11-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-04-2026

ਖੰਨਾ ਪੁਲਿਸ ਨੇ ਇਕ ਵਪਾਰੀ ਤੋਂ ਜਬਰੀ ਵਸੂਲੀ, ਧਮਕੀਆਂ ਦੇਣ ਅਤੇ ਗੋਲੀਆਂ ਚਲਾਉਣ ਵਾਲੇ ਗਰੋਹ ਦੇ 4 ਹੋਰ ਮੈਂਬਰਾਂ ਨੂੰ ਕੀਤਾ ਗਿ੍ਫ਼ਤਾਰ

Ad Position 21
No active advertisement
ਅਜੀਤ ਡੈਸਕ 22-04-2026
ਖੰਨਾ, 21 ਅਪ੍ਰੈਲ (ਹਰਜਿੰਦਰ ਸਿੰਘ ਲਾਲ)-ਖੰਨਾ ਪੁਲਿਸ ਨੇ ਪਾਇਲ ਦੀ ਅਨਾਜ ਮੰਡੀ ਵਿਚ ਆੜ੍ਹਤ ਦੀ ਦੁਕਾਨ ਤੇ ਗੋਲੀਆਂ ਚਲਾਉਣ ਅਤੇ ਫਿਰੌਤੀ ਮੰਗਣ ਦੇ ਦੋਸ਼ ਵਿਚ ਅੰਤਰਰਾਸ਼ਟਰੀ ਗਿਰੋਹ ਦੇ ਸ਼ਹਿ ਦੇ ਮਾਮਲੇ ਵਿਚ 4 ਹੋਰ ਕਥਿਤ ਦੋਸ਼ੀ ਗਿ੍ਫ਼ਤਾਰ ਕਰ ਲਏ ਹਨ | ਪੁਲਿਸ ਅਨੁਸਾਰ ਗਿ੍ਫ਼ਤਾਰ ਵਿਅਕਤੀਆਂ ਵਿਚ ਸੁਦਾਗਰ ਸਿੰਘ ਵਾਸੀ ਚੜੀ, ਥਾਣਾ ਖੇੜੀ ਨੌਧ ਸਿੰਘ, ਗੁਰਵਿੰਦਰ ਸਿੰਘ ਉਰਫ਼ ਗੋਲਡੀ ਵਾਸੀ ਖੰਨਾ, ਗੌਰਵ ਉਰਫ਼ ਗੋਲਾ ਵਾਸੀ ਭੂਟਾਨਪੁਰ ਅੰਮਿ੍ਤਸਰ ਅਤੇ ਲਕਸ਼ ਵਾਸੀ ਸਾਹਨੇਵਾਲ ਸ਼ਾਮਿਲ ਹਨ | ਐਸ. ਐਸ. ਪੀ. ਖੰਨਾ ਡਾ. ਦਰਪਣ ਆਹਲੂਵਾਲੀਆ ਨੇ ਦੱ ਸਆ ਕਿ ਗੈਂਗਸਟਰਾਂ ਤੇ ਵਾਰ ਮੁਹਿੰਮ ਤਹਿਤ ਪਵਨਜੀਤ ਚੌਧਰੀ ਐਸ. ਪੀ. (ਡੀ) ਖੰਨਾ ਅਤੇ ਮੋਹਿਤ ਕੁਮਾਰ ਸਿੰਗਲਾ ਡੀ. ਐਸ. ਪੀ. (ਡੀ) ਖੰਨਾ, ਦੀ ਅਗਵਾਈ ਹੇਠ ਇੰਸਪੈਕਟਰ ਜਸ਼ਨਦੀਪ ਸਿੰਘ, ਇੰਸਪੈਕਟਰ ਅਕਾਸ਼ ਦੱਤ, ਸਬ-ਇੰਸਪੈਕਟਰ ਤਲਵਿੰਦਰ ਕੁਮਾਰ, ਸਬ-ਇੰਸਪੈਕਟਰ ਸੁਖਦੀਪ ਸਿੰਘ ਦੀ ਅਗਵਾਈ ਵਾਲੀ ਟੀਮ ਨੇ ਪਾਇਲ ਦੇ ਇਕ ਵਪਾਰੀ ਹਰੀਸ਼ ਚੰਦਰ ਉਰਫ ਨੋਨਾ ਪੁੱਤਰ ਮਲਕ ਰਾਮ ਵਾਸੀ ਵਾਰਡ ਨੰਬਰ 5 ਨੂੰ ਜਬਰੀ ਵਸੂਲੀ ਤੇ ਧਮਕੀਆਂ ਦੇਣ ਵਾਲੇ ਗਿਰੋਹ ਦੇ ਇੱਕ ਮੈਬਰ ਨੂੰ ਪਹਿਲਾ ਹੀ ਗਿ੍ਫ਼ਤਾਰ ਕਰਕੇ ਜੇਲ੍ਹ ਵਿੱਚ ਭੇਜਿਆ ਗਿਆ ਸੀ | ਗੌਰਤਲਬ ਹੈ ਕਿ ਵਪਾਰੀ ਹਰੀਸ਼ ਚੰਦਰ ਉਰਫ਼ ਨੋਨਾ ਦੀ ਦਾਣਾ ਮੰਡੀ ਪਾਇਲ ਸਥਿਤ ਆੜ੍ਹਤ ਦੀ ਦੁਕਾਨ ਤੇ 14 ਅਪ੍ਰੈਲ ਨੂੰ 2 ਅਣਪਛਾਤੇ ਵਿਅਕਤੀਆਂ ਵੱਲੋਂ ਗੋਲੀਆਂ ਚਲਾਈਆਂ ਗਈਆਂ ਸਨ | ਜਿਸ ਤੇ ਤੁਰੰਤ ਕਰਵਾਈ ਕਰਦੇ ਹੋਏ ਦੋਸ਼ੀਆਂ ਦੀ ਭਾਲ ਕਰਨ ਲਈ ਵੱਖ-ਵੱਖ ਟੀਮਾਂ ਬਣਾਈਆਂ ਗਈਆਂ ਸਨ | ਤਕਨੀਕੀ ਅਤੇ ਹੋਰ ਸਾਧਨਾਂ ਦੀ ਮਦਦ ਨਾਲ ਭਾਲ ਕਰਦੇ ਹੋਏ ਪੁਲਿਸ ਨੇ ਸੰਗਮ ਪੈਲੇਸ ਨੇੜੇ ਇੱਕ ਮੋਨੇ ਨੌਜਵਾਨ ਨੂੰ ਜੋ ਪੁਲਿਸ ਪਾਰਟੀ ਨੂੰ ਦੇਖ ਕੇ ਭੱਜ ਗਿਆ ਸੀ, ਦਾ ਪਿੱਛਾ ਕਰਕੇ ਕਾਬੂ ਕਰਨ ਵਿਚ ਸਫ਼ਲਤਾ ਹਾਸਿਲ ਕੀਤੀ ਸੀ | ਫੜੇ ਗਏ ਦੋਸ਼ੀ ਦੀ ਪਹਿਚਾਣ ਓਮੇਸ਼ ਕੁਮਾਰ ਉਰਫ਼ ਛਾਂਗਾ ਪੁੱਤਰ ਪ੍ਰੇਮ ਪਾਲ ਵਾਸੀ ਵਾਰਡ ਨੰ 4, ਥਾਣਾ ਸਾਹਨੇਵਾਲ ਵਜੋਂ ਹੋਈ ਸੀ | ਪੁੱਛ-ਗਿੱਛ ਦੌਰਾਨ ਇਹ ਗੱਲ ਸਾਹਮਣੇ ਆਈ ਕਿ ਪਾਇਲ ਦੀ ਦਾਣਾ ਮੰਡੀ ਵਿਖੇ ਆੜਤ ਦੀ ਦੁਕਾਨ ਤੇ ਉਸ ਨੇ ਆਪਣੇ ਸਾਥੀ ਗੋਰਵ ਉਰਫ਼ ਗੋਲਾ ਵਾਸੀ ਭੁਟਾਨਪੁਰ ਅੰਮਿ੍ਤਸਰ ਸਾਹਿਬ ਨਾਲ ਮਿਲ ਕੇ ਗੋਲੀਆਂ ਚਲਾਈਆਂ ਸਨ | ਬਾਅਦ ਵਿਚ ਦੋਸ਼ੀ ਤੋਂ ਪੁੱਛ-ਗਿੱਛ ਕਰਨ ਤੇ ਇਹ ਗੱਲ ਸਾਹਮਣੇ ਆਈ ਕਿ ਇਹ ਦੋਵੇਂ ਆਸਟੇ੍ਰਲੀਆ ਵਾਸੀ ਸ਼ਗਨਪ੍ਰੀਤ ਸਿੰਘ ਉਰਫ ਸ਼ਗਨ ਪਿੰਡ ਚੜੀ ਅਤੇ ਜਗਪ੍ਰੀਤ ਸਿੰਘ ਚੜੀ ਦੇ ਸੰਪਰਕ ਵਿੱਚ ਸਨ ਜੋ ਡੋਨੀ ਬਲ ਗਿਰੋਹ ਨਾਲ ਸਬੰਧਿਤ ਹਨ | ਸ਼ਗਨਪ੍ਰੀਤ ਸਿੰਘ ਸ਼ਗਨ ਅਤੇ ਜਗਪ੍ਰੀਤ ਸਿੰਘ, ਡੋਨੀ ਬੱਲ ਨਾਲ ਮਿਲ ਕੇ ਫਰੌਤੀ ਦੀ ਮੰਗ ਕਰਦੇ ਸਨ | ਉਹ ਪਹਿਲਾ ਵੀ ਅਜਿਹਿਆਂ ਕਈ ਵਾਰਦਾਤਾਂ ਨੂੰ ਅੰਜਾਮ ਦੇ ਚੁੱਕੇ ਹਨ | ਸ਼ਗਨ ਅਤੇ ਜਗਪ੍ਰੀਤ ਦੇ ਕਹਿਣ ਤੇ ਹੀ ਦੋਸ਼ੀਆਂ ਨੇ ਆਪਣੇ ਹੋਰ ਸਾਥੀਆਂ ਗੁਰਵਿੰਦਰ ਸਿੰਘ ਉਰਫ਼ ਗੋਲਡੀ ਵਾਸੀ ਖੰਨਾ ਅਤੇ ਗੌਰਵ ਉਰਫ ਗੋਲਾ ਵਾਸੀ ਅਮਿ੍ਤਸਰ ਸਾਹਿਬ ਨਾਲ ਆਰਟਿਗਾ ਕਾਰ ਨੰਬਰ ਪੀ. ਬੀ. 10- ਐਚ. ਐਲ.9439 ਦੀ ਵਰਤੋਂ ਕਰ ਕੇ ਰੇਕੀ ਕੀਤੀ ਸੀ | ਜਿਸਤੋ ਬਾਅਦ ਸਲਾਹ ਕਰ ਕੇ ਦੋਸ਼ੀ ਓਮੇਸ਼ ਉਰਫ ਛਾਂਗਾ ਨੇ ਆਪਣੇ ਸਾਥੀਆਂ ਨਾਲ ਮਿਲ ਕੇ ਦਾਣਾ ਮੰਡੀ ਪਾਇਲ ਵਿਖੇ ਆੜ੍ਹਤ ਦੀ ਦੁਕਾਨ ਤੇ ਫਾਇਰਿੰਗ ਕੀਤੀ ਸੀ | ਪੁਲਿਸ ਨੇ ਇਨ੍ਹਾਂ ਵਿਅਕਤੀਆਂ ਨੂੰ ਵੀ ਦੋਸ਼ੀ ਨਾਮਜ਼ਦ ਕਰਕੇ ਗਿ੍ਫਤਾਰ ਕਰ ਲਿਆ ਹੈ |
Ad Position 22
No active advertisement
ਪਿਛਲੀ ਖ਼ਬਰ ਜੁਗਾੜੂ ਰਿਕਸ਼ੇ 'ਤੇ ਸਵਾਰ ਹੋ ਕੇ ਜਾ ਰਹੇ 12 ਤੋਂ ਵੱਧ ਸਕੂਲੀ ਵਿਦਿਆਰਥੀ ਹਾਦਸੇ 'ਚ ਜ਼ਖ਼ਮੀ ਅਗਲੀ ਖ਼ਬਰ ਮਨਿਆਰੀ ਦੀ ਦੁਕਾਨ 'ਚੋਂ ਚੋਰ ਲੱਖਾਂ ਦੀ ਨਕਦੀ ਲੈ ਕੇ ਰਫ਼ੂਚੱਕਰ
Ad Position 24