11-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-04-2026

ਜੁਗਾੜੂ ਰਿਕਸ਼ੇ 'ਤੇ ਸਵਾਰ ਹੋ ਕੇ ਜਾ ਰਹੇ 12 ਤੋਂ ਵੱਧ ਸਕੂਲੀ ਵਿਦਿਆਰਥੀ ਹਾਦਸੇ 'ਚ ਜ਼ਖ਼ਮੀ

Ad Position 21
No active advertisement
ਅਜੀਤ ਡੈਸਕ 22-04-2026
ਮਾਛੀਵਾੜਾ ਸਾਹਿਬ, 21 ਅਪ੍ਰੈਲ (ਰਾਜਦੀਪ ਸਿੰਘ ਅਲਬੇਲਾ/ਮਨੋਜ ਕੁਮਾਰ)-ਬੇਟ ਇਲਾਕੇ ਦੇ ਪਿੰਡ ਮਾਹਲ ਘੁਮਾਣਾ ਦੇ ਪ੍ਰਵਾਸੀ ਮਜ਼ਦੂਰਾਂ ਦੇ ਬੱਚੇ ਸਵੇਰ ਸਮੇਂ ਜੁਗਾੜੂ ਰਿਕਸ਼ੇ 'ਤੇ ਸਵਾਰ ਹੋ ਕੇ ਪੜ੍ਹਨ ਲਈ ਪਿੰਡ ਭੁਪਾਣਾ ਦੇ ਸਰਕਾਰੀ ਸਕੂਲ ਵਿਖੇ ਜਾ ਰਹੇ ਸਨ ਤਾਂ ਰਸਤੇ ਵਿਚ ਹਾਦਸਾ ਵਾਪਰਨ ਕਾਰਨ ਚਾਲਕ ਸਮੇਤ 12 ਤੋਂ ਵੱਧ ਬੱਚੇ ਜ਼ਖ਼ਮੀ ਹੋ ਗਏ | ਰਿਕਸ਼ੇ ਦੇ ਚਾਲਕ ਮਹਿੰਦਰ ਸਿੰਘ ਨੇ ਦੱਸਿਆ ਕਿ ਉਹ ਸਤਲੁਜ ਦਰਿਆ ਦੇ ਧੁੱਸੀ ਬੰਨ੍ਹ 'ਤੇ ਰਹਿੰਦੇ ਪਿੰਡ ਮਾਹਲ ਘੁਮਾਣਾ ਦੇ ਪ੍ਰਵਾਸੀ ਮਜ਼ਦੂਰਾਂ ਦੇ ਬੱਚਿਆਂ ਨੂੰ ਰੋਜ਼ਾਨਾ ਦੀ ਤਰ੍ਹਾਂ ਸਕੂਲ ਛੱਡਣ ਜਾ ਰਿਹਾ ਸੀ | ਉਸਨੇ ਦੱਸਿਆ ਕਿ ਰਸਤੇ ਵਿਚ ਇੱਕ ਗੱਡੀ ਨੇ ਗਲਤ ਸਾਈਡ ਤੋਂ ਆ ਕੇ ਉਸਦੇ ਵਾਹਨ ਨੂੰ ਫੇਟ ਮਾਰ ਦਿੱਤੀ ਜਿਸ ਕਾਰਨ ਉਸਦਾ ਰਿਕਸ਼ਾ ਖੇਤਾਂ ਵਿਚ ਜਾ ਕੇ ਪਲਟ ਗਿਆ ਅਤੇ ਉਸ ਵਿਚ ਸਵਾਰ 15 ਬੱਚੇ ਵੀ ਗਿਰ ਗਏ | ਉਨ੍ਹਾਂ ਕਿਹਾ ਕਿ ਜ਼ਖ਼ਮੀ ਬੱਚਿਆਂ ਨੂੰ ਤੁਰੰਤ ਹਸਪਤਾਲ ਲਿਆਂਦਾ ਗਿਆ ਅਤੇ ਉਸਦੇ ਵੀ ਗੰਭੀਰ ਸੱਟਾਂ ਲੱਗੀਆਂ | ਪ੍ਰਾਈਵੇਟ ਹਸਪਤਾਲ ਵਿਚ ਇਨ੍ਹਾਂ ਬੱਚਿਆਂ ਦਾ ਇਲਾਜ ਕਰ ਰਹੇ ਡਾਕਟਰ ਪਰਕਲਪ ਸ਼ਰਮਾ ਨੇ ਦੱਸਿਆ ਕਿ ਉਨ੍ਹਾਂ ਕੋਲ 6 ਬੱਚੇ ਇਲਾਜ ਲਈ ਆਏ ਹਨ ਜਿਨ੍ਹਾਂ ਦਾ ਨਾਮ ਗੌਰੀ, ਰਮੇਸ਼, ਦਿਨੇਸ਼, ਕਿ੍ਸ਼ਨ ਤੇ ਨੰਦ ਹੈ | ਇਸ ਤੋਂ ਇਲਾਵਾ 3 ਬੱਚਿਆਂ ਦੀਆਂ ਲੱਤਾਂ ਦੀਆਂ ਹੱਡੀਆਂ ਟੁੱਟ ਗਈਆਂ ਹਨ ਅਤੇ ਬਾਕੀ ਦੇ ਸੱਟਾਂ ਵੱਜੀਆਂ ਹਨ | ਉਨ੍ਹਾਂ ਕਿਹਾ ਕਿ 3 ਹੋਰ ਬੱਚੇ ਜਿਨ੍ਹਾਂ ਨੂੰ ਮਾਮੂਲੀ ਸੱਟਾਂ ਵੱਜੀਆਂ ਉਨ੍ਹਾਂ ਨੂੰ ਇਲਾਜ ਤੋਂ ਬਾਅਦ ਛੁੱਟੀ ਦੇ ਦਿੱਤੀ ਹੈ | ਉਨ੍ਹਾਂ ਦੱਸਿਆ ਕਿ ਵਾਹਨ ਚਾਲਕ ਮਹਿੰਦਰ ਸਿੰਘ ਦੇ ਪੈਰ ਤੇ ਪਿੱਠ 'ਤੇ ਸੱਟਾਂ ਵੱਜੀਆਂ ਹਨ | ਪ੍ਰਾਈਵੇਟ ਹਸਪਤਾਲ ਵਲੋਂ ਇਸ ਘਟਨਾ ਸਬੰਧੀ ਸੂਚਨਾ ਪੁਲਸ ਥਾਣਾ ਵਿਖੇ ਭੇਜ ਦਿੱਤੀ ਹੈ | ਜਾਣਕਾਰੀ ਅਨੁਸਾਰ ਇਹ ਗਰੀਬ ਮਜ਼ਦੂਰ ਆਪਣੇ ਬੱਚਿਆਂ ਨੂੰ ਘਰ ਤੋਂ 3 ਕਿੱਲੋਮੀਟਰ ਦੂਰ ਇੱਕ ਸਰਕਾਰੀ ਸਕੂਲ ਵਿਚ ਸਿੱਖਿਆ ਦਿਵਾਉਣ ਲਈ ਭੇਜਦੇ ਹਨ | 3 ਕਿੱਲੋਮੀਟਰ ਰੋਜ਼ਾਨਾ ਬੱਚਿਆਂ ਨੂੰ ਪੈਦਲ ਜਾਣਾ ਬਹੁਤ ਅÏਖਾ ਲੱਗਦਾ ਹੈ ਜਿਸ ਕਾਰਨ ਮਾਪਿਆਂ ਨੇ ਇੱਕ ਜੁਗਾੜੂ ਰਿਕਸ਼ਾ ਕਿਰਾਏ 'ਤੇ ਕਰ ਲਿਆ ਜੋ ਹਰੇਕ ਮਹੀਨੇ 300 ਰੁਪਏ ਪ੍ਰਤੀ ਮਹੀਨਾ ਕਿਰਾਇਆ ਵਸੂਲਦਾ ਹੈ | ਅੱਜ ਇਹ ਜੁਗਾੜੂ ਰਿਕਸ਼ਾ ਹਾਦਸੇ ਦਾ ਸ਼ਿਕਾਰ ਹੋ ਗਿਆ ਤਾਂ ਮਾਪੇ ਆਪਣੇ ਬੱਚਿਆਂ ਲਈ ਬੇਹੱਦ ਫ਼ਿਕਰਮੰਦ ਨਜ਼ਰ ਆਏ |
Ad Position 22
No active advertisement
ਪਿਛਲੀ ਖ਼ਬਰ ਜੀ.ਪੀ.ਸੀ. ਦੇ ਵਿਦਿਆਰਥੀਆਂ ਲਈ ਵਿੱਦਿਅਕ ਯਾਤਰਾ ਅਗਲੀ ਖ਼ਬਰ ਖੰਨਾ ਪੁਲਿਸ ਨੇ ਇਕ ਵਪਾਰੀ ਤੋਂ ਜਬਰੀ ਵਸੂਲੀ, ਧਮਕੀਆਂ ਦੇਣ ਅਤੇ ਗੋਲੀਆਂ ਚਲਾਉਣ ਵਾਲੇ ਗਰੋਹ ਦੇ 4 ਹੋਰ ਮੈਂਬਰਾਂ ਨੂੰ ਕ...
Ad Position 24