09-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-05-2026

ਆਕਸਫੋਰਡ ਸੀਨੀਅਰ ਸਕੂਲ ਦੇ ਵਿਹੜੇ ਹੁਨਰ ਬੇਮਿਸਾਲ 2.0 ਪ੍ਰੋਗਰਾਮ ਯਾਦਗਾਰੀ ਹੋ ਨਿੱਬੜਿਆ <br/>

Ad Position 21
No active advertisement
ਕਾਰਜਕਾਰੀ ਪਿ੍ੰਸੀਪਲ ਕਿਰਨਪ੍ਰੀਤ ਸਿੰਘ ਧਾਲੀਵਾਲ ਅਤੇ ਮੁੱਖ ਮਹਿਮਾਨ ਵਧੀਆ ਪੇਸ਼ਕਾਰੀ ਕਰਨ ਵਾਲੇ ਬੱਚਿਆਂ ਨੂੰ ਸਨਮਾਨਿਤ ਕਰਨ ਸਮੇਂ | ਤਸਵੀਰ : ਰਜਿੰਦਰ ਸਿੰਘ <br/> 04-05-2026
ਪਾਇਲ, 3 ਮਈ (ਰਾਜਿੰਦਰ ਸਿੰਘ, ਨਿਜ਼ਾਮਪੁਰ)-ਆਕਸਫੋਰਡ ਸੀਨੀਅਰ ਸਕੂਲ ਪਾਇਲ ਸੰਸਥਾ ਦਾ ਟੀਚਾ ਬੱਚਿਆਂ ਦੇ ਹਰ ਇਕ ਵਿੱਦਿਅਕ, ਖੇਡ, ਸਾਹਿਤਕ ਤੇ ਰੰਗ-ਮੰਚ ਦੇ ਹੁਨਰ ਨੂੰ ਨਿਖਾਰਨ ਤੋਂ ਲੈ ਕੇ ਉਨ੍ਹਾਂ ਨੂੰ ਉਚੇਰਾ ਮੰਚ ਮੁਹੱਈਆ ਕਰਵਾਉਣਾ ਹੈ | ਇਸੇ ਮੰਤਵ ਅਨੁਸਾਰ ਇਲਾਕੇ ਦੇ ਸਾਰੇ ਸਕੂਲ ਨੂੰ ਨਾਲ ਲੈਂਦੇ ਹੋਏ ਆਕਸਫੋਰਡ ਸੀਨੀਅਰ ਸਕੂਲ, ਪਾਇਲ ਵਿਚ ਇੰਟਰ-ਸਕੂਲ ਸੱਭਿਆਚਾਰਕ ਪ੍ਰੋਗਰਾਮ ਹੁਨਰ ਬੇਮਿਸਾਲ 2.0 ਦੀ ਮੇਜ਼ਬਾਨੀ ਕੀਤੀ | ਪ੍ਰੋਗਰਾਮ ਵਿਚ ਸਾਰੇ ਇਲਾਕੇ ਦੇ 20 ਸਕੂਲਾਂ ਦੇ ਲਗਪਗ 200 ਬੱਚਿਆਂ ਨੇ ਹਿੱਸਾ ਲਿਆ, ਜਿਸ ਨਾਲ ਵਿਦਿਆਰਥੀਆਂ ਨੂੰ ਆਪਣੀ ਪ੍ਰਤਿਭਾ ਤੇ ਸਿਰਜਣਾਤਮਕਤਾ ਲਈ ਉੱਚ ਪੱਧਰੀ ਮੰਚ ਪ੍ਰਦਾਨ ਕੀਤਾ | ਪ੍ਰੋਗਰਾਮ ਦੀ ਸ਼ੁਰੂਆਤ ਮਹਿਮਾਨਾਂ ਤੇ ਬੱਚਿਆਂ ਦੇ ਸਵਾਗਤ ਨਾਲ ਹੋਈ, ਜਿਸ ਤੋਂ ਬਾਅਦ ਕਾਰਜਕਾਰੀ ਪ੍ਰਧਾਨ ਕਿਰਨਪ੍ਰੀਤ ਸਿੰਘ ਧਾਲੀਵਾਲ ਦੀ ਅਗਵਾਈ ਵਿਚ ਸਾਰੇ ਮਹਿਮਾਨਾਂ ਨੇ ਰਸਮੀ ਦੀਵੇ ਜਗਾਉਣ ਉਪਰੰਤ ਸਰਸਵਤੀ ਵੰਦਨਾ ਨਾਲ ਗਿਆਨ ਤੇ ਕਲਾ ਦੀ ਅਰਦਾਸ ਕੀਤੀ | ਸ਼ਬਦ ਗਾਇਨ ਮੁਕਾਬਲੇ ਨੇ ਇਕ ਭਗਤੀ ਭਰਿਆ ਰੂਹਾਨੀ ਮਾਹੌਲ ਪੈਦਾ ਕੀਤਾ | ਪ੍ਰੋਗਰਾਮ ਵਿਚ ਸਮੂਹ ਡਾਂਸ ਮੁਕਾਬਲਾ, ਕਵਿਤਾ ਉਚਾਰਣ, ਸੂਫੀ ਤੇ ਲੋਕ ਧੁਨਾਂ, ਡੁਏਟ ਡਾਂਸ ਮੁਕਾਬਲਾ ਅਤੇ ਸੋਲੋ ਡਾਂਸ ਮੁਕਾਬਲਾ, ਰੰਗੋਲੀ ਬਣਾਉਣ, ਫੇਸ ਪੇਂਟਿੰਗ, ਚਿੱਤਰਕਲਾ, ਮੇਹੰਦੀ ਲਾਉਣ ਸਮੇਤ ਕਈ ਤਰ੍ਹਾਂ ਦੇ ਮੁਕਾਬਲੇ ਕਰਵਾਏ ਗਏ, ਜੋ ਉਤਸ਼ਾਹ ਅਤੇ ਕਲਾਤਮਕ ਉੱੇਤਮਤਾ ਨੂੰ ਦਰਸਾਉਂਦੇ ਹਨ | ਪ੍ਰੋਗਰਾਮ ਦੌਰਾਨ ਇਬ੍ਰਾਹਿਮ ਦੇ ਗਾਏ ਮਿਰਜੇ ਨੇ ਜਿਥੇ ਸਾਰੇ ਦਰਸ਼ਕਾਂ ਨੂੰ ਕੀਲ ਕੇ ਰੱਖ ਦਿੱਤਾ ਉਥੇ 'ਕੁੜੀਏ ਤੂੰ' ਰਾਹੀ ਦਰਸ਼ਕਾਂ ਨੂੰ ਨਾਰੀ ਸ਼ਕਤੀ ਦੀ ਬਿਹਤਰੀਨ ਪੇਸ਼ਕਸ਼ ਕੀਤੀ ਗਈ | ਸੂਫੀ ਗਾਇਨ, ਭੰਗੜੇ, ਗਿੱਧੇ ਆਦਿ ਬਹੁਤ ਸਾਰੀਆਂ ਬਿਹਤਰੀਨ ਪੇਸ਼ਕਸ਼ਾਂ ਨੇ ਸਾਰੇ ਜੱਜ, ਮਹਿਮਾਨਾਂ ਤੇ ਦਰਸ਼ਕਾਂ ਨੇ ਖੂਬ ਆਨੰਦ ਮਾਣਿਆ | ਸਮਾਗਮ ਦੀ ਰੌਣਕ ਵਿਚ ਚਾਰ ਚੰਨ ਲਾਉਂਦੇ ਹੋਏ ਦੂਜੇ ਸਕੂਲਾਂ ਦੇ ਬੱਚਿਆਂ ਨੇ ਵੀ ਇਕ ਤੋਂ ਇਕ ਬਿਹਤਰੀਨ ਪੇਸ਼ਕਸ਼ਾਂ ਕੀਤੀਆਂ | ਜੱਜਾਂ ਦੇ ਸਤਿਕਾਰਯੋਗ ਪੈਨਲ ਵਿਚ ਕੁਲਵਿੰਦਰ ਸਿੰਘ ਘੁੰਮਣ, ਈਸ਼ਰ ਸਿੰਘ, ਹਿਤਿਨ ਖੁਰਾਨਾ, ਪਾਵੇਲ ਸਿਹੌੜਾ, ਵੀਨੂ, ਗੁਰਕੀਰਤ ਰਾਏ, ਅਮਿ੍ਤਾ ਸਿੰਘ, ਦੀਪਿਕਾ ਤੇ ਮਾਸਟਰ ਆਰੀਅਨ ਸ਼ਾਮਿਲ ਸਨ | ਪ੍ਰੋਗਰਾਮ ਦੌਰਾਨ ਜਿਥੇ ਕਈ ਦੇਸੀ, ਵਿਦੇਸ਼ੀ ਡਾਂਸ ਜਿਵੇਂ ਪੱਛਮੀ ਨਾਚ, ਰਾਜਸਥਾਨੀ, ਮਹਾਂਰਾਸ਼ਟਰ, ਗੁਜਰਾਤੀ, ਬੰਗਾਲੀ ਆਦਿ ਪ੍ਰਦਰਸ਼ਿਤ ਕੀਤੇ ਗਏ, ਉਥੇ ਸਾਡੇ ਅਮੀਰ ਵਿਰਸੇ ਦੇ ਬਾਕਮਾਲ ਅੰਗ ਮਿਰਜ਼ਾ, ਹੀਰ, ਯੋਧਿਆਂ ਦੀ ਵਾਰ, ਪੰਜਾਬੀ ਕਵਿਤਾਵਾਂ, ਭੰਗੜਾ, ਝੂਮਰ, ਗਿੱਧਾ, ਪੁਰਾਣੇ ਸਾਜ ਆਦਿ ਨੇ ਸਾਰੇ ਦਰਸ਼ਕਾਂ ਨੂੰ ਸਾਡੇ ਅਮੀਰ ਵਿਰਸੇ ਦੇ ਹੋਰ ਨੇੜੇ ਲੈ ਆਂਦਾ | ਮੁਕਾਬਲੇ ਦੇ ਅੰਤ ਵਿਚ ਨਤੀਜਿਆਂ ਦਾ ਐਲਾਨ ਕੀਤਾ ਤੇ ਜੇਤੂ ਵਿਦਿਆਰਥੀਆਂ ਨੂੰ ਸ਼ਾਨਦਾਰ ਟਰਾਫੀਆਂ ਵੰਡੀਆਂ ਗਈਆਂ | ਆਕਸਫੋਰਡ ਸੀਨੀਅਰ ਸਕੂਲ ਪਾਇਲ ਦੇ ਬੱਚਿਆਂ ਦੇ ਸ਼ਾਨਦਾਰ ਪ੍ਰਦਰਸ਼ਨ ਸਦਕਾ ਸਕੂਲ ਨੂੰ ਓਵਰਆਲ ਟਰਾਫ਼ੀਆਂ ਨਾਲ ਸਨਮਾਨਿਤ ਕੀਤਾ, ਦੋਰਾਹਾ ਪਬਲਿਕ ਸਕੂਲ ਨੂੰ ਪਹਿਲਾ ਰਨਰ-ਅੱਪ ਖ਼ਿਤਾਬ ਮਿਲਿਆ ਅਤੇ ਦੂਜਾ ਰਨਰ-ਅੱਪ ਦਾ ਖ਼ਿਤਾਬ ਪਲਾਂਨਟ ਈ ਸਕੂਲ ਦੇ ਨਾਂਅ ਹੋਇਆ | ਸਕੂਲ ਪਾਇਲ ਸਾਰੇ ਸਨਮਾਨਯੋਗ ਜੱਜ ਨੂੰ ਧੰਨਵਾਦ ਦੇ ਚਿੰਨ੍ਹ ਵਜੋਂ ਸਨਮਾਨਿਤ ਕੀਤਾ | ਸਮਾਰੋਹ ਦੇ ਅੰਤ ਵਿਚ ਸਕੂਲ ਮੈਨੇਜਮੈਂਟ ਕਾਰਜਕਾਰੀ ਪ੍ਰਧਾਨ ਕਿਰਨਪ੍ਰੀਤ ਸਿੰਘ ਧਾਲੀਵਾਲ, ਪਿ੍ੰਸੀਪਲ ਵਿਜੇ ਕਪੂਰ, ਅਕਾਦਮਿਕ ਡੀਨ ਅਸ਼ੋਕ ਗੁਪਤਾ, ਹੈੱਡ ਅੰਸ਼ੂ ਅਹੂਜਾ, ਮੈਨੇਜਰ ਸੁਰਜੀਤ ਸਿੰਘ ਗਿੱਲ, ਆਕਸਫੋਰਡ ਸਕੂਲ ਤੇ ਬਾਹਰੋਂ ਆਏ ਸਕੂਲਾਂ ਦੇ ਵਿਦਿਆਰਥੀ ਅਧਿਆਪਕ, ਮਾਪੇ ਤੇ ਦਰਸ਼ਕ ਸ਼ਾਮਿਲ ਸਨ |

Ad Position 22
No active advertisement
ਪਿਛਲੀ ਖ਼ਬਰ ਗੁ. ਕਰਮਸਰ ਰਾੜਾ ਸਾਹਿਬ ਵਿਖੇ ਗੁਰੂ ਅਮਰਦਾਸ ਜੀ ਦਾ ਪ੍ਰਕਾਸ਼ ਪੁਰਬ ਮਨਾਇਆ <br/> ਅਗਲੀ ਖ਼ਬਰ ਮਾਲਵਾ ਸੋਸ਼ਲ ਕਲੱਬ ਮਲੌਦ ਵਲੋਂ ਕਿ੍ਸ਼ਨ ਕੁਮਾਰ ਰਿਖੀ ਦੇ ਦਿਹਾਂਤ 'ਤੇ ਦੁੱਖ ਪ੍ਰਗਟ <br/>
Ad Position 24