ਮਲੌਦ, 22 ਅਪ੍ਰੈਲ (ਦਿਲਬਾਗ ਸਿੰਘ ਚਾਪੜਾ)-ਪੰਜਾਬ ਸਰਕਾਰ ਵੱਲੋਂ ਲੋਕਾਂ ਨੂੰ ਲਾਲ ਲਕੀਰ ਵਾਲੇ ਰਕਬੇ ਦੇ ਮਾਲਕ ਬਣਾਉਣ ਲਈ ਸ਼ੁਰੂ ਕੀਤੀ ਮੁਹਿੰਮ ਤਹਿਤ ਪਿੰਡ ਆਲਮਪੁਰ ਚਾਪੜਾ ਕੈਂਪ ਲਾਇਆ ਗਿਆ, ਜਿਸ ਵਿੱਚ ਨਾਇਬ ਤਹਿਸੀਲਦਾਰ ਪਾਇਲ ਗੁਰਪ੍ਰੀਤ ਕੌਰ ਨੇ ਪਟਵਾਰੀ ਗੁਰਵਿੰਦਰ ਪਾਲ ਸਿੰਘ ਅਤੇ ਅੰਮਿ੍ਤਪਾਲ ਸਿੰਘ ਨਾਲ ਮੌਕੇ ਤੇ ਪਹੁੰਚ ਕਿ ਲੋਕਾਂ ਤੋਂ ਇਤਰਾਜ਼ ਅਤੇ ਨਾਂ ਦਰਜ ਕਰਵਾਉਣ ਲਈ ਦਰਖਾਸਤਾਂ ਪ੍ਰਾਪਤ ਕੀਤੀਆਂ | ਇਸ ਸਮੇਂ ਉਨ੍ਹਾਂ ਨੇ ਸਮੁੱਚੀ ਗ੍ਰਾਮ ਪੰਚਾਇਤ ਸਰਪੰਚ ਵੀਰਦਵਿੰਦਰ ਸਿੰਘ, ਪੰਚ ਸੰਦੀਪ ਸਿੰਘ, ਮੋਹਣਜੀਤ ਸਿੰਘ, ਅਵਤਾਰ ਸਿੰਘ ਨੰਬਰਦਾਰ ਰਮਨਦੀਪ ਸਿੰਘ, ਕਮੇਟੀ ਮੈਬਰ ਦਿਲਬਾਗ ਸਿੰਘ, ਪਰਮੀਤ ਸਿੰਘ, ਜਸਪਾਲ ਸਿੰਘ ਅਤੇ ਪਤਵੰਤਿਆਂ ਦੀ ਹਾਜ਼ਰੀ ਵਿੱਚ ਲੋਕਾਂ ਤੋਂ ਇਤਰਾਜ਼ ਮੰਗੇ ਅਤੇ ਜਿੱਥੇ ਡਰੋਨ ਰਾਹੀ ਪ੍ਰਾਪਤ ਨਕਸ਼ੇ ਦੀ ਨੰਬਰਿੰਗ ਵਿੱਚ ਮਾਲਕੀ ਦਰਜ ਨਹੀ ਸੀ, ਦਰਸਾਈ ਗਈ ਅਤੇ ਉਸ ਦੀਆਂ ਜ਼ਰੂਰੀ ਦਸਤਾਵੇਜ਼ਾਂ ਅਨੁਸਾਰ ਦਰਖਾਸਤਾਂ ਪ੍ਰਾਪਤ ਕੀਤੀਆਂ ਗਈਆ | ਇਸ ਸਮੇਂ ਸਰਪੰਚ ਪਤੀ ਬੀਰਦਵਿੰਦਰ ਸਿੰਘ ਨੇ ਨਾਇਬ ਤਹਿਸੀਲਦਾਰ ਪਾਇਲ ਅਤੇ ਸਮੁੱਚੀ ਕਮੇਟੀ ਦਾ ਧੰਨਵਾਦ ਕੀਤਾ ਜਿਹਨਾਂ ਨੇ ਬਿਨਾ ਕਿਸੇ ਪੱਖਪਾਤ ਦੇ ਸਹੀ ਵਾਰਸਾਂ ਨੂੰ ਹੱਕ ਦਿਵਾਉਣ ਲਈ ਸਰਕਾਰ ਵੱਲੋਂ ਸ਼ੁਰੂ ਕੀਤੀ ਮੁਹਿੰਮ ਵਿੱਚ ਆਪਣੀ ਜ਼ਿੰਮੇਵਾਰੀ ਨਿਭਾਈ |