27-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-04-2026

ਡਾ. ਮੋਹਿਤ ਸਿੰਗਲਾ ਨੇ ਕੀਤਾ ਸ਼ਹਿਰ 'ਚ ਪਹਿਲਾ ਦੂਰਬੀਨ ਰਾਹੀਂ ਸਫ਼ਲ ਆਪ੍ਰੇਸ਼ਨ

Ad Position 21
No active advertisement
ਅਜੀਤ ਡੈਸਕ 23-04-2026
ਅਹਿਮਦਗੜ੍ਹ, 22 ਅਪ੍ਰੈਲ (ਰਵਿੰਦਰ ਪੁਰੀ)-ਸਪੌਰਥੋ ਕਲੀਨਿਕ ਅਹਿਮਦਗੜ੍ਹ ਦੇ ਪ੍ਰਸਿੱਧ ਆਰਥੋਪੈਡਿਕ ਡਾਕਟਰ, ਡਾ. ਮੋਹਿਤ ਸਿੰਗਲਾ ਵਲੋਂ ਸ਼ਹਿਰ ਵਿਚ ਪਹਿਲਾ ਦੂਰਬੀਨ ਰਾਹੀਂ ਮੋਢੇ ਦਾ ਸਫਲ ਆਪ੍ਰੇਸ਼ਨ ਕੀਤਾ ਗਿਆ | ਡਾ. ਸਿੰਗਲਾ ਨੇ ਦੱਸਿਆ ਕਿ 60 ਸਾਲਾ ਅਹਿਮਦਗੜ੍ਹ ਨਿਵਾਸੀ ਹਰਜਿੰਦਰ ਕੌਰ ਦੇ ਡਿੱਗਣ ਨਾਲ ਮੋਢੇ ਵਿਚ ਗੰਭੀਰ ਸੱਟ ਲੱਗੀ ਸੀ | ਕਈ ਡਾਕਟਰਾਂ ਨੂੰ ਦਿਖਾਉਣ ਅਤੇ ਦਵਾਈਆਂ ਖਾਣ ਤੋਂ ਬਾਅਦ ਉਨ੍ਹਾਂ ਨੇ ਮੇਰੇ ਤੋਂ ਇਸ ਸਬੰਧੀ ਸਲਾਹ ਲਈ ਅਤੇ ਮੈਂ ਐੱਮ. ਆਰ. ਆਈ. ਕਰਾਉਣ ਲਈ ਕਿਹਾ, ਜਿਸ ਵਿਚ ਮੋਢੇ ਦੀਆਂ ਰੱਸੀਆਂ, ਜਿਸ ਨੰੂ ਰੋਟੇਟਰ ਕੱਫ ਟੀਅਰ ਵੀ ਕਹਿੰਦੇ ਹਨ, ਦੀ ਪੁਸ਼ਟੀ ਹੋਈ | ਉਨ੍ਹਾਂ ਨੂੰ ਦੂਰਬੀਨ ਰਾਹੀਂ ਮੋਢੇ ਦੀਆਂ ਰੱਸੀਆਂ ਜੋੜਨ ਦੀ ਸਰਜਰੀ ਬਾਰੇ ਜਾਣਕਾਰੀ ਦਿੱਤੀ | ਉਨ੍ਹਾਂ ਦੱਸਿਆ ਕਿ ਇਹ ਸਰਜਰੀ ਪਹਿਲਾਂ ਵੱਡੇ ਸ਼ਹਿਰ ਜਿਵੇਂ ਕਿ ਚੰਡੀਗੜ੍ਹ ਜਾਂ ਦਿੱਲੀ ਵਿਚ ਹੀ ਕੀਤੀ ਜਾਂਦੀ ਸੀ, ਪਰ ਹੁਣ ਇਹ ਸਹੂਲਤ ਅਹਿਮਦਗੜ੍ਹ ਵਿਚ ਵੀ ਉਪਲਬਧ ਹੋ ਗਈ ਹੈ | ਡਾ. ਮੋਹਿਤ ਸਿੰਗਲਾ ਨੇ ਹਰਜਿੰਦਰ ਕੌਰ ਦਾ ਸਫਲ ਆਪ੍ਰੇਸ਼ਨ ਕਰ ਕੇ ਸਮੱਸਿਆ ਦਾ ਹੱਲ ਕੀਤਾ | ਉਹ ਸੋਮਵਾਰ ਤੋਂ ਸ਼ੁੱਕਰਵਾਰ ਸ਼ਾਮ ਨੂੰ 5 ਵਜੇ ਤੋਂ 7 ਵਜੇ ਤਕ ਮੈਨੀ ਫਰਟਿਲਿਟੀ ਸੈਂਟਰ ਛਪਾਰ ਰੋਡ, ਅਹਿਮਦਗੜ੍ਹ ਵਿਖੇ ਆਪਣੀ ਸੇਵਾਵਾਂ ਦੇ ਰਹੇ ਹਨ |
Ad Position 22
No active advertisement
ਪਿਛਲੀ ਖ਼ਬਰ ਲੁਧਿਆਣਾ (ਪੱਛਮੀ) ਦੇ ਜ਼ਿਲ੍ਹਾ ਖੁਰਾਕ ਸਪਲਾਈ ਕੰਟਰੋਲਰ ਸਰਤਾਜ ਸਿੰਘ ਚੀਮਾ ਵਲੋਂ ਜ਼ਿਲ੍ਹੇ ਦੀਆਂ ਸਮੁੱਚੀਆਂ ਦਾਣਾ ਮੰਡੀ... ਅਗਲੀ ਖ਼ਬਰ ਐਸ. ਡੀ. ਐਮ. ਸਵਾਤੀ ਟਿਵਾਣਾ ਬਣੇ ਨਗਰ ਕੌਂਸਲ ਖੰਨਾ ਦੇ ਪ੍ਰਸ਼ਾਸਕ
Ad Position 24