01-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-04-2026

ਮਲੌਦ 'ਚ 34 ਪਰਿਵਾਰਾਂ ਨੂੰ 85 ਲੱਖ ਰੁਪਏ ਦੀ ਰਾਸ਼ੀ ਦੇ ਪੱਤਰ ਕੱਚੇ ਮਕਾਨਾਂ ਲਈ ਵਿਧਾਇਕ ਗਿਆਸਪੁਰਾ ਨੇ ਤਕਸੀਮ ਕੀਤੇ

Ad Position 21
No active advertisement
ਅਜੀਤ ਡੈਸਕ 28-04-2026
ਮਲੌਦ, 27 ਅਪ੍ਰੈਲ (ਕੁਲਵਿੰਦਰ ਸਿੰਘ ਨਿਜ਼ਾਮਪੁਰ)-ਹਲਕਾ ਪਾਇਲ ਦੇ ਵਿਧਾਇਕ ਇੰਜ: ਮਨਵਿੰਦਰ ਸਿੰਘ ਗਿਆਸਪੁਰਾ ਨੇ ਨਗਰ ਪੰਚਾਇਤ ਮਲੌਦ ਦੇ ਪ੍ਰਧਾਨ ਸੋਨੀਆ ਗੋਇਲ ਦੀ ਹਾਜ਼ਰੀ ਦੌਰਾਨ ਮਲੌਦ, ਰੋੜੀਆਂ ਤੇ ਸੋਮਲਖੇੜੀ ਨਾਲ ਸੰਬੰਧਿਤ 34 ਪਰਿਵਾਰਾਂ ਨੂੰ 85 ਲੱਖ ਰੁਪਏ ਦੀ ਰਾਸ਼ੀ ਦੇ ਪੱਤਰ ਕੱਚੇ ਮਕਾਨ ਮਾਲਕਾਂ ਲਈ ਤਕਸੀਮ ਕੀਤੇ | ਉਨ੍ਹਾਂ ਕਿਹਾ ਕਿ ਲੋੜਵੰਦ ਪਰਿਵਾਰ ਹੁਣ ਆਪਣੇ ਸਿਰ ਦੀ ਛੱਤ ਨੂੰ ਪੱਕਾ ਕਰਕੇ ਸੁਖਾਲੀ ਜ਼ਿੰਦਗੀ ਬਤੀਤ ਕਰ ਸਕਣਗੇ, ਕਿਉਂਕਿ ਮਨੁੱਖੀ ਲੋੜਾਂ ਵਿਚ ਹਰ ਇਨਸਾਨ ਲਈ ਘਰ ਦਾ ਹੋਣਾ ਬਹੁਤ ਜ਼ਰੂਰੀ ਹੈ ਜੋ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਸਰਕਾਰ ਦੁਆਰਾ ਹਮੇਸ਼ਾ ਯਤਨ ਜਾਰੀ ਹਨ | ਇਸ ਮੌਕੇ ਕੌਂਸਲਰ ਪਰਮਜੀਤ ਕੌਰ, ਗੁਰਜੀਤ ਸਿੰਘ ਰੋੜੀਆਂ ਕਲਰਕ, ਰਾਕੇਸ਼ ਕੁਮਾਰ ਕਲਰਕ, ਸਰਪੰਚ ਪਲਵਿੰਦਰ ਸਿੰਘ ਬਿੱਲਾ ਸੇਖਾ, ਸਾਬਕਾ ਸਰਪੰਚ ਦਲਵਿੰਦਰ ਸਿੰਘ ਝਾਬੇਵਾਲ, ਸੋਮਨਾਥ ਸਿੰਘ ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਸ਼ਾਇਰਾ ਸੁਖਵਿੰਦਰ ਅੰਮਿ੍ਤ ਮਾਤਾ ਜਸਵੰਤ ਕੌਰ ਕਵਿੱਤਰੀ ਪੁਰਸਕਾਰ ਨਾਲ ਸਨਮਾਨਿਤ ਅਗਲੀ ਖ਼ਬਰ ਸਾਈਾ ਬਾਬਾ ਦੀ ਪਾਲਕੀ ਯਾਤਰਾ ਕੱਢੀ ਭਗਤਾਂ ਨੇ ਵੱਖ-ਵੱਖ ਥਾਵਾਂ 'ਤੇ ਲੰਗਰ ਲਗਾਇਆ
Ad Position 24