26-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-04-2026

ਪੱਖੋਵਾਲ 'ਚ ਵਿਸ਼ਵ ਮਲੇਰੀਆ ਦਿਵਸ ਮੌਕੇ ਜਾਗਰੂਕਤਾ ਕੈਂਪ ਲਗਾਇਆ <br/>

Ad Position 21
No active advertisement
ਅਜੀਤ ਡੈਸਕ 26-04-2026
ਪੱਖੋਵਾਲ/ਸਰਾਭਾ, 25 ਅਪ੍ਰੈਲ (ਖੁਸ਼ਵਿੰਦਰ ਸਿੰਘ ਸਰਾਭਾ)-ਸੀ.ਐੱਚ.ਸੀ. ਪੱਖੋਵਾਲ ਵਿਖੇ ਅੱਜ ਸਿਵਲ ਸਰਜਨ ਲੁਧਿਆਣਾ ਡਾ: ਰਮਨਦੀਪ ਕੌਰ ਆਹਲੂਵਾਲੀਆ ਦੇ ਦਿਸ਼ਾਂ-ਨਿਰਦੇਸ਼ਾਂ ਅਨੁਸਾਰ ਐੱਸ.ਐੱਮ.ਓ. ਡਾ: ਨੀਲਮ ਦੀ ਨਿਗਰਾਨੀ ਹੇਠ ਮਲੇਰੀਆ ਜਾਗਰੂਕਤਾ ਕੈਂਪ ਲਗਾਇਆ ਗਿਆ | ਕੈਂਪ ਦੌਰਾਨ ਇਕੱਤਰ ਸਮੂਹ ਵਿਅਕਤੀਆਂ ਸੰਬੋਧਨ ਕਰਦਿਆਂ ਡਾ: ਨੇਹਾ ਭਗਤ ਨੇ ਦੱਸਿਆ ਕਿ ਇਹ ਬੁਖਾਰ ਇਕ ਵਿਸ਼ੇਸ਼ ਮੱਛਰ ਦੇ ਕੱਟਣ ਨਾਲ ਹੁੰਦਾ ਹੈ, ਜਿਸ ਦੇ ਚੱਲਦਿਆ ਸਾਨੂੰ ਆਪਣਾ ਦੁਆਲਾ ਸਾਫ਼ ਰੱਖਣਾਂ ਚਾਹੀਦਾ ਹੈ, ਕੂਲਰਾਂ 'ਚ ਹਰ ਸ਼ੁੱਕਰਵਾਰ ਨੂੰ ਰਾਈ ਡੇਅ ਮਨਾ ਕੇ ਪਾਣੀ ਬਦਲਣਾਂ ਚਾਹੀਦਾ ਹੈ ਛੱਤ ਤੇ ਘਰਾਂ 'ਚ ਪਏ ਪੁਰਾਣੇ ਟਾਇਰਾਂ ਤੇ ਹੋਰ ਕਬਾੜ ਸਮਾਨ 'ਚ ਪਾਣੀ ਨਹੀਂ ਖੜਨ ਦੇਣਾ ਚਾਹੀਦਾ ਤਾਂ ਜੋ ਇਨ੍ਹਾਂ ਥਾਂਵਾਂ 'ਤੇ ਮੱਛਰਾਂ ਦਾ ਲਾਵਾ ਨਾ ਪੈਦਾ ਹੋ ਸਕੇ | ਬਾਰਿਸ਼ਾਂ ਦੇ ਦਿਨਾਂ 'ਚ ਇਨ੍ਹਾਂ ਗੱਲਾਂ ਦਾ ਵਿਸ਼ੇਸ਼ ਧਿਆਨ ਰੱਖਣਾ ਚਾਹੀਦਾ ਹੈ ਤੇ ਘਰੋਂ ਬਾਹਰ ਨਿੱਕਲਣ ਸਮੇਂ ਪੂਰੇ ਕੱਪੜੇ ਪਾਉਣੇ ਚਾਹੀਦੇ ਹਨ | ਇਸ ਮੌਕੇ ਜਸਪਾਲ ਸਿੰਘ ਮਲਟੀ ਪਰਪਜ਼ ਹੈਲਥ ਸੁਪਰਵਾਈਜ਼ਰ ਨੇ ਕਿਹਾ ਕਿ ਸਿਹਤ ਵਿਭਾਗ ਵਲੋਂ ਮੱਛਰਾਂ ਦੀ ਰੋਕਥਾਮ ਲਈ ਕੀਤੀ ਜਾ ਰਹੀ ਸਪਰੇਅ ਤੇ ਹੋਰ ਢੰਗਾਂ ਨੂੰ ਅਮਲੀ ਜਾਮ੍ਹਾ ਪਵਾਉਣ 'ਚ ਸਾਥ ਦੇਣਾ ਚਾਹੀਦਾ ਹੈ ਤੇ ਸਮੇਂ-ਸਮੇਂ 'ਤੇ ਸਿਹਤ ਕੇਂਦਰਾਂ 'ਚ ਜਾ ਕੇ ਆਪਣੇ ਖੂਨ ਦੀ ਜਾਂਚ ਕਰਵਾਉਣੀ ਚਾਹੀਦੀ ਹੈ | ਇਸ ਮੌਕੇ ਹਰਪ੍ਰੀਤ ਸਿੰਘ, ਡਾ: ਹਰਿੰਦਰਜੀਤ ਸਿੰਘ, ਗੁਰਪਾਲ ਸਿੰਘ ਚਹਿਲ, ਹਰਮਿੰਦਰ ਕੌਰ ਮਲਟੀਪਰਪਜ ਹੈਲਥ ਸੁਪਰਵਾਈਜ਼ਰ, ਮਨਜੀਤ ਕੌਰ ਮਲਟੀਪਰਪਜ਼ ਹੈਲਥ ਵਰਕਰ, ਜੋਤੀ ਸ਼ਰਮਾ, ਮਨਦੀਪ ਕੌਰ ਗਿੱਲ, ਸੰਦੀਪ ਗੁਪਤਾ, ਮਨਿੰਦਰ ਕੌਰ, ਪ੍ਰਮਿੰਦਰ ਕੌਰ, ਸਵਰਨਜੀਤ ਕੌਰ, ਸਮੇਤ ਨਾਈਟਿੰਗੇਲ ਕਾਲਜ ਨਾਰੰਗਵਾਲ, ਸ਼ਹੀਦ ਕਰਤਾਰ ਸਿੰਘ ਸਰਾਭਾ ਕਾਲਜ ਆਫ ਨਰਸਿੰਗ, ਗੁਰੂ ਨਾਨਕ ਕਾਲਜ ਆਫ਼ ਨਰਸਿੰਗ ਗੋਪਾਲਪੁਰ ਦੇ ਵਿੱੱਦਿਆਰਥੀ ਤੇ ਆਸ਼ਾ ਵਰਕਰ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਮਨਪ੍ਰੀਤ ਸਿੰਘ ਇਯਾਲੀ ਦੇ ਪੰਥਕ ਏਕਤਾ ਤਾਲਮੇਲ ਕਮੇਟੀ ਦਾ ਕਨਵੀਨਰ ਬਣਨ 'ਤੇ ਦੇਤਵਾਲ ਨੇ ਕੀਤਾ ਸਵਾਗਤ <br/> ਅਗਲੀ ਖ਼ਬਰ ਪੰਜਾਬ ਦੇ ਲੋਕ ਰਾਘਵ ਚੱਢਾ ਨੂੰ ਕਦੇ ਮੁਆਫ਼ ਨਹੀਂ ਕਰਨਗੇ ਨਹੀਂ ਕਰਨਗੇ-ਚੇਅਰਮੈਨ ਰਾਜੀ
Ad Position 24