ਲੁਧਿਆਣਾ, 24 ਅਪ੍ਰੈਲ (ਪਰਮਿੰਦਰ ਸਿੰਘ ਆਹੂਜਾ)-ਟਰਾਂਸਪੋਰਟਰ ਦਾ ਮਾਲ ਚੋਰੀ ਕਰਕੇ ਅੱਗੇ ਕਬਾੜੀਏ ਨੂੰ ਵੇਚਣ ਦੇ ਮਾਮਲੇ ਵਿਚ 19 ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕੀਤਾ ਹੈ, ਜਿਨ੍ਹਾਂ ਵਿਚ ਟਰਾਂਸਪੋਰਟਰ ਦੇ ਮੁਲਾਜ਼ਮ ਵੀ ਸ਼ਾਮਿਲ ਹਨ | ਪੁਲਿਸ ਵਲੋਂ ਇਹ ਕਾਰਵਾਈ ਸ਼ਿਵਾ ਲੋਜਿਸਟਿਕ ਦੇ ਰਿੰਕੂ ਵਾਸੀ ਫੋਕਲ ਪੁਆਇੰਟ ਦੀ ਸ਼ਿਕਾਇਤ 'ਤੇ ਅਮਲ ਵਿਚ ਲਿਆਂਦੀ ਹੈ ਤੇ ਇਸ ਮਾਮਲੇ ਵਿਚ ਸੌਰਵ ਗੋਲਡੀ ਵਿਜੇ ਦੇਬੂ ਠਾਕੁਰ ਲਵਲੀ ਰਜਿੰਦਰ ਸੁਹੇਲ ਕੱਲੂ ਮੁਹੱਬਤ ਅਲੀ ਮੌਬਿਨ ਪੰਡਿਤ ਸਇਦ ਅਲੀ ਛੋਟੂ ਤਾਰਿਕ ਰਾਜੂ ਮੁੰਨਾ ਸਨੀ ਅਤੇ ਪ੍ਰਧਾਨ ਖ਼ਿਲਾਫ਼ ਕੇਸ ਦਰਜ ਕੀਤਾ ਹੈ | ਪੁਲਿਸ ਪਾਸ ਲਿਖਵਾਈ ਮੁੱਢਲੀ ਰਿਪੋਰਟ ਵਿਚ ਸ਼ਿਕਾਇਤਕਰਤਾ ਨੇ ਦੱਸਿਆ ਕਿ ਕਥਿਤ ਦੋਸ਼ੀ ਉਸ ਦੀ ਟਰਾਂਸਪੋਰਟ ਤੋਂ ਲੋਹੇ ਦਾ ਸਾਮਾਨ ਚੋਰੀ ਕਰਕੇ ਅੱਗੇ ਕਬਾੜੀਆਂ ਨੂੰ ਸਸਤੇ ਭਾਅ ਵਿਚ ਵੇਚ ਦਿੰਦੇ ਸਨ, ਜਦੋਂ ਉਸ ਨੇ ਇਹਨਾਂ ਤੋਂ ਹਿਸਾਬ ਮੰਗਿਆ ਤਾਂ ਕਥਿਤ ਦੋਸ਼ੀਆਂ ਨੇ ਉਸ 'ਤੇ ਹਮਲਾ ਕਰ ਦਿੱਤਾ, ਜਿਸ 'ਤੇ ਸ਼ਿਕਾਇਤਕਰਤਾ ਵਲੋਂ ਇਹ ਸਾਰਾ ਮਾਮਲਾ ਪੁਲਿਸ ਦੇ ਧਿਆਨ ਵਿਚ ਲਿਆਂਦਾ ਤਾਂ ਪੁਲਿਸ ਵਲੋਂ ਕਾਰਵਾਈ ਕਰਦਿਆਂ ਇਸ ਮਾਮਲੇ ਵਿਚ ਕੇਸ ਦਰਜ ਕਰ ਲਿਆ | ਹਾਲ ਦੀ ਘੜੀ ਇਸ ਮਾਮਲੇ ਵਿਚ ਕੋਈ ਗਿ੍ਫ਼ਤਾਰੀ ਨਹੀਂ ਕੀਤੀ ਗਈ | ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ |