ਪਾਇਲ, 24 ਅਪੈ੍ਰਲ (ਨਿਜ਼ਾਮਪੁਰ, ਰਜਿੰਦਰ ਸਿੰਘ)-ਅਸਮੀਤਾ ਖੇਲੋ ਇੰਡੀਆ ਨੈਸ਼ਨਲ ਫੁੱਟਬਾਲ ਲੀਗ ਦੇ ਮੁਕਾਬਲੇ ਮਾਹਿਲਪੁਰ (ਹੁਸ਼ਿਆਰਪੁਰ) ਵਿਖੇ ਹੋਏ ਜਿਸ ਵਿਚ ਗੁਜਰਾਤ, ਪੰਜਾਬ, ਆਸਾਮ, ਝਾਰਖੰਡ, ਮਿਜ਼ੋਰਮ, ਕਰਨਾਟਕਾ, ਕੇਰਲਾ ਅਤੇ ਰਾਜਸਥਾਨ ਦੀਆਂ ਕੁੱਲ ਰਾਜਾਂ ਦੀਆਂ ਟੀਮਾਂ ਨੇ ਹਿੱਸਾ ਲਿਆ | ਇਨ੍ਹਾਂ ਮੁਕਾਬਲਿਆਂ ਵਿਚ ਪੰਜਾਬ ਦੀ ਟੀਮ ਚਾਂਦੀ ਦੇ ਤਗਮੇ ਨਾਲ ਜੇਤੂ ਰਹੀ | ਨੈਸ਼ਨਲ ਫੁੱਟਬਾਲ ਲੀਗ ਦਾ ਕੁਆਰਟਰ ਫਾਈਨਲ ਮੁਕਾਬਲਾ ਪੰਜਾਬ ਅਤੇ ਗੁਜਰਾਤ ਦੀ ਟੀਮ ਵਿਚਕਾਰ ਹੋਇਆ , ਜਿਸ ਵਿਚ ਪੰਜਾਬ ਗੁਜਰਾਤ ਨੂੰ 2-0 ਦੇ ਫ਼ਰਕ ਨਾਲ ਹਰਾ ਕੇ ਜੇਤੂ ਰਿਹਾ | ਇਸ ਮੁਕਾਬਲੇ ਵਿਚ ਪਾਇਲ ਨਜ਼ਦੀਕ ਪਿੰਡ ਦਾਉਮਾਜਰਾ ਦੇ ਕਿਰਤੀ ਪਰਿਵਾਰ ਦੀਆਂ 2 ਖਿਡਾਰਨਾਂ ਅਮਨਦੀਪ ਕੌਰ ਅਤੇ ਹੁਸਨਪ੍ਰੀਤ ਕੌਰ ਨੇ ਆਪਣੀ ਖੇਡ ਦੇ ਜੌਹਰ ਦਿਖਾਈ ਤੇ ਖਿਡਾਰਨ ਅਮਨਦੀਪ ਕੌਰ ਵਲੋਂ ਕੀਤੇ 2 ਗੋਲ ਨਾਲ ਪੰਜਾਬ ਦੀ ਟੀਮ ਨੇ ਕਾਂਸੀ ਦਾ ਤਗਮਾ ਜਿੱਤ ਲਿਆ ਵੀ ਖਿਡਾਰਨ ਅਮਨਦੀਪ ਕੌਰ ਦਾਉਮਾਜਰਾ ਵਲੋਂ ਕੀਤੇ ਗਏ | ਪੱਤਰਕਾਰਾਂ ਵਲੋਂ ਜਦੋਂ ਉਨ੍ਹਾਂ ਦੇ ਪਿੰਡ ਜਾ ਕੇ ਖਿਡਾਰਨਾਂ ਨਾਲ ਗੱਲਬਾਤ ਕੀਤੀ ਗਈ ਤਾਂ ਪਤਾ ਲੱਗਾ ਕਿ ਇਹ ਦੋਵੇਂ ਲੜਕੀਆਂ ਅਮਨਦੀਪ ਕੌਰ ਪੁੱਤਰ ਨਿਰਮਲ ਸਿੰਘ ਅਤੇ ਹੁਸਨਪ੍ਰੀਤ ਕੌਰ ਪੁੱਤਰੀ ਅਸ਼ੋਕ ਕੁਮਾਰ ਕਿਰਤੀ ਪਰਿਵਾਰ ਨਾਲ ਸੰਬੰਧਿਤ ਹਨ | ਦੋਵਾਂ ਖਿਡਾਰਨਾਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਾਨੂੰ ਫੁੱਟਬਾਲ ਖੇਡਣ ਦੀ ਪ੍ਰੇਰਨਾ ਘਰ ਵਿਚੋਂ ਮਿਲੀ ਕਿਉਂਕਿ ਦੋਵਾਂ ਖਿਡਾਰਨਾਂ ਦੇ ਪਿਤਾ ਫੁੱਟਬਾਲ ਦੇ ਖਿਡਾਰੀ ਰਹੇ ਹਨ | ਅਮਨਪ੍ਰੀਤ ਕੌਰ ਦੀ ਮਾਤਾ ਸੁਮਨ ਅਤੇ ਹੁਸਨਪ੍ਰੀਤ ਕੌਰ ਦੀ ਮਾਤਾ ਸੀਮਾ ਰਾਣੀ ਨੇ ਦੱਸਿਆ ਕਿ ਇਹ ਪਿਛਲੇ ਤਿੰਨ ਸਾਲ ਤੋਂ ਦੋਵੇਂ ਪਿੰਡ ਦੇ ਖੇਡ ਮੈਦਾਨ ਵਿਚ ਲਗਾਤਾਰ ਅਭਿਆਸ ਕਰਨ ਜਾਂਦੀਆਂ ਹਨ ਤੇ ਇਸ ਸਮੇਂ ਸਰਕਾਰੀ ਹਾਈ ਸਕੂਲ ਚੀਮਾ ਦੀਆਂ ਵਿਦਿਆਰਥਣਾਂ ਹਨ | ਕੋਚ ਗੁਰਪ੍ਰੀਤ ਸਿੰਘ ਮਲਹਾਂਸ, ਵਸੀਰ ਮੁਹੰਮਦ ਅਤੇ ਸੰਦੀਪ ਸਿੰਘ ਨੇ ਦੱਸਿਆ ਕਿ ਦੋਵੇਂ ਖਿਡਾਰਨਾਂ ਵਿਚ ਅਨੁਸ਼ਾਸਨ ਦੀ ਭਾਵਨਾ ਕੁੱਟ ਕੁੱਟ ਕੇ ਭਰੀ ਹੋਈ ਹ | ਦੋਵੇਂ ਖਿਡਾਰਨਾਂ ਨੇ ਆਪਣੀ ਸਫਲਤਾ ਦਾ ਸਿਹਰਾ ਆਪਣੇ ਕੋਚਾਂ ਦੀ ਸਿਖਲਾਈ ਅਤੇ ਮਾਪਿਆ ਦੇ ਸਹਿਯੋਗ ਸਿਰ ਬੰਨਿ੍ਹਅ ਹੈ | ਉਮੀਦ ਜਤਾਈ ਹੈ ਕਿ ਆਉਣ ਵਾਲੇ ਸਮੇਂ ਵਿਚ ਇਹ ਖਿਡਾਰਨਾਂ ਅੰਤਰਰਾਸ਼ਟਰੀ ਪੱਧਰ 'ਤੇ ਨਾਮਣਾ ਖੱਟਣਗੀਆਂ |