ਦੋਰਾਹਾ, 21 ਅਪ੍ਰੈਲ (ਮਨਜੀਤ ਸਿੰਘ ਗਿੱਲ)-ਦੋਰਾਹਾ ਵਿਖੇ ਨਗਰ ਕੌਂਸਲ ਚੋਣਾਂ 'ਚ ਵਾਰਡ ਨੰਬਰ 10 ਦੇ ਨਗਿੰਦਰ ਸਿੰਘ ਬਿੱਲੂ ਦੀ ਪ੍ਰੇਰਨਾ ਸਦਕਾ ਵੱਖ ਵੱਖ ਪਾਰਟੀਆਂ ਵਿਚੋਂ ਕਈ ਪਰਿਵਾਰ ਜਥੇਦਾਰ ਮਨਜੀਤ ਸਿੰਘ ਮਦਨੀਪੁਰ (ਹਲਕਾ ਇੰਚਾਰਜ ਪਾਇਲ) ਦੀ ਅਗਵਾਈ ਹੇਠ ਸ਼੍ਰੋਮਣੀ ਅਕਾਲੀ ਦਲ ਵਿੱਚ ਹੋਏ ਸ਼ਾਮਿਲ | ਇਸ ਮੌਕੇ ਮਨਜੀਤ ਸਿੰਘ ਮਦਨੀਪੁਰ ਨੇ ਕਿਹਾ ਕਿ ਨਗਰ ਕੌਂਸਲ ਦੋਰਾਹਾ ਅਤੇ ਪਾਇਲ ਦੀਆਂ ਚੋਣਾਂ ਤਾਂ ਜਿੱਤਾਂਗੇ ਹੀ ਨਾਲ ਹੀ 2027 ਦੀਆਂ ਚੋਣਾਂ ਵਿਚ ਵੀ ਸ਼੍ਰੋਮਣੀ ਅਕਾਲੀ ਦਲ ਦਾ ਝੰਡਾ ਬੁਲੰਦ ਕਰਾਂਗੇ | ਇਸ ਮੌਕੇ ਸ਼੍ਰੋਮਣੀ ਅਕਾਲੀ ਦਲ ਦੇ ਮੀਤ ਪ੍ਰਧਾਨ ਇੰਜੀਨੀਅਰ ਜਗਦੇਵ ਸਿੰਘ ਬੋਪਾਰਾਏ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਨੂੰ ਪੰਜਾਬ ਦੀਆਂ ਰੈਲੀਆਂ ਵਿਚ ਭਾਰੀ ਬਲ ਮਿਲ ਰਿਹਾ ਹੈ ਹੁਣ ਪੰਜਾਬ ਦੇ ਲੋਕ ਅਕਾਲੀ ਦਲ ਦੀ ਸਰਕਾਰ ਬਣਾਉਣ ਲਈ ਤਤਪਰ ਹਨ | ਇਸ ਮੌਕੇ ਬੀਤੇ ਦਿਨੀਂ ਭਾਜਪਾ ਵਿਚੋਂ ਸ਼੍ਰੋਮਣੀ ਅਕਾਲੀ ਦਲ ਵਿਚ ਸ਼ਾਮਿਲ ਹੋਏ ਨੀਤੂ ਸਿੰਘ ਨੇ ਕਿਹਾ ਕਿ ਨਗਰ ਕੌਂਸਲ ਚੋਣਾਂ ਵਿਚ ਸ਼੍ਰੋਮਣੀ ਅਕਾਲੀ ਦਲ ਦੇ ਸਾਰੇ ਵਾਰਡਾਂ ਤੋਂ ਉਮੀਦਵਾਰਾਂ ਨੂੰ ਜਿਤਾਵਾਂਗੇ ਅਤੇ ਦੋਰਾਹਾ ਸ਼ਹਿਰ ਵਾਸੀਆਂ ਨੂੰ ਆ ਰਹੀਆਂ ਸਮੱਸਿਆਵਾਂ ਦਾ ਜਲਦ ਹੱਲ ਕਰਾਂਗੇ | ਇਸ ਮੌਕੇ ਜਥੇਦਾਰ ਸਰਬਜੀਤ ਸਿੰਘ ਸੇਠੀ (ਸਰਕਲ ਜਥੇਦਾਰ), ਕੁੰਵਰ ਜੱਗੀ ਦੋਰਾਹਾ (ਮੈਂਬਰ ਕੋਰ ਕਮੇਟੀ ਯੂਥ ਵਿੰਗ) ਜੀਵਨ ਸਿੰਘ (ਸੀਨੀ.ਆਗੂ), ਗੁਰਦੀਪ ਸਿੰਘ ਬਾਵਾ ਦੋਰਾਹਾ (ਸੀਨੀ.ਆਗੂ), ਜਥੇਦਾਰ ਕੁਲਦੀਪ ਸਿੰਘ ਮਕਸੂਦੜਾ, ਬਲਰਾਜ ਮਕਸੂਦੜਾ(ਸਾਬਕਾ ਸਰਪੰਚ) ਡਾ. ਸੁਰਿੰਦਰ ਸ਼ਾਹਪੁਰ, ਰੁਪਿੰਦਰਪਾਲ ਬੇਗੋਵਾਲ (ਸਾਬਕਾ ਸਰਪੰਚ),ਨਗਿੰਦਰ ਪਾਲ ਸਿੰਘ ਬਿੱਲੂ, ਸੁਰਜੀਤ ਸਿੰਘ (ਵਿਸ਼ਵਕਰਮਾ ਟੈਂਟ), ਐਡਵੋਕੇਟ ਮਨਦੀਪ ਦੋਰਾਹਾ, ਕੀਮਤੀ ਲਾਲ, ਜਗਜੀਤ ਸਿੰਘ ਜੀਤ ਬਾਬਾ, ਸਤਨਾਮ ਸਿੰਘ ਮਰਵਾਹਾ, ਰਵਿੰਦਰ ਸਿੰਘ ਮਿੰਟੂ, ਪਰਮਜੀਤ ਸਿੰਘ, ਚਰਨਜੀਤ ਸਿੰਘ ਖ਼ਾਲਸਾ, ਰਾਮ ਸਰੂਪ, ਰਾਮ ਸਿੰਘ, ਕੁਲਵਿੰਦਰ ਸਿੰਘ, ਰਾਜੂ ਰਾਮ, ਅਜੀਤ ਸਿੰਘ, ਤਜਿੰਦਰ ਸ਼ਰਮਾ, ਅਨੰਦ ਸ਼ੇਖਾਵਰ ਰਾਜਧਾਨੀ, ਦਵਿੰਦਰ ਸਿੰਘ, ਕੁਲਵਿੰਦਰ ਸਿੰਘ ਭੀਰੀ, ਕਮਲ ਢੋਸੀ, ਰੂਬੀ ਕੌਰ, ਬਲਵੀਰ ਸਿੰਘ, ਹਰੀ ਸਿੰਘ, ਬਲਵਿੰਦਰ ਪਾਲ, ਇੰਦਰਜੀਤ ਸਿੰਘ, ਲਲਤਾ ਦੇਵੀ, ਰਣਜੀਤ ਕੌਰ,ਕਿਰਨਾ ਕੌਰ, ਪਰਮਜੀਤ ਕੌਰ, ਪੂਨਮ ਦੇਵੀ, ਰਵਿੰਦਰਜੀਤ ਸਿੰਘ ਸਮੇਤ ਹੋਰ ਵਰਕਰ ਸਾਹਿਬਾਨ ਹਾਜ਼ਰ ਸਨ |