ਖੰਨਾ, 17 ਅਪ੍ਰੈਲ (ਹਰਜਿੰਦਰ ਸਿੰਘ ਲਾਲ)-ਸਾਬਕਾ ਮੰਤਰੀ ਗੁਰਕੀਰਤ ਸਿੰਘ ਕੋਟਲੀ ਦੀ ਅਗਵਾਈ ਹੇਠ ਖੰਨਾ 'ਚ ਕਾਂਗਰਸ ਨੂੰ ਵੱਡੀ ਮਜ਼ਬੂਤੀ ਮਿਲੀ ਹੈ | ਖੰਨਾ ਦੇ ਵਾਰਡ ਨੰਬਰ 33 ਵਿਚ ਵੱਖ-ਵੱਖ ਪਾਰਟੀਆਂ ਨੂੰ ਉਸ ਸਮੇਂ ਵੱਡਾ ਝਟਕਾ ਲੱਗਾ | ਜਦੋਂ ਪ੍ਰਮੁੱਖ ਆਗੂ ਕੁਲਦੀਪ ਕੁਮਾਰ ਨੇ ਵੱਡੀ ਗਿਣਤੀ ਵਿਚ ਸਾਥੀਆਂ ਸਮੇਤ ਸਾਬਕਾ ਮੰਤਰੀ ਗੁਰਕੀਰਤ ਸਿੰਘ ਦੀ ਅਗਵਾਈ ਹੇਠ ਕਾਂਗਰਸ ਪਾਰਟੀ ਦਾ ਪੱਲਾ ਫੜ ਲਿਆ | ਸਾਬਕਾ ਮੰਤਰੀ ਗੁਰਕੀਰਤ ਸਿੰਘ ਨੇ ਨਵੇਂ ਆਏ ਸਾਥੀਆਂ ਨੂੰ ਸਿਰੋਪਾਓ ਦੇ ਕੇ ਸਨਮਾਨਤ ਕੀਤਾ ਅਤੇ ਪਾਰਟੀ ਵਿਚ ਜੀ ਆਇਆਂ ਨੂੰ ਕਿਹਾ | ਕਾਂਗਰਸ ਵਿਚ ਸ਼ਾਮਲ ਹੋਣ ਵਾਲਿਆਂ ਵਿਚ ਬੱਬੂ ਰਾਮ, ਪਵਨ ਕੁਮਾਰ, ਰਵੀ ਕੁਮਾਰ, ਰਾਜਪਾਲ, ਰਾਮ ਸਰੂਪ, ਕਿਰਨਪਾਲ, ਰਵੀ ਮੈਡੀਕਲ, ਦਲੀਪ ਸਿੰਘ, ਅਸ਼ੋਕ ਕੁਮਾਰ ਅਤੇ ਸੁਰਿੰਦਰ ਕੁਮਾਰ ਆਦਿ ਸ਼ਾਮਲ ਹਨ | ਇਸ ਮੌਕੇ ਸਾਬਕਾ ਮੰਤਰੀ ਗੁਰਕੀਰਤ ਸਿੰਘ ਨੇ ਮੌਜੂਦਾ 'ਆਪ' ਸਰਕਾਰ 'ਤੇ ਤਿੱਖੇ ਹਮਲੇ ਕੀਤੇ | ਉਨਾਂ ਕਿਹਾ ਕਿ ਅੱਜ ਪੰਜਾਬ ਦਾ ਹਰ ਵਰਗ 'ਝਾੜੂ' ਵਾਲਿਆਂ ਦੇ ਝੂਠੇ ਬਦਲਾਅ ਤੇ ਮੌਕਾਪ੍ਰਸਤ ਨੀਤੀਆਂ ਤੋਂ ਅੱਕ ਚੁੱਕਾ ਹੈ | ਸੂਬੇ ਵਿਚ ਅਮਨ-ਕਾਨੂੰਨ ਦੀ ਸਥਿਤੀ ਬਦਤਰ ਹੋ ਚੁੱਕੀ ਹੈ ਅਤੇ ਵਿਕਾਸ ਦੇ ਕਾਰਜ ਪੂਰੀ ਤਰਾਂ ਠੱਪ ਹਨ | ਵਿਰੋਧੀਆਂ ਨੂੰ ਨਿਸ਼ਾਨਾ ਬਣਾਉਣ ਲਈ ਸਰਕਾਰੀ ਮਸ਼ੀਨਰੀ ਦੀ ਦੁਰਵਰਤੋਂ ਕੀਤੀ ਜਾ ਰਹੀ ਹੈ | ਉਨਾਂ ਕਿਹਾ ਕਿ ਜਿਸ ਨਸ਼ੇ ਨੂੰ ਖ਼ਤਮ ਕਰਨ ਦੇ ਦਾਅਵੇ ਕਰ ਕੇ ਇਹ ਸਰਕਾਰ ਸੱਤਾ ਵਿਚ ਆਈ ਸੀ, ਅੱਜ ਉਹ ਨਸ਼ਾ ਪੰਜਾਬ ਦੀ ਜਵਾਨੀ ਨੂੰ ਪਹਿਲਾਂ ਨਾਲੋਂ ਵੀ ਤੇਜ਼ੀ ਨਾਲ ਨਿਗਲ ਰਿਹਾ ਹੈ | ਸਰਕਾਰ ਨਸ਼ਾ ਤਸਕਰਾਂ ਨੂੰ ਨੱਥ ਪਾਉਣ ਵਿਚ ਬੁਰੀ ਤਰਾਂ ਨਾਕਾਮ ਸਾਬਤ ਹੋਈ ਹੈ | ਲੋਕਾਂ ਨੂੰ ਹੁਣ ਸਮਝ ਆ ਗਈ ਹੈ ਕਿ ਸਿਰਫ਼ ਕਾਂਗਰਸ ਹੀ ਸੂਬੇ ਨੂੰ ਸਥਿਰਤਾ ਅਤੇ ਤਰੱਕੀ ਦੇ ਸਕਦੀ ਹੈ | ਇਸ ਮੌਕੇ ਨਰਿੰਦਰ ਵਰਮਾ ਬੌਬੀ, ਟੇਕ ਚੰਦ, ਹਰਜੀਤ ਰਾਣੋ, ਸੁਖਵਿੰਦਰ ਸਿੰਘ ਸੁੱਖੀ, ਵਿਕਾਸ ਮਿੱਤਲ, ਰਿੱਕੀ ਸ਼ਰਮਾ, ਹਰਜਿੰਦਰ ਸਿੰਘ ਇਕੋਲਾਹਾ ਅਤੇ ਅਰੁਣ ਗਾਬਾ ਸਮੇਤ ਵੱਡੀ ਗਿਣਤੀ ਵਿਚ ਕਾਂਗਰਸੀ ਵਰਕਰ ਅਤੇ ਇਲਾਕਾ ਨਿਵਾਸੀ ਹਾਜ਼ਰ ਸਨ | ਨਵੇਂ ਸ਼ਾਮਲ ਹੋਏ ਆਗੂਆਂ ਨੇ ਵਿਸ਼ਵਾਸ ਦਿਵਾਇਆ ਕਿ ਉਹ ਪਾਰਟੀ ਦੀਆਂ ਨੀਤੀਆਂ ਨੂੰ ਘਰ-ਘਰ ਪਹੁੰਚਾਉਣਗੇ |