ਅਹਿਮਦਗੜ੍ਹ, 16 ਅਪ੍ਰੈਲ (ਪੁਰੀ)-ਮਹਾਰਾਜਾ ਅਗਰਸੈਨ ਦੀ ਜਯੰਤੀ ਮਨਾਉਣ ਸੰਬੰਧੀ ਅਗਰਵਾਲ ਭਾਈਚਾਰੇ ਵਲੋਂ ਮੀਟਿੰਗ ਕੀਤੀ ਗਈ | ਅਗਰਵਾਲ ਭਾਈਚਾਰੇ ਦੀ ਮੀਟਿੰਗ ਧਰਮਵੀਰ ਗਰਗ, ਤਰਸੇਮ ਗਰਗ ਅਤੇ ਪ੍ਰਮੋਦ ਗੁਪਤਾ ਦੀ ਪ੍ਰਧਾਨਗੀ ਹੇਠ ਹੋਈ | ਜਿਸ ਵਿਚ ਹਰਿਆਣਾ ਸਰਕਾਰ ਦੇ ਸਾਬਕਾ ਮੰਤਰੀ ਅਸੀਮ ਗੋਇਲ ਅਤੇ ਬੀ. ਜੇ. ਪੀ. ਆਗੂ ਅਨੁਜ ਛਾਹੜੀਆ ਵਿਸ਼ੇਸ਼ ਤੌਰ 'ਤੇ ਸ਼ਾਮਲ ਹੋਏ | ਮੀਟਿੰਗ ਦੌਰਾਨ ਫੈਸਲਾ ਕੀਤਾ ਗਿਆ ਕਿ ਮਹਾਰਾਜ ਅਗਰਸੈਨ ਜਯੰਤੀ ਸੰਬੰਧੀ ਚੰਡੀਗੜ ਵਿਚ ਕਾਨਫ਼ਰੰਸ ਦੀ ਯੋਜਨਾ ਬਣਾਈ ਜਾ ਰਹੀ ਹੈ | ਜਿਸ ਵਿਚ ਕਈ ਪ੍ਰਸਿੱਧ ਸ਼ਖ਼ਸੀਅਤਾਂ ਸ਼ਾਮਲ ਹੋਣਗੀਆਂ | ਉਜੈਨ ਦੇ ਪੰਡਿਤ ਵਿਜੇ ਮਹਿਤਾ ਮਹਾਰਾਜਾ ਅਗਰਸੈਨ ਅਤੇ ਅਗਰਵਾਲ ਭਾਈਚਾਰੇ 'ਤੇ ਇੱਕ ਵਿਸ਼ੇਸ਼ ਭਾਸ਼ਣ ਦੇਣਗੇ | ਅਹਿਮਦਗੜ ਦੇ ਅਗਰਵਾਲ ਭਾਈਚਾਰੇ ਦੀਆਂ ਕਈ ਪ੍ਰਮੁੱਖ ਸ਼ਖ਼ਸੀਅਤਾਂ ਨੇ ਮੀਟਿੰਗ ਵਿਚ ਸ਼ਿਰਕਤ ਕੀਤੀ | ਅਹਿਮਦਗੜ ਤੋਂ ਅਗਰਵਾਲ ਭਾਈਚਾਰੇ ਦੇ ਵੱਡੀ ਗਿਣਤੀ ਵਿਚ ਲੋਕਾਂ ਨੇ ਕਾਨਫ਼ਰੰਸ ਵਿਚ ਸ਼ਾਮਿਲ ਹੋਣ ਦਾ ਵਾਅਦਾ ਕੀਤਾ ਹੈ |