28-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-04-2026

ਤੂੜੀ ਵਾਲੇ ਕਮਰੇ 'ਚ ਲੱਗੀ ਅੱਗ ਨੇ ਧਾਰਿਆ ਵਿਰਾਟ ਰੂਪ, ਧਮਾਕੇ ਕਾਰਨ ਇਮਾਰਤ ਡਿੱਗੀ

Ad Position 21
No active advertisement
ਅਜੀਤ ਡੈਸਕ 23-04-2026
ਮਾਛੀਵਾੜਾ ਸਾਹਿਬ, 22 ਅਪ੍ਰੈਲ (ਰਾਜਦੀਪ ਸਿੰਘ ਅਲਬੇਲਾ)-ਮਾਛੀਵਾੜਾ ਬਲਾਕ ਅਧੀਨ ਪੈਂਦੇ ਤੱਖਰਾਂ ਵਿਖੇ ਕਿਸਾਨ ਬਲਵੀਰ ਸਿੰਘ ਦੇ ਘਰ ਤੂੜੀ ਵਾਲੇ ਕਮਰੇ ਵਿਚ ਅੱਗ ਜੋ ਵਿਰਾਟ ਰੂਪ ਧਾਰਨ ਕਰਦੀ ਹੋਈ ਇਮਾਰਤ ਢਹਿ-ਢੇਰੀ ਕਰ ਗਈ | ਕਿਸਾਨ ਬਲਵੀਰ ਸਿੰਘ ਨੇ ਦੱਸਿਆ ਕਿ ਉਸ ਨੇ ਆਪਣੇ ਘਰ ਰੱਖੇ ਪਸ਼ੂਆਂ ਲਈ ਕਰੀਬ 22 ਟਰਾਲੀਆਂ ਤੂੜੀ ਇੱਕ ਇਮਾਰਤ ਵਿਚ ਸਟੋਰ ਕੀਤੀਆਂ ਸਨ | ਉਸ ਨੇ ਦੱਸਿਆ ਕਿ ਅਚਾਨਕ ਤੂੜੀ ਵਾਲੀ ਇਮਾਰਤ ਵਿਚ ਲੱਗੇ ਬਿਜਲੀ ਦੇ ਬਲਬ ਤੋਂ ਸ਼ਾਟ ਸਰਕਟ ਹੋ ਗਿਆ ਅਤੇ ਜਦੋਂ ਪਰਿਵਾਰ ਨੇ ਅੱਗ ਦਾ ਧੂੰਆਂ ਇਮਾਰਤ 'ਚੋਂ ਨਿਕਲਦਾ ਦੇਖਿਆ ਤਾਂ ਤੁਰੰਤ ਫਾਇਰ ਬਿ੍ਗੇਡ ਨੂੰ ਸੂਚਿਤ ਕੀਤਾ | ਫਾਇਰ ਬਿ੍ਗੇਡ ਦੀਆਂ ਗੱਡੀਆਂ ਵਲੋਂ ਅੱਗ ਬੁਝਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ ਕਿ ਅਚਾਨਕ ਧਮਾਕਾ ਹੋਇਆ ਅਤੇ ਇਸ ਦੀ ਇਮਾਰਤ ਦੀ ਛੱਡ ਢਹਿ ਢੇਰੀ ਹੋ ਗਈ | ਉਨ੍ਹਾਂ ਕਿਹਾ ਕਿ ਇਸ ਘਟਨਾ ਵਿਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ, ਪਰ ਉਸ ਦੀ ਇਮਾਰਤ ਤੇ 22 ਤੂੜੀ ਦੀਆਂ ਟਰਾਲੀਆਂ ਅੱਗ ਦੀ ਭੇਂਟ ਚੜ੍ਹਨ ਕਾਰਨ ਲੱਖਾਂ ਰੁਪਏ ਦਾ ਆਰਥਿਕ ਨੁਕਸਾਨ ਹੋਇਆ ਹੈ | ਫਾਇਰ ਬਿ੍ਗੇਡ ਦੀਆਂ 2 ਗੱਡੀਆਂ ਵਲੋਂ ਕਾਫ਼ੀ ਮਸ਼ੱਕਤ ਤੋਂ ਬਾਅਦ ਤੂੜੀ ਨੂੰ ਲੱਗੀ ਅੱਗ 'ਤੇ ਕਾਬੂ ਪਾਇਆ ਗਿਆ | ਮੌਕੇ 'ਤੇ ਪੁੱਜੇ ਕਿਸਾਨ ਆਗੂ ਰਵਿੰਦਰ ਸਿੰਘ ਨਾਗਰਾ ਨੇ ਕਿਹਾ ਕਿ ਕਿਸਾਨ ਦਾ ਅੱਗ ਲੱਗਣ ਨਾਲ ਭਾਰੀ ਆਰਥਿਕ ਨੁਕਸਾਨ ਹੋਇਆ ਹੈ ਜਿਸ ਲਈ ਉਹ ਪ੍ਰਸ਼ਾਸਨ ਤੇ ਸਰਕਾਰ ਤੋਂ ਮੰਗ ਕਰਦੇ ਹਨ ਕਿ ਬਣਦਾ ਮੁਆਵਜ਼ਾ ਦਿੱਤਾ ਜਾਵੇ | ਦੇਖਣ ਵਿਚ ਆਇਆ ਕਿ ਪਿੰਡ ਵਾਸੀ ਅੱਗ ਬੁਝਾਉਣ ਲਈ ਇਕੱਠੇ ਹੋ ਗਏ ਅਤੇ ਪਿੰਡ ਵਿਚ ਅਨਾਉਂਸਮੈਂਟ ਵੀ ਕਰਵਾਈ ਗਈ ਤਾਂ ਜੋ ਨੁਕਸਾਨ ਤੋਂ ਬਚਾਅ ਕੀਤਾ ਜਾ ਸਕੇ |
Ad Position 22
No active advertisement
ਪਿਛਲੀ ਖ਼ਬਰ ਖੰਨਾ ਪੁਲਿਸ ਨੇ ਇਲਾਕੇ ਵਿਚ ਸਰਗਰਮ 2 ਲੁਟੇਰਿਆਂ ਨੂੰ ਕੀਤਾ ਕਾਬੂ ਅਗਲੀ ਖ਼ਬਰ ਪ੍ਰਵਾਸੀ ਮਜ਼ਦੂਰ ਦਾ 13 ਸਾਲਾ ਬੱਚਾ ਨਸ਼ੇ ਦੀ ਪੂਰਤੀ ਕਰਨ ਲਈ ਚੋਰੀ ਕਰਦਾ ਫੜਿਆ
Ad Position 24