21-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-04-2026

ਪੈਰਾਗੌਨ ਸਕੂਲ ਨੰਗਲ ਦਾ ਅੱਵਲ ਵਿਦਿਆਰਥੀ ਗੁਰਬਖ਼ਸ਼ ਸਿੰਘ ਨੂੰ ਦੁਬਈ ਟੂਰ ਦਾ ਤੋਹਫ਼ਾ ਮਿਲਿਆ

Ad Position 21
No active advertisement
ਅਜੀਤ ਡੈਸਕ 25-04-2026
ਡੇਹਲੋਂ, 24 ਅਪ੍ਰੈਲ (ਅੰਮਿ੍ਤਪਾਲ ਸਿੰਘ ਕੈਲੇ/ਕੁਲਵਿੰਦਰ ਸਿੰਘ ਨਿਜ਼ਾਮਪੁਰ)-ਸੀ. ਬੀ. ਐੱਸ. ਈ. ਬੋਰਡ ਵਲੋਂ ਐਲਾਨੇ ਦਸਵੀਂ ਜਮਾਤ ਦੇ ਨਤੀਜੇ ਦੌਰਾਨ ਪੈਰਾਗੌਨ ਇੰਟਰਨੈਸ਼ਨਲ ਸਕੂਲ ਨੰਗਲ ਦੇ ਅੱਵਲ ਵਿਦਿਆਰਥੀ ਗੁਰਬਖ਼ਸ਼ ਸਿੰਘ, ਜਿਸ ਨੇ 98.8 ਫ਼ੀਸਦੀ ਅੰਕ ਪ੍ਰਾਪਤ ਕਰ ਕੇ ਇਲਾਕੇ ਦੇ ਸਕੂਲਾਂ ਅੰਦਰ ਪਹਿਲਾਂ ਸਥਾਨ ਪ੍ਰਾਪਤ ਕੀਤੀ, ਜਿਸ ਨੂੰ ਸਕੂਲ ਸੰਸਥਾ ਵਲੋਂ ਦੁਬਈ ਦਾ ਟੂਰ ਪੈਕੇਜ ਦਿੱਤਾ ਗਿਆ | ਪਿੰਡ ਸਿਆੜ ਵਸਨੀਕ ਵਿਦਿਆਰਥੀ ਗੁਰਬਖ਼ਸ਼ ਸਿੰਘ ਨੂੰ ਸਕੂਲ ਸੰਸਥਾ ਦੇ ਡਾਇਰੈਕਟਰ ਡਾ. ਸੁਰਿੰਦਰਪਾਲ ਸਿੰਘ ਸੋਫਤ ਨੂੰ ਟੂਰ ਪੈਕੇਜ ਤੋਹਫ਼ੇ ਵਜੋਂ ਦਿੱਤਾ ਗਿਆ | ਇਸ ਸਮੇਂ ਚੇਅਰਪਰਸਨ ਸੁਮਨ ਸੋਫਤ, ਪਿ੍ੰਸੀਪਲ ਮਨਜੀਤ ਕੌਰ ਸਿੱਧੂ, ਅਧਿਆਪਕ ਪੂਜਾ ਅਹੂਜਾ, ਪੂਨਮ ਗੋਇਲ, ਪ੍ਰਭਦੇਵ ਕੌਰ ਵਲੋਂ ਦੁਬਈ ਦਾ ਪੈਕੇਜ, ਉਸ ਦੀ ਕਠਿਨ ਮਿਹਨਤ ਅਤੇ ਲਗਨ ਦੀ ਕਦਰ ਵਜੋਂ ਪਰਿਵਾਰਕ ਮੈਂਬਰਾਂ ਦੀ ਹਾਜ਼ਰੀ ਵਿੱਚ ਦਿੱਤਾ ਗਿਆ ਹੈ | ਇਸ ਸਮੇਂ ਸਿਆੜ ਦੇ ਸਰਪੰਚ ਪਰਗਟ ਸਿੰਘ, ਪੰਚ ਕੁਲਦੀਪ ਸਿੰਘ ਨੰਬਰਦਾਰ ਸੁਦਾਗਰ ਸਿੰਘ ਵਲੋਂ ਅੱਵਲ ਵਿਦਿਆਰਥੀ ਨੂੰ ਵਧਾਈ ਦਿੱਤੀ ਗਈ | ਇਸ ਸਮੇਂ ਵਿਦਿਆਰਥੀ ਗੁਰਬਖ਼ਸ਼ ਸਿੰਘ ਨੇ ਸਫਲਤਾ ਦਾ ਸਿਹਰਾ ਆਪਣੇ ਮਾਪਿਆਂ ਅਤੇ ਅਧਿਆਪਕਾਂ ਨੂੰ ਦਿੱਤਾ |
Ad Position 22
No active advertisement
ਪਿਛਲੀ ਖ਼ਬਰ ਕੈਨੇਡਾ 'ਚ ਪੜ੍ਹਾਈ ਕਰਨ ਲਈ ਗਏ ਸਾਹਨੇਵਾਲ ਦੇ ਨੌਜਵਾਨ ਦੀ ਦਿਲ ਦਾ ਦੌਰਾ ਪੈਣ ਕਾਰਨ ਹੋਈ ਮੌਤ ਜਤਿੰਦਰ ਸਿੰਘ ਦਾ ਸਾਹਨੇ... ਅਗਲੀ ਖ਼ਬਰ ਟਰਾਂਸਪੋਰਟਰ ਦਾ ਮਾਲ ਚੋਰੀ ਕਰ ਕੇ ਵੇਚਣ ਦੇ ਮਾਮਲੇ ਵਿਚ 19 ਵਿਅਕਤੀਆਂ ਖ਼ਿਲਾਫ਼ ਕੇਸ ਦਰਜ
Ad Position 24