15-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-04-2026

ਅਸਮਿਤਾ ਅੰਡਰ-13 ਲੜਕੀਆਂ ਨੈਸ਼ਨਲ ਫੁੱਟਬਾਲ ਲੀਗ ਦਾ ਕਰਨਾਟਕਾ ਸੂਬਾ ਬਣਿਆ ਚੈਂਪੀਅਨ

Ad Position 21
No active advertisement
ਅਜੀਤ ਡੈਸਕ 18-04-2026
ਮਾਹਿਲਪੁਰ, 17 ਅਪ੍ਰੈਲ (ਰਜਿੰਦਰ ਸਿੰਘ)-ਸਪੋਰਟਸ ਅਥਾਰਿਟੀ ਆਫ਼ ਇੰਡੀਆ, ਭਾਰਤ ਸਰਕਾਰ, ਆਲ ਇੰਡੀਆ ਫੁੱਟਬਾਲ ਫੈਡਰੇਸ਼ਨ ਅਤੇ ਪੰਜਾਬ ਫੁੱਟਬਾਲ ਐਸੋਸੀਏਸ਼ਨ ਵਲੋਂ ਦੋਆਬਾ ਸਪੋਰਟਿੰਗ ਕਲੱਬ ਦੇ ਪ੍ਰਧਾਨ ਇਕਬਾਲ ਸਿੰਘ ਖੇੜਾ ਦੇ ਸਹਿਯੋਗ ਨਾਲ ਕਰਵਾਈ ਗਈ ਅਸਮਿਤਾ ਅੰਡਰ-13 ਲੜਕੀਆਂ ਨੈਸ਼ਨਲ ਚੈਂਪੀਅਨਸ਼ਿਪ ਜਿਸ ਵਿਚ ਭਾਰਤ ਦੇ ਸਾਰੇ ਰਾਜਾਂ ਚੋਂ ਫਾਈਨਲ ਰਾਊਾਡ ਚ ਪਹੁੰਚੀਆਂ 8 ਟੀਮਾਂ ਦੇ ਹੋਏ ਮੁਕਾਬਲਿਆਂ ਉਪਰੰਤ ਅੱਜ ਕਰਵਾਏ ਗਏ ਫਾਈਨਲ ਮੈਚ 'ਚ ਅੱਜ ਪੰਜਾਬ ਅਤੇ ਕਰਨਾਟਕਾ ਵਿਚਕਾਰ ਹੋਏ ਫਾਈਨਲ ਮੁਕਾਬਲਾ ਬਹੁਤ ਹੀ ਰੋਮਾਂਚਕ ਰਿਹਾ ਦੋਵਾਂ ਰਾਜਾਂ ਦੀਆਂ ਟੀਮਾਂ ਮੈਚ ਦੇ ਨਿਰਧਾਰਿਤ ਸਮੇਂ ਵਿਚ ਦੋਵੇਂ ਟੀਮਾਂ 1-1 ਦੀ ਬਰਾਬਰੀ ਤੇ ਰਹੀਆਂ ਤੇ ਵਾਧੂ ਸਮੇਂ ਚ ਵੀ ਬਰਾਬਰੀ ਤੇ ਰਹਿਣ ਕਾਰਨ ਮੈਚ ਦਾ ਫ਼ੈਸਲਾ ਪਲੈਨਟੀ ਕਿੱਕਾਂ ਰਾਹੀਂ ਕੀਤਾ ਗਿਆ 8 ਵੀਂ ਪਲੈਨਟੀ ਤੇ ਜਾ ਕੇ ਫ਼ੈਸਲਾ ਕਰਨਾਟਕਾ ਦੇ ਹੱਕ ਵਿਚ ਗਿਆ ਪੰਜਾਬ ਦੀ ਟੀਮ ਰਨਰਅੱਪ ਤੇ ਝਾਰਖੰਡ ਦੀ ਟੀਮ ਮਿਜ਼ੋਰਮ ਦੀ ਟੀਮ ਨੂੰ ਹਰਾ ਕੇ ਤੀਜੇ ਸਥਾਨ ਤੇ ਰਹੀ ਚੈਂਪੀਅਨ ਟੀਮ ਨੂੰ ਕਰੀਬ 2.50 ਲੱਖ ਇਨਾਮੀ ਰਾਸ਼ੀ ਰਨਰ ਅੱਪ ਨੂੰ 1.50 ਲੱਖ ਤੇ ਤੀਜੇ ਸਥਾਨ ਤੇ ਰਹਿਣ ਵਾਲੀ ਟੀਮ ਨੂੰ 1 ਲੱਖ ਦਾ ਇਨਾਮ ਦਿੱਤਾ ਗਿਆ | ਮੁੱਖ ਮਹਿਮਾਨ ਵਜੋਂ ਆਲ ਇੰਡੀਆ ਫੁੱਟਬਾਲ ਫੈਡਰੇਸ਼ਨ ਦੇ ਡਿਪਟੀ ਸੈਕਟਰੀ ਮਿਸਟਰ ਸੱਤਿਆ ਨਰਾਇਨਣ, ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਲਖਵਿੰਦਰ ਸਿੰਘ ਲੱਖੀ, ਗੁਰਦੇਵ ਸਿੰਘ ਗਿੱਲ ਅਰਜੁਨ ਐਵਾਰਡੀ ਤੇ ਹਰਮਿੰਦਰ ਸਿੰਘ ਸੰਧੂ ਚੱਬੇਵਾਲ ਸ਼ਾਮਲ ਹੋ ਕੇ ਖਿਡਾਰੀਆਂ ਨੂੰ ਅਸ਼ੀਰਵਾਦ ਦਿੰਦੇ ਹੋਏ ਇਨਾਮਾਂ ਦੀ ਵੰਡ ਕੀਤੀ | ਇਸ ਮੌਕੇ ਜਰਨੈਲ ਸਿੰਘ ਮੀਤ ਪ੍ਰਧਾਨ ਪੀ.ਐੱਫ.ਏ, ਨਿਰਮਲ ਸਿੰਘ ਭੀਲੋਵਾਲ, ਖੇਡ ਪ੍ਰਮੋਟਰ ਤਲਵਿੰਦਰ ਹੀਰ, ਸਕੱਤਰ ਹਰਜਿੰਦਰ ਸਿੰਘ ਜੱਗਾ ਪੀ.ਐੱਫ.ਏ., ਹਰਪ੍ਰੀਤ ਸਿੰਘ ਬੈਂਸ, ਸੰਜੀਵ ਪਚਨੰਗਲ, ਪਿ੍ੰ. ਸੁਖਇੰਦਰ ਸਿੰਘ ਮਿਨਹਾਸ, ਸਰਬਜੀਤ ਸਿੰਘ ਮੰਝ, ਸਰਵਿੰਦਰ ਸਿੰਘ ਠੀਡਾਂ, ਇੰਜੀ.ਤਰਲੋਚਨ ਸਿੰਘ ਸੰਧੂ, ਮੈਡਮ ਨੇਹਾ ਚੌਹਾਨ ਮੈਨੇਜਰ ਆਲ ਇੰਡੀਆ ਫੁੱਟਬਾਲ ਫੈਡਰੇਸ਼ਨ ਫ਼ਾਰ ਵੋਮੈਨ, ਮਿਤ ਧਰਪ ਮੈਨੇਜਰ ਕੰਪੀਟੀਸ਼ਨ ਯੂਥ ਲੀਗ , ਮਿਸਟਰ ਬਾਲਟਰ ਪਰੇਰਾ ਰੈਫਰੀ ਅਸੈਸਰ , ਜਗਜੀਤ ਸਿੰਘ ਅਮਰੀਕਾ, ਗੁਲਵਰਗ ਸਿੰਘ ਕਨੇਡਾ, ਮੇਜਰ ਸਿੰਘ ਗਿੱਲ,ਤਰਲੋਚਨ ਸਿੰਘ ਸਕਰੂਲੀ, ਰਵਿੰਦਰ ਪਾਲ ਸਿੰਘ ਰਾਏ, ਇੰਦਰਜੀਤ ਸਿੰਘ ਬੈਂਸ, ਨੰਬਰਦਾਰ ਤਕਦੀਰ ਸਿੰਘ ਭਾਰਟਾ, ਹਰਨੰਦਨ ਸਿੰਘ ਖਾਬੜਾ, ਕੋਚ ਬੰਧਨਾ ਸਿੰਘ, ਕੁਲਵੰਤ ਸਿੰਘ ਬੈਂਸ, ਜਗਦੀਸ਼ ਸਿੰਘ ਯੂ.ਐੱਸ.ਏ.,ਕੁਲਦੀਪ ਸਿੰਘ ਨੰਗਲ, ਵਿਨੋਦ ਸੰਘਾ, ਕਰਮਜੀਤ ਸਿੰਘ ਬੈਂਸ, ਡਾ. ਅੰਜੂ ਬੰਧਨ, ਜਸਕਮਲ ਸਿੰਘ ਢਾਡਾ, ਕੋਚ ਗੁਰਦੀਪ ਥਾਪਾ, ਰਜਿੰਦਰ ਸਿੰਘ, ਜਸਵਿੰਦਰ ਸਿੰਘ ਜਿਆਣ, ਜਗਮੋਹਣ ਸਿੰਘ ਹਵੇਲੀ, ਪਰਮਜੀਤ ਸਿੰਘ ਬਾਹੋਵਾਲ
Ad Position 22
No active advertisement
ਪਿਛਲੀ ਖ਼ਬਰ ਪਿੰਡ ਬੈਰਮਪੁਰ 'ਚ ਸ਼ੋ੍ਰਮਣੀ ਅਕਾਲੀ ਦਲ (ਬ) ਦੀ ਮੀਟਿੰਗ ਹੋਈ ਅਗਲੀ ਖ਼ਬਰ ਗੁਰੂ ਰਾਮਦਾਸ ਜੀ ਦੇ ਲੰਗਰਾਂ ਲਈ ਇਲਾਕੇ ਦੀ ਸੰਗਤ ਕਣਕ ਦੀ ਸੇਵਾ ਪਾਵੇ- ਰਵਿੰਦਰ ਸਿੰਘ ਚੱਕ
Ad Position 24