਟੈਗੋਰ ਗਲੋਬਲ ਸਕੂਲ ਸੀ. ਸੈ. ਸਮਰਾਲਾ ਹਮੇਸ਼ਾ ਵਿਦਿਆਰਥੀਆਂ ਨੂੰ ਚੰਗੀ ਅਤੇ ਉੱਚ ਮਿਆਰੀ ਦਰਜੇ ਦੀ ਸਿੱਖਿਆ ਦੇਣ ਲਈ ਵਚਨਬੱਧ ਹੈ |