ਮੁਕੇਰੀਆਂ, 17 ਅਪ੍ਰੈਲ (ਰਾਮਗੜ੍ਹੀਆ)-ਜਥੇਦਾਰ ਰਵਿੰਦਰ ਸਿੰਘ ਚੱਕ ਮੈਂਬਰ ਐੱਸ.ਜੀ.ਪੀ.ਸੀ. ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪਿਛਲੇ ਸਾਲਾਂ ਤੋਂ ਸ੍ਰੀ ਦਰਬਾਰ ਸਾਹਿਬ ਵਿਖੇ ਇਲਾਕੇ ਤੋਂ ਕਣਕ ਭੇਜੀ ਜਾਂਦੀ ਹੈ | ਇਸ ਵਾਰ ਵੀ ਸ੍ਰੀ ਦਰਬਾਰ ਸਹਿਬ ਵਿਖੇ ਕਣਕ ਭੇਜੀ ਜਾਣੀ ਹੈ ਜਿਸ ਵਾਸਤੇ ਇਲਾਕੇ ਦੀਆਂ ਸਮੂਹ ਸੰਗਤਾਂ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਜਿੱਥੇ ਲੱਖਾਂ ਪ੍ਰਾਣੀ ਪ੍ਰਸ਼ਾਦਾ ਛੱਕਦੇ ਹਨ, ਉਥੇ ਆਪਣੇ ਇਲਾਕੇ ਤੋਂ ਵੀ ਲੰਗਰਾਂ ਵਿੱਚ ਵੱਧ ਤੋਂ ਵੱਧ ਯੋਗਦਾਨ ਪਾਇਆ ਜਾਵੇ | ਪ੍ਰਮਾਤਮਾ ਅੱਗੇ ਅਰਦਾਸ ਹੈ ਕਿ ਸੰਗਤ ਆਪਣੀ ਦਸਾਂ ਨੌਹਾਂ ਦੀ ਕਿਰਤ ਕਮਾਈ ਵਿੱਚੋਂ ਯੋਗਦਾਨ ਪਾ ਕੇ ਗੁਰੂੁ ਘਰ ਦੀਆ ਖੁਸ਼ੀਆਂ ਪ੍ਰਾਪਤ ਕਰਨ ਜੀ | ਗੁਰੂ ਮਹਾਰਾਜ ਪਰਿਵਾਰਾਂ ਦੀ ਚੜਦੀ ਕਲਾ ਅਤੇ ਕਮਾਈਆਂ ਵਿਚ ਵਾਧਾ ਕਰਨ ਇਹ ਸਾਡੀ ਦਿਲੋਂ ਅਰਦਾਸ ਹੈ ਜੀ |