01-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-04-2026

ਬਿ੍ਟਿਸ਼ ਕਾਨਵੈਂਟ ਸਕੂਲ ਫ਼ਤਹਿਪੁਰ 'ਚ ਮਨਾਇਆ ਧਰਤੀ ਦਿਵਸ

Ad Position 21
No active advertisement
ਅਜੀਤ ਡੈਸਕ 28-04-2026
ਈਸੜੂ, 27 ਅਪ੍ਰੈਲ (ਬਲਵਿੰਦਰ ਸਿੰਘ)-ਬਿ੍ਟਿਸ਼ ਕਾਨਵੈਂਟ ਸਕੂਲ ਫ਼ਤਹਿਪੁਰ ਵਿਖੇ ਪ੍ਰਧਾਨ ਜਤਿੰਦਰਪਾਲ ਸਿੰਘ ਜੌਲੀ, ਚੇਅਰਪਰਸਨ ਸਤਿੰਦਰਜੀਤ ਕੌਰ ਜੌਲੀ, ਉੱਪ ਪ੍ਰਧਾਨ ਨਵੇਰਾ ਜੌਲੀ ਅਤੇ ਪਿ੍ੰਸੀਪਲ ਗਗਨਪ੍ਰੀਤ ਕੌਰ ਗਿੱਲ ਦੀ ਅਗਵਾਈ ਹੇਠ ਧਰਤੀ ਦਿਵਸ ਮਨਾਇਆ ਗਿਆ | ਇਸ ਮੌਕੇ ਸਕੂਲ ਦੀ ਸਪੈਸ਼ਲ ਅਸੈਂਬਲੀ ਵਿੱਚ ਧਰਤੀ ਦਿਵਸ ਤੇ ਭਾਸ਼ਣ ਸਕਿੱਟਾਂ ਅਤੇ ਸਲੋਗਨ ਬੋਲੇ ਗਏ | ਇਸ ਮੌਕੇ ਸਕੂਲ ਦੀ ਪਿ੍ੰਸੀਪਲ ਗਗਨਪ੍ਰੀਤ ਕੌਰ ਗਿੱਲ ਨੇ ਬੱਚਿਆਂ ਨੂੰ ਵਾਤਾਵਰਨ ਦੀ ਮਹੱਤਤਾ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ | ਉਨ੍ਹਾਂ ਨੇ ਬੱਚਿਆਂ ਨੂੰ ਮੌਸਮ ਅੰਦਰ ਆ ਰਹੀਆਂ ਨਵੀਆਂ ਚੁਨੌਤੀਆਂ, ਪਾਣੀ ਅਤੇ ਧਰਤੀ ਨੂੰ ਬਚਾਉਣ ਬਾਰੇ ਜਾਗਰੂਕ ਕੀਤਾ ਅਤੇ ਬੱਚਿਆਂ ਨੂੰ ਦੂਸ਼ਿਤ ਹੋ ਰਹੇ ਵਾਤਾਵਰਨ ਨੂੰ ਬਚਾਉਣ ਲਈ ਇੱਕ-ਇੱਕ ਰੁੱਖ ਲਗਾਉਣ ਲਈ ਪ੍ਰੇਰਿਤ ਕੀਤਾ | ਇਸ ਧਰਤੀ ਦਿਵਸ ਨੂੰ ਸਮਰਪਿਤ ਹਰ ਕਲਾਸ ਵਿੱਚ ਵੱਖ ਵੱਖ ਤਰ੍ਹਾਂ ਦੀ ਐਕਟੀਵਿਟੀ ਕਰਵਾਈ ਗਈ ਅਤੇ ਧਰਤੀ ਦਿਵਸ ਸੰਬੰਧਿਤ ਆਰਟ ਮੁਕਾਬਲੇ ਕਰਵਾਏ ਗਏ | ਕੁੱਝ ਕਲਾਸਾਂ ਵਿੱਚ ਧਰਤੀ ਦਿਵਸ ਨਾਲ ਸੰਬੰਧਿਤ ਕੁਇਜ਼ ਮੁਕਾਬਲੇ ਵੀ ਕਰਵਾਏ ਗਏ ਅਤੇ ਵਾਤਾਵਰਨ ਨਾਲ ਸੰਬੰਧਿਤ ਚਾਰਟ ਵੀ ਬਣਾਏ ਗਏ | ਵਾਤਾਵਰਨ ਦੇ ਅਨੁਕੂਲ ਤੇ ਰੀਸਾਈਕਲ ਕੀਤੀਆਂ ਸਮੱਗਰੀਆਂ ਦੀ ਵਰਤੋਂ ਕਰਦੇ ਹੋਏ ਵਿਦਿਆਰਥਣਾਂ ਨੇ ਪੰਛੀਆਂ ਲਈ ਸੁਰੱਖਿਅਤ ਆਸਰੇ ਤਹਿਤ ਪੰਛੀਆਂ ਦੇ ਆਲ੍ਹਣੇ ਤਿਆਰ ਕੀਤੇ | ਧਰਤੀ ਦਿਵਸ ਸੰਬੰਧੀ ਹਰ ਕਲਾਸ ਦੇ ਬੱਚਿਆਂ ਨੂੰ ਧਰਤੀ ਦੀ ਮਹੱਤਤਾ ਬਾਰੇ ਵੀਡੀਓ ਦਿਖਾ ਕੇ ਜਾਣੂੰ ਕਰਵਾਇਆ ਗਿਆ | ਇਸ ਤਰ੍ਹਾਂ ਬਿ੍ਟਿਸ਼ ਕਾਨਵੈਂਟ ਸਕੂਲ ਵਿੱਚ ਧਰਤੀ ਦਿਵਸ ਉਤਸ਼ਾਹ ਨਾਲ ਮਨਾਇਆ ਗਿਆ |
Ad Position 22
No active advertisement
ਪਿਛਲੀ ਖ਼ਬਰ ਪਿੰਡ ਹਰਬੰਸਪੁਰਾ ਵਿਖੇ ਸਰਪੰਚ ਰਾਜਾ ਦੀ ਦੇਖ ਰੇਖ ਹੇਠ ਲੱਗਿਆ ਮਲੇਰੀਆ ਜਾਗਰੂਕਤਾ ਕੈਂਪ ਅਗਲੀ ਖ਼ਬਰ ਅਕਾਲੀ ਦਲ ਵਾਰਿਸ ਪੰਜਾਬ ਦੇ ਕਾਰਜਕਾਰੀ ਮੁਖੀ ਖ਼ਾਲਸਾ ਅੱਜ ਖੰਨਾ ਆਉਣਗੇ - ਰੁਪਾਲੋਂ
Ad Position 24