27-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-04-2026

ਐਸ. ਡੀ. ਐਮ. ਸਵਾਤੀ ਟਿਵਾਣਾ ਬਣੇ ਨਗਰ ਕੌਂਸਲ ਖੰਨਾ ਦੇ ਪ੍ਰਸ਼ਾਸਕ

Ad Position 21
No active advertisement
ਅਜੀਤ ਡੈਸਕ 23-04-2026
ਖੰਨਾ, 22 ਅਪ੍ਰੈਲ (ਹਰਜਿੰਦਰ ਸਿੰਘ ਲਾਲ)-ਅੱਜ ਪੰਜਾਬ ਸਰਕਾਰ ਵਲੋਂ ਨਗਰ ਕੌਂਸਲਾਂ ਭੰਗ ਕਰਨ ਉਪਰੰਤ ਐਸ. ਡੀ. ਐਮ. ਸਵਾਤੀ ਟਿਵਾਣਾ ਨੇ ਪ੍ਰਸ਼ਾਸਕ ਨਗਰ ਕੌਂਸਲ ਵਜੋਂ ਖੰਨਾ ਕੌਂਸਲ ਦਾ ਅਹੁਦਾ ਸੰਭਾਲ ਲਿਆ | ਇਸ ਮੌਕੇ ਸਵਾਤੀ ਟਿਵਾਣਾ ਨੂੰ ਸ਼ਹਿਰ ਦੇ ਵੱਖ-ਵੱਖ ਆਗੂਆਂ, ਜਥੇਬੰਦੀਆਂ ਦੇ ਪ੍ਰਤੀਨਿਧਾਂ ਨੇ ਉਨ੍ਹਾਂ ਨੂੰ ਜੀ ਆਇਆਂ ਨੂੰ ਆਖਿਆ | ਇਸ ਮੌਕੇ ਤੇ ਹੋਰਨਾਂ ਤੋਂ ਇਲਾਵਾ, ਮਿਉਂਸਪਲ ਪੈਨਸ਼ਨਰ ਵੈੱਲਫੇਅਰ ਐਸੋਸੀਏਸ਼ਨ, ਖੰਨਾ ਦੇ ਜਨਰਲ ਸਕੱਤਰ ਦਲਜੀਤ ਕੁਮਾਰ ਅਤੇ ਸਰਪ੍ਰਸਤ ਚੰਦਨ ਸਿੰਘ ਨੇਗੀ ਨੇ ਵੀ ਸ਼ਿਵਾਤੀ ਟਿਵਾਣਾ ਦਾ ਨਿੱਘਾ ਸਵਾਗਤ ਕੀਤਾ | ਸਵਾਤੀ ਟਿਵਾਣਾ ਨੇ ਕਿਹਾ ਕਿ ਸ਼ਹਿਰ ਵਾਸੀ ਕਿਸੇ ਵੀ ਸਮੇਂ ਆਪਣੀਆਂ ਸਮੱਸਿਆਵਾਂ ਸਬੰਧੀ ਉਨ੍ਹਾਂ ਨਾਲ ਤਾਲ-ਮੇਲ ਕਰ ਸਕਦੇ ਹਨ | ਉਨ੍ਹਾਂ ਇਹ ਵੀ ਕਿਹਾ ਕਿ ਸ਼ਹਿਰ ਵਿੱਚ ਇੰਨਕਰੋਚਮੈਂਟਾਂ ਅਤੇ ਅਵਾਰਾ ਕੁੱਤਿਆਂ ਦੀ ਰੋਕਥਾਮ ਲਈ ਵਿਸ਼ੇਸ਼ ਕਦਮ ਚੁੱਕੇ ਜਾਣਗੇ | ਟਿਵਾਣਾ ਨੇ ਕਿਹਾ ਕਿ ਲੋਕਾਂ ਨੂੰ ਪਾਰਦਰਸ਼ੀ ਤੇ ਇਮਾਨਦਾਰ ਕੌਂਸਲ ਪ੍ਰਸ਼ਾਸਨ ਦਿੱਤਾ ਜਾਵੇਗਾ |
Ad Position 22
No active advertisement
ਪਿਛਲੀ ਖ਼ਬਰ ਡਾ. ਮੋਹਿਤ ਸਿੰਗਲਾ ਨੇ ਕੀਤਾ ਸ਼ਹਿਰ 'ਚ ਪਹਿਲਾ ਦੂਰਬੀਨ ਰਾਹੀਂ ਸਫ਼ਲ ਆਪ੍ਰੇਸ਼ਨ ਅਗਲੀ ਖ਼ਬਰ ਵਰਲੀਨ ਕੌਰ ਨੇ ਦਸਵੀਂ (ਸੀ. ਬੀ. ਐਸ. ਈ.) ਦੀ ਪ੍ਰੀਖਿਆ 'ਚੋਂ 96.2 ਪ੍ਰਤੀਸ਼ਤ ਅੰਕ ਪ੍ਰਾਪਤ ਕਰ ਕੇ ਆਪਣੀ ਮਾਂ ਨਾਲ ਕੀਤ...
Ad Position 24