ਮਲੌਦ, 3 ਮਈ (ਸਹਾਰਨ ਮਾਜਰਾ)-ਮਾਲਵਾ ਸ਼ੋਸ਼ਲ ਐਂਡ ਵੈੱਲਫੇਅਰ ਕਲੱਬ (ਰਜਿ.) ਮਲੌਦ ਦੀ ਸ਼ੋਕ ਮੀਟਿੰਗ ਕੈਂਬਰਿਜ ਮਾਡਰਨ ਸੀਨੀਅਰ ਸੈਕੰਡਰੀ ਸਕੂਲ ਮਲੌਦ ਵਿਖੇ ਹੋਈ | ਇਸ ਮੌਕੇ ਸਮੂਹ ਕਲੱਬ ਮੈਂਬਰਾਂ ਵਲੋਂ ਕਲੱਬ ਦੇ ਮੀਤ ਪ੍ਰਧਾਨ ਜਤਿੰਦਰ ਪਾਲ ਸ਼ਰਮਾ ਬੇਰ ਕਲਾਂ ਦੇ ਸਹੁਰਾ ਸਾਹਿਬ ਕਿ੍ਸ਼ਨ ਕੁਮਾਰ ਰਿਖੀ ਸਰੌਦ ਕੈਨੇਡਾ ਦੇ ਦਿਹਾਂਤ 'ਤੇ ਡੂੰਘੇ ਦੁੱਖ ਦਾ ਇਜ਼ਹਾਰ ਕੀਤਾ ਗਿਆ | ਮੀਟਿੰਗ ਵਿਚ ਪ੍ਰਧਾਨ ਇੰਜ. ਹਰਮਿੰਦਰ ਪਾਲ ਸਿੰਘ ਸਹਾਰਨ ਮਾਜਰਾ, ਸੀ. ਮੀਤ ਪ੍ਰਧਾਨ ਪਿ੍ੰ. ਸੰਜੀਵ ਮੋਦਗਿੱਲ, ਡਾ. ਕਰਨੈਲ ਸਿੰਘ ਕਾਲੀਆ, ਵਿਸ਼ੇਸ਼ ਮਹਿਮਾਨ ਇੰਦਰਪ੍ਰੀਤ ਸਿੰਘ ਮਾਂਗੇਵਾਲ, ਕੌਂਸਲਰ ਰਛਪਾਲ ਸਿੰਘ ਪਾਲਾ ਸੋਮਲਖੇੜੀ, ਡਾ. ਬਲਜਿੰਦਰਪਾਲ ਸਿੰਘ, ਸੁਖਵਿੰਦਰ ਸਿੰਘ ਦੌਲਤਪੁਰ, ਡਾ. ਇਕਬਾਲ ਮੁਹਮੰਦ, ਬਲਵੰਤ ਰਾਮ ਪੱਪੂ ਮਾਡਲ ਟਾਊਨ, ਠੇਕੇਦਾਰ ਅਵਤਾਰ ਸਿੰਘ ਸਿਆੜ, ਬਹਾਬਜੀਤ ਗਿੱਲ ਨਾਰੋਮਾਜਰਾ, ਐੱਸ. ਡੀ. ਓ. ਇੰਜ. ਦਵਿੰਦਰ ਸਿੰਘ ਬੇਰਖੁਰਦ, ਜਤਿੰਦਰ ਪਾਲ ਸ਼ਰਮਾ, ਮਾ. ਬਲਜਿੰਦਰ ਸਿੰਘ ਕਾਕਾ ਬੇਰ ਕਲਾਂ, ਡਾ. ਲਾਭ ਸਿੰਘ ਆਦਿ ਸਮੂਹ ਮੈਂਬਰ ਹਾਜ਼ਰ ਹੋਏ |