02-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-04-2026

ਬਸਪਾ ਨੇ ਬਾਬਰਪੁਰ 'ਚ ਬਾਬਾ ਸਾਹਿਬ ਡਾ. ਅੰਬੇਡਕਰ ਦਾ ਜਨਮ ਦਿਨ ਮਨਾਇਆ

Ad Position 21
No active advertisement
ਅਜੀਤ ਡੈਸਕ 17-04-2026
ਮਲੌਦ, 16 ਅਪ੍ਰੈਲ (ਦਿਲਬਾਗ ਸਿੰਘ ਚਾਪੜਾ)- ਬਹੁਜਨ ਸਮਾਜ ਪਾਰਟੀ ਵੱਲੋਂ ਡਾ. ਭੀਮ ਰਾਓ ਅੰਬੇਡਕਰ ਦਾ ਜਨਮ ਦਿਵਸ ਮਨਾਉਣ ਲਈ ਲੋਕ ਸਭਾ ਹਲਕਾ ਫਤਿਹਗੜ੍ਹ ਸਾਹਿਬ ਦਾ ਪ੍ਰੋਗਰਾਮ ਮਾਤਾ ਗੁਰਬਚਨ ਕੌਰ ਕਮਿਊਨਿਟੀ ਹਾਲ ਬਾਬਰਪੁਰ ਵਿਖੇ ਕਰਵਾਇਆ ਗਿਆ | ਜਿਸ ਵਿੱਚ ਭਾਰੀ ਗਿਣਤੀ ਵਿੱਚ ਬਸਪਾ ਆਗੂ, ਵਰਕਰ ਅਤੇ ਹੋਰਨਾਂ ਲੋਕ ਸ਼ਾਮਿਲ ਹੋਏ | ਇਸ ਮੌਕੇ ਮੁੱਖ ਮਹਿਮਾਨ ਵੱਜੋਂ ਪਹੁੰਚੇ ਪੰਜਾਬ ਦੇ ਜਨਰਲ ਸਕੱਤਰ ਬਲਵਿੰਦਰ ਸਿੰਘ ਬਿੱਟਾ, ਪੰਜਾਬ ਦੇ ਇੰਚਾਰਜ ਕੁਲਵੰਤ ਸਿੰਘ ਮਹਿਤੋ ਅਤੇ ਜੋਨ ਇੰਚਾਰਜ਼ ਹਰਪ੍ਰੀਤ ਸਿੰਘ ਰਾਜੂ ਨੇ ਸ਼ਮੂਲੀਅਤ ਕੀਤੀ | ਉਨ੍ਹਾਂ ਬਾਬਾ ਸਾਹਿਬ ਦੇ ਜੀਵਨ ਤੇ ਵਿਸਥਾਰਪੂਰਵਕ ਚਾਨਣਾ ਪਾਉਂਦਿਆਂ ਕਿਹਾ ਕਿ ਉਨ੍ਹਾਂ ਸਾਰੇ ਧਰਮਾਂ ਨੂੰ ਸਮਾਨਤਾ ਦਿੰਦਿਆਂ ਸਾਰੇ ਧਰਮਾਂ ਦੇ ਸੰਤਾ ਮਹਾਂਪੁਰਖਾਂ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਵਿਚਾਰਧਾਰਾ ਨੂੰ ਧਿਆਨ ਰੱਖਦਿਆਂ ਭਾਰਤੀ ਸੰਵਿਧਾਨ ਦਾ ਨਿਰਮਾਣ ਕੀਤਾ | ਇਸ ਮੌਕੇ ਕੋ-ਇੰਚਾਰਜ ਤੇਜਿੰਦਰ ਸਿੰਘ ਸੰਧੂ, ਜਨਰਲ ਸਕੱਤਰ ਗੁਰਮੀਤ ਸਿੰਘ ਚੌਬਦਰਾ, ਜ਼ਿਲ੍ਹਾ ਪ੍ਰਧਾਨ ਹਰਭਜਨ ਸਿੰਘ ਦੁੱਲਮਾ, ਜ਼ਿਲ੍ਹਾ ਜਨਰਲ ਸਕੱਤਰ ਸਿੰਦਰ ਸਿੰਘ ਚਾਪੜਾ, ਜ਼ਿਲ੍ਹਾ ਸਰਪ੍ਰਸਤ ਜਗਦੀਸ਼ ਸਿੰਘ ਜੱਲ੍ਹਾ, ਮਨਜੀਤ ਸਿੰਘ ਅੜੈਚਾ, ਹਲਕਾ ਇੰਚਾਰਜ ਗੁਰਬਚਨਪਾਲ ਸਿੰਘ ਕਟਾਹਰੀ, ਹਲਕਾ ਪ੍ਰਧਾਨ ਪਰਮਿੰਦਰ ਸਿੰਘ ਬਿਲਾਸਪੁਰ, ਇੰਚਾਰਜ਼ ਲੋਕ ਸਭਾ ਹਲਕਾ ਜਤਿੰਦਰ ਸਿੰਘ ਬੱਬੂ, ਰੇਸ਼ਮ ਸਿੰਘ ਰਾਜਗੜ੍ਹ, ਮਾ. ਦਰਬਾਰਾ ਸਿੰਘ ਉਕਸੀ, ਜੋਨ ਇੰਚਾਰਜ਼ ਕੁਲਵੰਤ ਸਿੰਘ ਰੋੜੀਆ, ਹਰਦੇਵ ਸਿੰਘ ਦੁਧਾਲ, ਪਰਸ਼ੋਤਮ ਸਿੰਘ ਦੁਧਾਲ, ਗੁਰਨਾਮ ਸਿੰਘ ਸੇਖਾ, ਮੇਵਾ ਸਿੰਘ, ਰਛਪਾਲ ਸਿੰਘ ਪੋਲਾ, ਮਾ. ਦਰਸ਼ਨ ਸਿੰਘ ਮਲੌਦ, ਨੰਬਰਦਾਰ ਲਖਵੀਰ ਸਿੰਘ ਜੋਗੀਮਾਜਰਾ, ਬਲਜੀਤ ਸਿੰਘ ਰਾਮਗੜ੍ਹ ਸਰਦਾਰਾਂ, ਨੰਬਰਦਾਰ ਕਰਮਜੀਤ ਸਿੰਘ ਧੌਲ ਮਾਜਰਾ, ਪ੍ਰਧਾਨ ਸੁਖਵਿੰਦਰ ਸਿੰਘ ਖੰਨਾ, ਪ੍ਰਧਾਨ ਹਰਪ੍ਰੀਤ ਸਿੰਘ, ਦਲਵੀਰ ਸਿੰਘ ਮੰਡਿਆਲਾ, ਪੰਚ ਸਤਨਾਮ ਸਿੰਘ ਘਲੋਟੀ, ਕੁਲਵੰਤ ਸਿੰਘ ਘੁਢਾਣੀ, ਜੱਗਾ ਸਿੰਘ ਧਮੋਟ, ਬਲਜੀਤ ਸਿੰਘ ਸੋਹੀਆ, ਗੁਰਲਾਲ ਸਿੰਘ ਗੋਸਲ, ਸੁਰਜੀਤ ਸਿੰਘ ਜੇ.ਡੀ.ਐਮ., ਜੀਤ ਸਿੰਘ ਲਹਿਲ, ਕੁਲਜਿੰਦਰ ਸਿੰਘ ਲਹਿਲ, ਗੁਰਮੇਲ ਸਿੰਘ ਰਾਜਾ, ਬਲਜਿੰਦਰ ਸਿੰਘ ਰੋੜੀਆ, ਚੰਦ ਸਿੰਘ, ਰਾਮਦਾਸ ਸਿੰਘ, ਮਾਧੋ ਸਿੰਘ, ਸੰਦੀਪ ਸਿੰਘ, ਲਾਡੀ ਰੋੜੀਆ, ਅਮਰੀਕ ਸਿੰਘ, ਸਤਨਾਮ ਸਿੰਘ, ਬਲਦੇਵ ਸਿੰਘ, ਹਰਪ੍ਰੀਤ ਸਿੰਘ ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਗੁ. ਕਰਮਸਰ ਰਾੜਾ ਸਾਹਿਬ ਵਿਖੇ ਪ੍ਰਧਾਨ ਗਿੱਲ ਬੇਰਕਲਾਂ ਸਾਥੀਆਂ ਸਮੇਤ ਹੋਏ ਨਤਮਸਤਕ ਅਗਲੀ ਖ਼ਬਰ ਐਨ. ਡੀ. ਪੀ. ਐਸ. ਐਕਟ ਵਿਚ ਫੜੇ ਨਸ਼ਿਆਂ ਤੇ ਹੋਰ ਸਾਮਾਨ ਦਾ ਨਿਪਟਾਰਾ
Ad Position 24