27-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-04-2026

ਗਰਮੀ ਦੇ ਮੌਸਮ ਵਿਚ ਲੱਗਦੇ ਬਿਜਲੀ ਕੱਟਾਂ ਨੇ ਲੋਕਾਂ ਦਾ ਜਿਊਣਾ ਮੁਹਾਲ ਕੀਤਾ-ਗੁਰਜੀਤ ਮਿੱਠੇਵਾਲ

Ad Position 21
No active advertisement
ਅਜੀਤ ਡੈਸਕ 23-04-2026
ਮਾਛੀਵਾੜਾ ਸਾਹਿਬ, 22 ਅਪ੍ਰੈਲ (ਰਾਜਦੀਪ ਸਿੰਘ ਅਲਬੇਲਾ)-ਆਮ ਆਦਮੀ ਪਾਰਟੀ ਦੀ ਸਰਕਾਰ ਵਲੋਂ ਦਾਅਵੇ ਕੀਤੇ ਜਾਂਦੇ ਹਨ ਕਿ ਪੰਜਾਬ ਸਰਪਲੱਸ ਬਿਜਲੀ ਵਾਲਾ ਸੂਬਾ ਹੈ | ਪਰ ਦੂਸਰੇ ਪਾਸੇ ਬਿਜਲੀ ਕੱਟ ਲਗਾ ਕੇ ਲੋਕਾਂ ਦਾ ਗਰਮੀ ਦੇ ਮੌਸਮ ਵਿਚ ਜਿਊਣਾ ਮੁਹਾਲ ਕੀਤਾ ਹੋਇਆ ਹੈ | ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਸ਼੍ਰੋਮਣੀ ਅਕਾਲੀ ਦਲ ਦੇ ਕਾਨੂੰਨੀ ਸਲਾਹਕਾਰ ਐਡਵੋਕੇਟ ਗੁਰਜੀਤ ਸਿੰਘ ਮਿੱਠੇਵਾਲ ਨੇ ਕੀਤਾ | ਉਨ੍ਹਾਂ ਕਿਹਾ ਕਿ ਗਰਮੀ ਵਿਚ ਬਜ਼ੁਰਗ ਤੇ ਬੱਚੇ ਬੇਹਾਲ ਹੋਏ ਪਏ ਹਨ ਅਤੇ ਲੋਕਾਂ ਦੇ ਘਰਾਂ 'ਚ ਫਰਿਜ਼ਾਂ ਅੰਦਰ ਪਿਆ ਖਾਣ-ਪੀਣ ਵਾਲਾ ਸਮਾਨ ਸਾਰਾ ਖ਼ਰਾਬ ਹੋ ਰਿਹਾ ਹੈ | ਉਨ੍ਹਾਂ ਕਿਹਾ ਕਿ ਵਿਭਾਗ ਸਵੇਰ ਸਮੇਂ ਇਹ ਕਹਿ ਕੇ ਬਿਜਲੀ ਕੱਟ ਲਗਾਉਂਦਾ ਹੈ ਕਿ ਪਿੰਡਾਂ ਵਿਚ ਕਣਕ ਨੂੰ ਅੱਗ ਤੋਂ ਬਚਾਉਣ ਲਈ ਲਾਈਟ ਬੰਦ ਕੀਤੀ ਗਈ ਹੈ | ਪਰ ਦੇਰ ਰਾਤ ਤੱਕ ਵੀ ਲੋਕਾਂ ਨੂੰ ਘੁੱਪ ਹਨੇਰੇ ਅਤੇ ਮੱਛਰਾਂ 'ਚ ਸੌਣ ਲਈ ਮਜਬੂਰ ਹੋਣਾ ਪੈਂਦਾ ਹੈ | ਉਨ੍ਹਾਂ ਕਿਹਾ ਕਿ ਮਾਛੀਵਾੜਾ ਇਲਾਕੇ ਦੇ ਪਿੰਡਾਂ ਵਿਚ ਸਵੇਰੇ ਤੜਕੇ ਹੀ ਬਿਜਲੀ ਕੱਟ ਲੱਗ ਜਾਂਦਾ ਹੈ ਅਤੇ ਰਾਤ ਨੂੰ 12 ਵਜੇ ਮੁੜ ਲਾਈਟ ਆਉਂਦੀ ਹੈ | ਗੁਰਜੀਤ ਸਿੰਘ ਮਿੱਠੇਵਾਲ ਨੇ ਕਿਹਾ ਕਿ ਬਿਜਲੀ ਪ੍ਰਬੰਧ ਐਨੇ ਮਾੜੇ ਹਨ ਕਿ ਪਿੰਡਾਂ ਦੇ ਲੋਕ ਸਰਕਾਰਾਂ ਨੂੰ ਕੋਸ ਰਹੇ ਹਨ | ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਸਰਕਾਰ ਸਮੇਂ ਕਦੇ ਵੀ ਕੱਟ ਨਹੀਂ ਲੱਗੇ | ਜਦਕਿ ਮੁੱਖ ਮੰਤਰੀ ਭਗਵੰਤ ਮਾਨ ਦਾ ਬਿਜਲੀ ਸਰਪਲੱਸ ਵਾਲਾ ਦਾਅਵਾ ਵੀ ਖੋਖਲਾ ਸਾਬਤ ਹੋਇਆ |
Ad Position 22
No active advertisement
ਪਿਛਲੀ ਖ਼ਬਰ ਕਾਂਗਰਸੀ ਆਗੂ ਲੱਕੀ ਸੰਧੂ ਵਲੋਂ ਧਨਾਨਸੂ ਅਨਾਜ ਮੰਡੀ ਦਾ ਦੌਰਾ ਕਰ ਕੇ ਕਿਸਾਨਾਂ ਦੀਆਂ ਮੁਸ਼ਕਿਲਾਂ ਸੁਣੀਆਂ ਅਗਲੀ ਖ਼ਬਰ ਲਾਲ ਲਕੀਰ ਦੇ ਮਾਲਕ ਬਣਾਉਣ ਲਈ ਪਿੰਡ ਆਲਮਪੁਰ ਚਾਪੜਾ ਵਿੱਚ ਕੈਂਪ
Ad Position 24