28-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-04-2026

ਗੁੱਡਅਰਥ ਕਾਨਵੈਂਟ ਸਕੂਲ ਵਿਖੇ ਧਰਤੀ ਦਿਵਸ ਮਨਾਇਆ

Ad Position 21
No active advertisement
ਅਜੀਤ ਡੈਸਕ 23-04-2026
ਡੇਹਲੋਂ, 22 ਅਪ੍ਰੈਲ (ਅੰਮਿ੍ਤਪਾਲ ਸਿੰਘ ਕੈਲੇ)-ਧਰਤੀ ਮਾਤਾ ਦੇ ਪਵਿੱਤਰ ਨਾਮ 'ਤੇ ਸਥਾਪਿਤ ਗੁੱਡਅਰਥ ਕਾਨਵੈਂਟ ਸਕੂਲ ਸਿਆੜ ਸ਼ੁਰੂ ਤੋਂ ਹੀ ਵਾਤਾਵਰਨ ਦੀ ਸ਼ੁੱਧਤਾ ਲਈ ਆਪਣਾ ਵਿਸ਼ੇਸ਼ ਫ਼ਰਜ਼ ਮੰਨ ਕੇ ਸਾਰੇ ਮਾਹੌਲ ਨੂੰ ਤਰਤੀਬ ਦਿੰਦਾ ਆ ਰਿਹਾ ਹੈ | ਸਕੂਲ ਦਾ ਕਣ-ਕਣ ਧਰਤੀ ਦਿਵਸ ਨੂੰ ਸਮਰਪਿਤ ਹੈ | ਅੱਜ ਧਰਤੀ ਦਿਵਸ ਸੰਬੰਧੀ ਸਕੂਲ ਵਿਚ ਬਹੁਪੱਖੀ ਪ੍ਰੋਗਰਾਮ ਕਰਵਾਏ ਗਏ | ਜਿਸ ਵਿਚ ਧਰਤੀ ਦਿਵਸ ਨਾਲ ਸੰਬੰਧਿਤ ਨਰਸਰੀ ਤੋਂ ਯੂ. ਕੇ. ਜੀ. ਦੇ ਬੱਚਿਆਂ ਦੇ ਕਲਰਰਿੰਗ ਮੁਕਾਬਲੇ, ਪਹਿਲੀ ਤੋਂ ਦੂਜੀ 'ਵਾਲ ਹੈਗਿੰਗ', ਤੀਜੀ ਤੋਂ ਚੌਥੀ 'ਕਰਾਊਨ ਅੋਨ ਅਰਥ ਡੇ', ਪੰਜਵੀਂ ਤੋਂ ਛੇਵੀਂ 'ਕੋਲਾਜ ਮੇਕਿੰਗ', ਸੱਤਵੀਂ ਤੋਂ ਅੱਠਵੀਂ 'ਪਲਾਸਟਿਕ ਬੋਤਲ ਤੋਂ ਫੁੱਲਦਾਨ ਬਣਾਉਣਾ', ਨੌਵੀਂ ਤੋਂ ਦਸਵੀਂ ਜਮਾਤ 'ਲਿਫ ਕਰਾਫ਼ਟ', ਗਿਆਰ੍ਹਵੀਂ ਤੋਂ ਬਾਰ੍ਹਵੀਂ 'ਵੇਸਟ ਮੈਟੀਰੀਅਲ ਤੋਂ ਪੰਛੀਆਂ ਦੇ ਆਲ੍ਹਣੇ ਬਣਾਉਣ' ਦੇ ਮੁਕਾਬਲੇ ਕਰਵਾਏ ਗਏ | ਇਨ੍ਹਾਂ ਮੁਕਾਬਲਿਆਂ ਰਾਹੀਂ ਬੱਚਿਆਂ ਨੇ ਇਹ ਸੰਦੇਸ਼ ਦਿੱਤਾ ਕਿ ਧਰਤੀ ਮਾਤਾ ਨੂੰ ਕਿਵੇਂ ਪ੍ਰਦੂਸ਼ਣ ਰਹਿਤ ਕੀਤਾ ਜਾ ਸਕਦਾ ਹੈ | ਪ੍ਰੋਗਰਾਮ ਦੇ ਅੰਤ ਵਿਚ ਸਕੂਲ ਦੇ ਪਿ੍ੰਸੀਪਲ ਨਵੀਨ ਬਾਂਸਲ ਨੇ ਧਰਤੀ ਦਿਵਸ ਦੀ ਮਹੱਤਤਾ ਅਤੇ ਇਸ ਨੰੂ ਪ੍ਰਦੂਸ਼ਣ ਰਹਿਤ ਕਰਨ ਬਾਰੇ ਆਪਣੇ ਵਿਚਾਰ ਦਿੱਤੇ | ਇਨ੍ਹਾਂ ਕਰਵਾਏ ਗਏ ਮੁਕਾਬਲਿਆਂ ਦੇ ਜੇਤੂ ਵਿਦਿਆਰਥੀਆਂ ਨੂੰ ਪਿ੍ੰਸੀਪਲ ਨਵੀਨ ਬਾਂਸਲ ਵਲੋਂ ਸਰਟੀਫਿਕੇਟ ਤਕਸੀਮ ਕੀਤੇ ਗਏ | ਇਹ ਮੁਕਾਬਲੇ ਇੰਚਾਰਜ ਕੁਲਦੀਪ ਸਿੰਘ ਅਤੇ ਰਾਜਵੰਤ ਕੌਰ ਦੀ ਸੁਚੱਜੀ ਅਗਵਾਈ ਹੇਠ ਕਰਵਾਏ ਗਏ | ਇਸ ਸਮੇਂ ਵਾਈਸ ਪਿ੍ੰਸੀਪਲ ਗੁਰਪ੍ਰੀਤ ਸਿੰਘ, ਸੁਪਰਵਾਈਜ਼ਰ ਹਰਪ੍ਰੀਤ ਕੌਰ, ਮਨਦੀਪ ਕੌਰ ਪੰਧੇਰ, ਆਰਟ ਟੀਚਰ ਬਲਵੰਤ ਸਿੰਘ ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਪ੍ਰਵਾਸੀ ਮਜ਼ਦੂਰ ਦਾ 13 ਸਾਲਾ ਬੱਚਾ ਨਸ਼ੇ ਦੀ ਪੂਰਤੀ ਕਰਨ ਲਈ ਚੋਰੀ ਕਰਦਾ ਫੜਿਆ ਅਗਲੀ ਖ਼ਬਰ ਸੁਪਰਵਾਈਜ਼ਰ ਅਤੇ ਗਿਣਤੀਕਾਰਾਂ ਨੂੰ ਤਕਨੀਕੀ ਉਪਕਰਨ ਮੁਹੱਈਆ ਕਰਵਾਏ ਜਾਣ ਦੀ ਕੀਤੀ ਮੰਗ
Ad Position 24