ਖੰਨਾ, 16 ਅਪ੍ਰੈਲ (ਹਰਜਿੰਦਰ ਸਿੰਘ ਲਾਲ)-ਅੱਜ ਦੇ ਤੇਜ ਰਫ਼ਤਾਰ ਜੀਵਨ ਵਿੱਚ ਤਣਾਅ, ਚਿੰਤਾ ਅਤੇ ਧਿਆਨ ਦੀ ਘਾਟ ਨੂੰ ਮੁੱਖ ਰੱਖਦੇ ਹੋਏ ਸਰਕਾਰੀ ਹਾਈ ਸਕੂਲ, ਸੇਹ (ਲੁਧਿਆਣਾ) ਵਿਖੇ ਮਾਈਾਡਫੁਲਨੈਂਸ ਪ੍ਰੋਗਰਾਮ ਤਹਿਤ ਜਸਵੀਰ ਕੌਰ ਡੀ.ਪੀ.ਈ ਵੱਲੋਂ ਸਮੂਹ ਅਧਿਆਪਕਾਂ ਨੂੰ ਸਿਖਲਾਈ ਦਿੱਤੀ ਗਈ | ਜਿਸ ਵਿੱਚ ਮਾਈਾਡਫੁਲਨੈਂਸ ਦਾ ਮਤਲਬ ਦੱਸਿਆ ਗਿਆ ਕਿ ਮਾਈਾਡਫੁਲਨੈਂਸ ਇੱਕ ਅਜਿਹੀ ਪ੍ਰੈਕਟਿਸ ਹੈ ਜਿਸ ਵਿੱਚ ਮਨ ਅਤੇ ਸਰੀਰ ਨੂੰ ਸ਼ਾਂਤ ਕਰਨ ਲਈ ਕੀਤੀ ਜਾਂਦੀ ਹੈ | ਹਰ ਇੱਕ ਵਿਅਕਤੀ ਨੂੰ ਮੈਡੀਟੇਸ਼ਨ, ਕਸਰਤ ਅਤੇ ਆਪਣੀ ਸ਼ੌਂਕਾਂ ਤੇ ਕੰਮ ਕਰਨ ਦੀ ਜ਼ਰੂਰਤ ਹੈ |