ਖੰਨਾ, 25 ਅਪ੍ਰੈਲ (ਹਰਜਿੰਦਰ ਸਿੰਘ ਲਾਲ)-ਅੱਜ ਏਸ਼ੀਆ ਦੀ ਸਭ ਤੋਂ ਵੱਡੀ ਅਨਾਜ ਮੰਡੀ ਖੰਨਾ ਵਿਚ ਡੀ. ਐਫ. ਪੀ. ਡੀ. ਭਾਰਤ ਸਰਕਾਰ ਅਪਰਨਾ ਭਾਟੀਆ, ਐਡੀਸ਼ਨਲ ਸੈਕਟਰੀ ਅਤੇ ਫਾਈਨਾਸ਼ੀਅਲ ਐਡਵਾਈਜਰ ਪੰਕਜ ਸਿੰਘ, ਡਾਇਰੈਕਟਰ ਡੀ. ਐਫ. ਪੀ. ਡੀ. ਭਾਰਤ ਸਰਕਾਰ, ਡਾਇਰੈਕਟਰ ਫੂਡ ਸਪਲਾਈ ਪੰਜਾਬ ਵਰਿੰਦਰ ਕੁਮਾਰ ਆਈ. ਏ. ਐਸ. ਨੇ ਅਨਾਜ ਖਰੀਦ ਪ੍ਰਬੰਧਾਂ ਦਾ ਜਾਇਜਾ ਲਿਆ | ਇਸ ਮੌਕੇ ਖੰਨਾ ਮੰਡੀ ਦੇ ਪ੍ਰਧਾਨ ਹਰਬੰਸ ਸਿੰਘ ਰੋਸ਼ਾ ਖੰਨਾ ਮੰਡੀ ਦੇ ਚੇਅਰਮੈਨ ਜਗਤਾਰ ਸਿੰਘ ਰਤਨਹੇੜੀ, ਏ. ਐਫ. ਐਸ. ਓ ਹਰਭਜਨ ਸਿੰਘ, ਇੰਸਪੈਕਟਰ ਪਰਮਿੰਦਰ ਸਿੰਘ, ਮਾਰਕੀਟ ਕਮੇਟੀ ਸਕੱਤਰ ਕਮਲਦੀਪ ਸਿੰਘ, ਚੰਦਨ ਦੀਪ ਮੰਡੀ ਸੁਪਰਵਾਈਜ਼ਰ ਆਦਿ ਹਾਜਰ ਸਨ | ਇਸ ਮੌਕੇ ਖੰਨਾ ਮੰਡੀ ਦੇ ਪ੍ਰਧਾਨ ਹਰਬੰਸ ਸਿੰਘ ਰੋਸ਼ਾ ਖੰਨਾ ਮੰਡੀ ਦੇ ਚੇਅਰਮੈਨ ਜਗਤਾਰ ਸਿੰਘ ਰਤਨਹੇੜੀ ਨੇ ਕਿਹਾ ਕਿ ਖੰਨਾ ਮੰਡੀ ਵਿਚ ਕਿਸੇ ਕਿਸਾਨ ਮਜ਼ਦੂਰ ਅਤੇ ਆੜ੍ਹਤੀ ਨੂੰ ਸਮੱਸਿਆ ਨਹੀਂ ਆਉਣ ਦਿੱਤੀ ਜਾ ਰਹੀ | ਚੁਕਾਈ ਤੇਜ ਹੋ ਗਈ ਹੈ | ਇਸ ਦਰਮਿਆਨ ਅੱਜ ਸ਼ਾਮ ਤੱਕ ਖੰਨਾ ਅਨਾਜ ਮੰਡੀ ਵਿਚ ਕੁੱਲ 8 ਲੱਖ 20 ਹਜਾਰ 463 ਕੁਇੰਟਲ ਕਣਕ ਦੀ ਆਮਦ ਹੋਈ ਹੈ ਅਤੇ ਇਹ ਸਾਰੀ ਦੀ ਸਾਰੀ ਖਰੀਦੀ ਗਈ ਹੈ | ਇਸ ਵੇਲੇ ਤੱਕ 5 ਲੱਖ 29 ਹਜਾਰ 682 ਕੁਇੰਟਲ ਕਣਕ ਦੀ ਚੁਕਾਈ ਹੋ ਚੁੱਕੀ ਹੈ ਜਦੋਂ ਕਿ 2 ਲੱਖ 90 ਹਜਾਰ 781 ਕੁਇੰਟਲ ਕਣਕ ਦੀ ਚੁਕਾਈ ਅਜੇ ਬਾਕੀ ਹੈ | ਮਾਰਕੀਟ ਕਮੇਟੀ ਸਕੱਤਰ ਕਮਲਦੀਪ ਸਿੰਘ ਨੇ ਕਿਹਾ ਕਿ ਚੁਕਾਈ ਤੇਜ ਹੋ ਗਈ ਹੈ | ਅੱਜ ਇਕ ਦਿਨ ਵਿਚ ਹੀ 48 ਹਜਾਰ 728 ਕੁਇੰਟਲ ਕਣਕ ਦੀ ਚੁਕਾਈ ਹੋਈ ਹੈ | ਜਦੋਂ ਕਿ ਕਣਕ ਦੀ ਇਕ ਦਿਨ ਦੀ ਆਮਦ 28 ਹਜਾਰ 649 ਕੁਇੰਟਲ ਸੀ | ਹੁਣ ਮੰਡੀ ਵਿਚੋਂ 65 ਪ੍ਰਤੀਸ਼ਤ ਕਣਕ ਚੁੱਕੀ ਜਾ ਚੁੱਕੀ ਹੈ ਬਾਕੀ ਰਹਿੰਦੀ 35 ਪ੍ਰਤੀਸ਼ਤ ਕਣਕ ਵੀ 2-4 ਦਿਨਾਂ ਵਿਚ ਹੀ ਚੁਕ ਲਈ ਜਾਵੇਗੀ |