11-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-04-2026

ਸਰਪੰਚ ਸੁਖਦੇਵ ਸਿੰਘ ਰੁਪਾਲੋਂ ਦੀ ਅਗਵਾਈ ਹੇਠ ਵਰਕਰ ਹੋਏ 'ਆਪ' 'ਚ ਸ਼ਾਮਿਲ, ਵਿਧਾਇਕ ਦਿਆਲਪੁਰਾ ਨੇ ਕੀਤਾ ਸਵਾਗਤ

Ad Position 21
No active advertisement
ਅਜੀਤ ਡੈਸਕ 22-04-2026
ਬੀਜਾ, 21 ਅਪ੍ਰੈਲ (ਕਸ਼ਮੀਰਾ ਸਿੰਘ ਬਗ਼ਲੀ)-ਪਿੰਡ ਰੁਪਾਲੋਂ ਵਿਖੇ ਸਰਪੰਚ ਸੁਖਦੇਵ ਸਿੰਘ ਦੀ ਅਗਵਾਈ ਸਾਦਾ ਸਮਾਗਮ ਹੋਇਆ | ਇਸ ਮੌਕੇ ਜਗਤਾਰ ਸਿੰਘ ਦਿਆਲਪੁਰਾ ਐਮ. ਐਲ. ਏ. ਹਲਕਾ ਸਮਰਾਲਾ ਉਚੇਚੇ ਤੌਰ ਤੇ ਪੁੱਜੇ | ਇਸ ਮੌਕੇ ਰੁਪਾਲੋਂ ਤੇ ਢੀਂਡਸਾ ਨਗਰ ਦੇ ਦੂਜੀਆਂ ਪਾਰਟੀਆਂ ਦੇ ਵਰਕਰ ਆਮ ਆਦਮੀ ਪਾਰਟੀ ਦੀਆਂ ਨੀਤੀਆਂ ਤੋਂ ਖੁਸ਼ ਹੋ ਕੇ ਝਾੜੂ ਫੜਨ ਦਾ ਐਲਾਨ ਕੀਤਾ | ਇਸ ਮੌਕੇ ਅੰਮਿ੍ਤਪਾਲ ਸਿੰਘ ਲਾਡੀ, ਅਮਨਪ੍ਰੀਤ ਸਿੰਘ, ਸੁਰਿੰਦਰ ਸਿੰਘ, ਦਲੇਰ ਸਿੰਘ, ਬਲਦੇਵ ਸਿੰਘ, ਕੁਲਦੀਪ ਸਿੰਘ, ਜੱਗੀ ਸਿੰਘ (ਸਾਰੇ ਰੁਪਾਲੋਂ) ਅਕਾਲ ਸਿੰਘ, ਪਿ੍ਤਪਾਲ ਸਿੰਘ, ਰਾਜਿੰਦਰ ਸਿੰਘ, ਹਰਪ੍ਰੀਤ ਸਿੰਘ, ਸੁਖਦੇਵ ਸਿੰਘ, ਰਮਨਦੀਪ ਸਿੰਘ (ਸਾਰੇ ਢੀਂਡਸਾ ਤੋਂ) ਤੋਂ ਇਲਾਵਾ ਜਸਪ੍ਰੀਤ ਸਿੰਘ ਘੁਡਾਣੀ, ਸੁੱਖਾ ਸਿੰਘ ਬਗਲੀ ਨੇ ਵੀ ਝਾੜੂ ਦਾ ਪੱਲਾ ਫੜ ਲਿਆ | ਹਲਕਾ ਵਿਧਾਇਕ ਜਗਤਾਰ ਸਿੰਘ ਦਿਆਲਪੁਰਾ ਨੇ ਉਕਤ ਵਰਕਰਾਂ ਦਾ ਪਾਰਟੀ ਵਿਚ ਸ਼ਾਮਿਲ ਹੋਣ ਤੇ ਧੰਨਵਾਦ ਕਰਦਿਆਂ ਆਖਿਆ ਕਿ ਅੱਜ ਸੂਬੇ ਅੰਦਰ ਹਰ ਵਰਗ ਦੇ ਲੋਕ ਮਾਨ ਸਰਕਾਰ ਦੀ ਕਾਰਗੁਜ਼ਾਰੀ ਤੋਂ ਖ਼ੁਸ਼ ਹਨ | ਇਸ ਮੌਕੇ ਸਰਪੰਚ ਸੁਖਦੇਵ ਸਿੰਘ ਦੇਬੀ, ਬਲਪ੍ਰੀਤ ਸਿੰਘ ਸਰਪੰਚ ਸ਼ਾਮਗੜ ਪ੍ਰਧਾਨ ਟਰੱਕ ਯੂਨੀਅਨ, ਮਨਦੀਪ ਸਿੰਘ ਮੋਨੂ ਬਲਾਕ ਸੰਮਤੀ ਮੈਂਬਰ, ਸਰਬਜੀਤ ਸਿੰਘ ਸਰਪੰਚ ਟਮਕੋਦੀ, ਸੋਨੀ ਸੁਲਤਾਨਪੁਰ ਪ੍ਰਧਾਨ, ਉਪ ਚੇਅਰਮੈਨ ਰਣਯੋਧ ਸਿੰਘ, ਪੰਚ ਗੁਰਤੇਜ ਸਿੰਘ ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਏ. ਐਸ. ਕਾਲਜ ਫਾਰ ਵਿਮੈਨ, ਖੰਨਾ ਦੀ ਰੀਆ ਨੇ ਮਿਸ ਫੇਅਰਵੱੈਲ ਦਾ ਖ਼ਿਤਾਬ ਜਿਤਿਆ ਅਗਲੀ ਖ਼ਬਰ ਸਾਹਿਤ ਸਭਾ ਸਮਰਾਲਾ ਵਲੋਂ ਬਲਵੰਤ ਮਾਂਗਟ ਦੀ ਕਿਤਾਬ 'ਬਾਬੇ ਗੋਲੇ ਦਾ ਬੰਗਾ' ਰਿਲੀਜ਼
Ad Position 24