ਖੰਨਾ, 16 ਅਪ੍ਰੈਲ (ਹਰਜਿੰਦਰ ਸਿੰਘ ਲਾਲ)-ਗੁਰਦੁਆਰਾ ਸ੍ਰੀ ਕਲਗ਼ੀਧਰ ਸਾਹਿਬ ਵਿਖੇ ਖ਼ਾਲਸਾ ਸਾਜਨਾ ਦਿਵਸ ਬੜੀ ਹੀ ਧੂਮ ਧਾਮ ਨਾਲ ਮਨਾਇਆ ਗਿਆ | ਸਵੇਰੇ ਅੰਮਿ੍ਤ ਵੇਲੇ ਤੋਂ ਹੀ ਸੰਗਤਾਂ ਦੀ ਆਵਾਜਾਈ ਸ਼ੁਰੂ ਹੋ ਗਈ ਸੀ | ਨਿੱਤਨੇਮ ਤੋਂ ਬਾਅਦ ਸਹਿਜ ਪਾਠ ਦੇ ਭੋਗ ਪਾਏ ਗਏ ਗੁਰੂ ਘਰ ਦੇ ਰਾਗੀ ਜਥਾ ਭਾਈ ਗੁਰਚਰਨ ਸਿੰਘ ਨੇ ਕੀਰਤਨ ਦੀ ਸੇਵਾ ਕੀਤੀ | ਹੈੱਡ ਗ੍ਰੰਥੀ ਭਾਈ ਅਜੀਤ ਸਿੰਘ ਨੇ ਵਿਸਾਖ ਦੇ ਮਹੀਨੇ ਦੀ ਕਥਾ ਕੀਤੀ | ਬਾਅਦ ਵਿਚ ਸ੍ਰੀ ਸੁਖਮਨੀ ਸਾਹਿਬ ਜੀ ਦੇ ਜਾਪ ਕੀਤੇ ਗਏ | ਜਾਪ ਤੋਂ ਬਾਅਦ ਇਸਤਰੀ ਸਤਸੰਗ ਸਭਾ ਦੀਆਂ ਬੀਬੀਆਂ ਨੇ ਕੀਰਤਨ ਦੁਆਰਾ ਸੰਗਤਾਂ ਨੂੰ ਨਿਹਾਲ ਕੀਤਾ | ਉਚੇਚੇ ਤੌਰ 'ਤੇ ਬੁਲਾਏ ਗਏ ਭਾਈ ਰਜਿੰਦਰ ਸਿੰਘ ਕਰਤਾਰਪੁਰ ਹਜੂਰੀ ਰਾਗੀ ਗੁਰਦੁਆਰਾ ਮੰਜੀ ਸਾਹਿਬ ਕੋਟਾਂ ਵਾਲਿਆਂ ਨੇ ਕੀਰਤਨ ਦੀ ਛਹਿਬਰ ਲਾਈ | ਦੁਪਹਿਰ ਦੀ ਅਰਦਾਸ ਤੋਂ ਬਾਅਦ ਗੁਰੂ ਕੇ ਅਤੁੱਟ ਲੰਗਰ ਵਰਤਾਏ ਗਏ | ਸ਼ਾਮ ਦੇ ਦੀਵਾਨ ਵਿਚ ਕਥਾ ਤੋਂ ਬਾਅਦ ਵਿਸ਼ੇਸ਼ ਤੌਰ ਤੇ ਬੁਲਾਏ ਗਏ ਢਾਡੀ ਜਥਾ ਭਾਈ ਜਸਪਾਲ ਸਿੰਘ ਤਾਨ ਨੇ ਢਾਡੀ ਵਾਰਾਂ ਦੁਆਰਾ ਸੰਗਤਾਂ ਨੂੰ ਇਤਿਹਾਸ ਸੁਣਾ ਕੇ ਨਿਹਾਲ ਕੀਤਾ | ਇਸ ਮੌਕੇ ਅਮਰਬੀਰ ਸਿੰਘ, ਹਰਬੀਰ ਸਿੰਘ ਕੋਟਲੀ, ਸੰਨੀ ਚੱਢਾ, ਯਾਦਵਿੰਦਰ ਸਿੰਘ ਬੱਬੀ, ਗੁਰਪ੍ਰੀਤ ਸਿੰਘ ਡੀ. ਸੀ., ਰਜਿੰਦਰਬੀਰ ਸਿੰਘ, ਹਰਦੀਪ ਸਿੰਘ, ਦਰਸ਼ਨ ਸਿੰਘ ਗਿੱਲ, ਰਵਿੰਦਰ ਸਿੰਘ ਬੱਬਲੂ, ਜਸਕਰਣ ਸਿੰਘ, ਸ਼ੈਕੀ ਚੀਨੂੰ, ਮਨੀ ਬੱਗਾ, ਦਵਿੰਦਰ ਸਿੰਘ, ਰਵਿੰਦਰ ਮੋਹਣ, ਅਵਤਾਰ ਸਿੰਘ ਕੈਂਥ, ਗੁਰਬਖਸ਼ ਸਿੰਘ, ਹਰਸਿਮਰਨ ਸਿੰਘ, ਪਰਮਜੀਤ ਕੌਰ, ਸਿਮਰਨ ਕੌਰ, ਜਗਦੀਪ ਕੌਰ, ਕਰਮਜੀਤ ਕੌਰ, ਜੋਗਿੰਦਰ ਕੌਰ, ਗੁਰਪ੍ਰੀਤ ਕੌਰ, ਪੂਜਾ ਸਾਹਨੇਵਾਲੀਆ, ਮਿਸਜ ਬੱਗਾ ਆਦਿ ਹਾਜ਼ਰ ਸਨ | ਅੰਤ ਵਿਚ ਗੁਰੂ ਘਰ ਦੇ ਸੈਕਟਰੀ ਅਵਤਾਰ ਸਿੰਘ ਕੈਂਥ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਤੇ ਸੰਗਤਾਂ ਧੰਨਵਾਦ ਕੀਤਾ |