01-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-04-2026

ਸ਼ਾਇਰਾ ਸੁਖਵਿੰਦਰ ਅੰਮਿ੍ਤ ਮਾਤਾ ਜਸਵੰਤ ਕੌਰ ਕਵਿੱਤਰੀ ਪੁਰਸਕਾਰ ਨਾਲ ਸਨਮਾਨਿਤ

Ad Position 21
No active advertisement
ਅਜੀਤ ਡੈਸਕ 28-04-2026
ਕੁਹਾੜਾ, 27 ਅਪ੍ਰੈਲ (ਸੰਦੀਪ ਸਿੰਘ ਕੁਹਾੜਾ)-ਪੰਜਾਬੀ ਸਾਹਿਤ ਸਭਾ ਸ਼੍ਰੀ ਭੈਣੀ ਸਾਹਿਬ ਵਲੋਂ ਸ਼ਹੀਦ ਮਿੱਤ ਸਿੰਘ ਯਾਦਗਾਰੀ ਹਾਲ ਵਿਚ ਸਨਮਾਨ ਸਮਾਗਮ ਸ਼ਾਇਰਾ ਸੁਖਵਿੰਦਰ ਅੰਮਿ੍ਤ, ਡਾ. ਰੁਬੀਨਾ ਸ਼ਬਨਮ ਮਲੇਰਕੋਟਲਾ, ਗੁਰਸੇਵਕ ਸਿੰਘ ਢਿੱਲੋਂ, ਸੂਬਾ ਬਲਵਿੰਦਰ ਸਿੰਘ ਝੱਲ, ਰਜਿੰਦਰ ਕੌਰ ਪੰਨੂ, ਗ਼ਜ਼ਲਗੋ ਸਰਦਾਰ ਪੰਛੀ ਦੀ ਪ੍ਰਧਾਨਗੀ ਹੇਠ ਕਰਵਾਇਆ ਗਿਆ | ਜਿਸ ਵਿਚ ਡਾ. ਸਰਬਜੀਤ ਕੌਰ ਸੰਧਾਵਾਲੀਆ ਨੇ ਮੁੱਖ ਮਹਿਮਾਨ ਦੇ ਤੌਰ 'ਤੇ ਸ਼ਿਰਕਤ ਕੀਤੀ | ਪਹਿਲੇ ਸੈਸ਼ਨ ਵਿਚ ਸ਼ਾਇਰਾ ਸੁਖਵਿੰਦਰ ਅੰਮਿ੍ਤ ਬਾਰੇ ਪਰਚਾ ਰਜਿੰਦਰ ਕੌਰ ਪੰਨੂ ਅਤੇ ਕਸੀਦਾ ਗ਼ਜ਼ਲਗੋ ਜ਼ੋਰਾਵਰ ਸਿੰਘ ਪੰਛੀ ਨੇ ਪੜਿਆ | ਉਪਰੰਤ ਮਾਤਾ ਜਸਵੰਤ ਕੌਰ ਕਵਿੱਤਰੀ ਪੁਰਸਕਾਰ ਜਿਸ ਵਿਚ 15 ਹਜ਼ਾਰ ਨਗਦ, ਸਨਮਾਨ ਪੱਤਰ, ਫੁਲਕਾਰੀ, ਫਰੇਮ ਕੀਤਾ ਕਸੀਦਾ ਗ਼ਜ਼ਲਗੋ ਸਰਦਾਰ ਪੰਛੀ ਦੇ ਸਮੂਹ ਪਰਿਵਾਰ ਅਤੇ ਸਭਾ ਵਲੋਂ ਲੇਖਕਾ ਸੁਖਵਿੰਦਰ ਅੰਮਿ੍ਤ ਨੂੰ ਭੇਂਟ ਕੀਤਾ ਗਿਆ | ਸਮਾਗਮ ਵਿਚ ਗ਼ਜ਼ਲਗੋ ਸਰਦਾਰ ਪੰਛੀ ਦੀ ਗ਼ਜ਼ਲ (ਭੀਗਤਾ ਹੈ ਸ਼ਬਾਬ ਪਾਣੀ ਮੇਂ) ਦਾ ਪੋਸਟਰ ਲੋਕ ਅਰਪਣ ਕੀਤਾ ਗਿਆ | ਸਮਾਗਮ ਵਿਚ ਚੇਅਰਮੈਨ ਗੁਰਪ੍ਰੀਤ ਸਿੰਘ ਗੋਪੀ, ਸਰਪੰਚ ਬਹਾਦਰ ਸਿੰਘ, ਪਰਮਜੀਤ ਸਿੰਘ ਪੰਚ, ਉਦਯੋਗਪਤੀ ਸੁਭਾਸ਼ ਬਜਾਜ, ਡਾ.ਹਰਮਿੰਦਰ ਸਿੰਘ, ਸਰਦਾਰ ਪਰਮਿੰਦਰ ਸਿੰਘ ਵਿਸ਼ੇਸ਼ ਤੌਰ 'ਤੇ ਹਾਜ਼ਰ ਹੋਏ | ਗ਼ਜ਼ਲਗੋ ਸਰਦਾਰ ਪੰਛੀ ਦੀਆਂ ਦੋਹਾਂ ਬੇਟੀਆਂ ਨਵਨੀਤ ਕਿਰਨ, ਸੁਰਿੰਦਰ ਕੌਰ ਸੀਮਾ ਨੇ ਇਕੱਠਿਆਂ ਗੀਤ ਗਾਇਨ ਕਰ ਕੇ ਸਮਾਂ ਬੰਨ੍ਹ ਦਿੱਤਾ | ਦੂਸਰੇ ਸੈਸ਼ਨ ਵਿਚ ਸੁਰਿੰਦਰ ਰਾਮਪੁਰੀ, ਗੁਰਦਿਆਲ ਦਲਾਲ, ਨਰਿੰਦਰ ਕੌਰ ਮੁਹਾਲੀ, ਅਨਿਲ ਫ਼ਤਿਹਗੜ੍ਹ ਜੱਟਾਂ, ਕਰਨੈਲ ਸਿਵੀਆ, ਹਰਪਾਲ ਸਿੰਘ ਸੇਵਕ ਦੀ ਪ੍ਰਧਾਨਗੀ ਹੇਠ ਕਵੀ ਦਰਬਾਰ ਹੋਇਆ | ਰਚਨਾਵਾਂ ਦੇ ਦੌਰ ਵਿਚ ਦੀਪ ਦਿਲਬਰ, ਨਰੇਸ਼ ਨਿਮਾਣਾ, ਗੀਤ ਗੁਰਜੀਤ, ਵਿਸ਼ਇੰਦਰ ਰਾਮਪੁਰ, ਬੁੱਧ ਸਿੰਘ ਨੀਲੋਂ, ਅਮਰਜੀਤ ਸ਼ੇਰਪੁਰੀ, ਹਰਬੰਸ ਸਿੰਘ ਸ਼ਾਨ ਬਗ਼ਲੀ, ਜੱਗਾ ਜਮਾਲਪੁਰੀ, ਕਰਮਜੀਤ ਸਿੰਘ ਆਜ਼ਾਦ, ਹਰਬੰਸ ਸਿੰਘ ਰਾਏ, ਮਨਜੀਤ ਸਿੰਘ ਰਾਗੀ ਮੀਤ ਪਾਣੀਪਤ, ਅਵਤਾਰ ਸਿੰਘ ਉਟਾਲਾਂ, ਬਲਵੰਤ ਸਿੰਘ ਮਾਂਗਟ, ਸੁਖਵਿੰਦਰ ਸਿੰਘ ਭਾਦਲਾ, ਨੇਤਰ ਸਿੰਘ ਮੁੱਤੋਂ, ਲਖਵੀਰ ਸਿੰਘ ਲੱਭਾ, ਮਨਜੀਤ ਸਿੰਘ ਧੰਜਲ, ਨੂਰ ਕੌਰ, ਬਲਵੰਤ ਸਿੰਘ ਵਿਰਕ, ਹਰਜੀਤ ਕੌਰ ਚਮਕੌਰ ਸਾਹਿਬ, ਪਵਨਦੀਪ ਚੌਹਾਨ, ਹਰਿਚਰਨ ਸਿੰਘ, ਰਾਜ ਸਿੰਘ ਬਧੌਸ਼ੀ, ਅਰਮਾਨ ਇੰਦਰ ਸਿੰਘ, ਆਦੇਸ਼ਪ੍ਰੀਤ ਕੌਰ ਬਰਾੜ, ਜਬਰਜੰਗ ਸਿੰਘ ਬਰਾੜ, ਬਲਰਾਜ ਸਿੰਘ ਬਾਜਵਾ ਜਰਨੈਲ ਸਿੰਘ ਨੇ ਰਚਨਾਵਾਂ ਪੇਸ਼ ਕੀਤੀਆਂ | ਸਟੇਜ ਦੀ ਕਾਰਵਾਈ ਨੂੰ ਕਹਾਣੀਕਾਰ ਤਰਨ ਬੱਲ, ਜਗਵੀਰ ਸਿੰਘ ਵਿੱਕੀ ਨੇ ਬਹੁਤ ਖ਼ੂਬਸੂਰਤ ਅੰਦਾਜ਼ ਵਿਚ ਅਦਾ ਕੀਤੀ | ਅਖੀਰ ਵਿਚ ਗੁਰਸੇਵਕ ਸਿੰਘ ਢਿੱਲੋਂ ਨੇ ਹਾਜ਼ਰ ਸਾਹਿਤਕਾਰਾਂ ਦਾ ਧੰਨਵਾਦ ਕੀਤਾ |
Ad Position 22
No active advertisement
ਪਿਛਲੀ ਖ਼ਬਰ ਅਕਾਲੀ ਦਲ ਵਾਰਿਸ ਪੰਜਾਬ ਦੇ ਕਾਰਜਕਾਰੀ ਮੁਖੀ ਖ਼ਾਲਸਾ ਅੱਜ ਖੰਨਾ ਆਉਣਗੇ - ਰੁਪਾਲੋਂ ਅਗਲੀ ਖ਼ਬਰ ਮਲੌਦ 'ਚ 34 ਪਰਿਵਾਰਾਂ ਨੂੰ 85 ਲੱਖ ਰੁਪਏ ਦੀ ਰਾਸ਼ੀ ਦੇ ਪੱਤਰ ਕੱਚੇ ਮਕਾਨਾਂ ਲਈ ਵਿਧਾਇਕ ਗਿਆਸਪੁਰਾ ਨੇ ਤਕਸੀਮ ਕੀਤੇ
Ad Position 24