27-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-04-2026

ਹਿੱਸੋਵਾਲ 'ਚ ਦਸਤਾਰ ਸਜਾਉਣ ਮੁਕਾਬਲਾ 26 ਨੂੰ

Ad Position 21
No active advertisement
ਅਜੀਤ ਡੈਸਕ 23-04-2026
ਮੁੱਲਾਂਪੁਰ-ਦਾਖਾ, 22 ਅਪ੍ਰੈਲ (ਨਿਰਮਲ ਸਿੰਘ ਧਾਲੀਵਾਲ)-ਗੁਰਦੁਆਰਾ ਸਾਹਿਬ ਸਤਿਗੁਰ ਰਵਿਦਾਸ ਜੀ ਪਿੰਡ ਹਿੱਸੋਵਾਲ ਵਿਖੇ ਪ੍ਰਬੰਧਕ ਕਮੇਟੀ ਵਲੋਂ ਬਾਬਾ ਬੁੱਢਾ ਜੀ ਗੁਰਮਤਿ ਪ੍ਰਚਾਰ ਗ੍ਰੰਥੀ ਸਭਾ ਦੇ ਸਹਿਯੋਗ ਨਾਲ ਖ਼ਾਲਸਾ ਸਾਜਨਾ ਦਿਵਸ ਨੂੰ ਸਮਰਪਿਤ 10ਵਾਂ ਦਸਤਾਰ ਮੁਕਾਬਲਾ 26 ਅਪ੍ਰੈਲ, ਐਤਵਾਰ ਨੂੰ ਕਰਵਾਇਆ ਜਾ ਰਿਹਾ ਹੈ | ਪ੍ਰਬੰਧਕਾਂ ਅਨੁਸਾਰ ਸਵੇਰ 9 ਵਜੇ ਸ਼ੁਰੂ ਹੋਣ ਵਾਲਾ ਇਹ ਮੁਕਾਬਲਾ ਤਿੰਨ ਗਰੁੱਪਾਂ ਵਿਚ ਹੋਵੇਗਾ, ਪਹਿਲਾ ਗਰੁੱਪ 6 ਤੋਂ 13 ਸਾਲ ਉਮਰ ਤੱਕ, ਦੂਸਰੇ ਗਰੁੱਪ ਵਿਚ 14 ਤੋਂ 18 ਸਾਲ ਦੇ ਨੌਜਵਾਨ ਹਿੱਸਾ ਲੈ ਸਕਣਗੇਂ | ਤੀਜੇ ਗਰੁੱਪ ਵਿਚ 18 ਸਾਲ ਤੱਕ ਦੀਆਂ ਲੜਕੀਆਂ ਦਾ ਦੁਮਾਲਾ ਸਜਾਉਣ ਮੁਕਾਬਲਾ ਹੋਵੇਗਾ | ਮੁਕਾਬਲੇ ਵਿਚ ਹਿੱਸਾ ਲੈਣ ਵਾਲੇ ਬੱਚੇ, ਨੌਜਵਾਨਾਂ ਦਾ ਕੇਸਾਧਾਰੀ ਹੋਣਾ ਲਾਜ਼ਮੀ ਹੈ, ਜਨਮ ਦਾ ਪਰੂਫ਼ ਅਤੇ ਦਸਤਾਰ ਬੰਨ੍ਹਣ ਲਈ ਸ਼ੀਸ਼ਾ ਲੈ ਕੇ ਆਉਣਾ ਵੀ ਜ਼ਰੂਰੀ ਰਹੇਗਾ | ਪਹਿਲੀਆਂ ਪੰਜ ਪੁਜੀਸ਼ਨਾਂ ਵਾਲੇ ਬੱਚਿਆਂ ਨੂੰ ਨਕਦ ਇਨਾਮ ਦਿੱਤਾ ਜਾਵੇਗਾ |
Ad Position 22
No active advertisement
ਪਿਛਲੀ ਖ਼ਬਰ ਸਰਕਾਰ ਮੰਡੀਆਂ ਵਿਚ ਖ਼ਰੀਦ ਸਮੇਤ ਲਿਫ਼ਟਿੰਗ ਦੇ ਕੰਮ 'ਚ ਤੇਜ਼ੀ ਲਿਆਵੇ-ਖ਼ਾਲਸਾ ਅਗਲੀ ਖ਼ਬਰ ਲੁਧਿਆਣਾ (ਪੱਛਮੀ) ਦੇ ਜ਼ਿਲ੍ਹਾ ਖੁਰਾਕ ਸਪਲਾਈ ਕੰਟਰੋਲਰ ਸਰਤਾਜ ਸਿੰਘ ਚੀਮਾ ਵਲੋਂ ਜ਼ਿਲ੍ਹੇ ਦੀਆਂ ਸਮੁੱਚੀਆਂ ਦਾਣਾ ਮੰਡੀ...
Ad Position 24