03-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-05-2026

ਅਕਾਲੀ ਦਲ ਵਲੋਂ ਜਥੇਦਾਰ ਮਹਿੰਦਰ ਸਿੰਘ ਈਸਾਪੁਰ ਬੀ. ਸੀ. ਵਿੰਗ ਹਲਕਾ ਸਮਰਾਲਾ ਦੇ ਪ੍ਰਧਾਨ ਨਿਯੁਕਤ

Ad Position 21
No active advertisement
ਅਜੀਤ ਡੈਸਕ 05-05-2026
ਸਮਰਾਲਾ, 4 ਮਈ (ਕੁਲਵਿੰਦਰ ਸਿੰਘ)-ਸ਼੍ਰੋ. ਅ. ਦਲ ਦੇ ਪਾਰਟੀ ਢਾਂਚੇ 'ਚ ਵਿਸਥਾਰ ਕਰਦੇ ਹੋਏ ਪਰਮਜੀਤ ਸਿੰਘ ਢਿੱਲੋਂ ਜ਼ਿਲ੍ਹਾ ਪ੍ਰਧਾਨ ਅਕਾਲੀ ਦਲ ਲੁਧਿਆਣਾ ਦਿਹਾਤੀ ਅਤੇ ਹਲਕਾ ਇੰਚਾਰਜ ਨੇ ਪਾਰਟੀ ਦੇ ਮਿਹਨਤੀ, ਜੁਝਾਰੂ ਅਤੇ ਪਾਰਟੀ ਪ੍ਰਤੀ ਪੂਰੀ ਸਮਰਪਿਤ ਭਾਵਨਾ ਨਾਲ ਕੰਮ ਕਰਨ ਵਾਲੇ ਜਥੇਦਾਰ ਮਹਿੰਦਰ ਸਿੰਘ ਈਸਾਪੁਰ ਨੂੰ ਹਲਕਾ ਸਮਰਾਲਾ ਤੋਂ ਬੀ. ਸੀ. ਵਿੰਗ ਦਾ ਪ੍ਰਧਾਨ ਨਿਯੁਕਤ ਕੀਤਾ | ਇਸ ਮੌਕੇ ਪਰਮਜੀਤ ਸਿੰਘ ਢਿੱਲੋਂ ਨੇ ਸੰਬੋਧਨ ਕਰਦੇ ਹੋਏ ਕਿਹਾ ਕਿ ਸ਼੍ਰੋ. ਅ. ਦਲ ਇੱਕ ਅਜਿਹੀ ਪਾਰਟੀ ਹੈ ਜੋ ਤਨਦੇਹੀ ਅਤੇ ਇਮਾਨਦਾਰੀ ਨਾਲ ਕੰਮ ਕਰਨ ਵਾਲੇ ਹਰੇਕ ਵਰਕਰ ਨੂੰ ਉਸ ਦੁਆਰਾ ਕੀਤੇ ਕਾਰਜਾਂ ਨੂੰ ਮੁੱਖ ਰੱਖ ਕੇ ਅਹੁਦਾ ਦੇ ਕੇ ਨਿਵਾਜਦੀ ਹੈ | ਅੱਜ ਜਥੇਦਾਰ ਮਹਿੰਦਰ ਸਿੰਘ ਈਸਾਪੁਰ ਦੀਆਂ ਸੇਵਾਵਾਂ ਨੂੰ ਦੇਖਦੇ ਹੋਏ ਪੂਰੇ ਸਮਰਾਲਾ ਹਲਕੇ ਦਾ ਬੀ. ਸੀ. ਵਿੰਗ ਦਾ ਪ੍ਰਧਾਨ ਲਗਾਇਆ ਗਿਆ ਹੈ | ਇਸ ਮੌਕੇ ਜਥੇਦਾਰ ਮਹਿੰਦਰ ਸਿੰਘ ਈਸਾਪੁਰ ਨੇ ਬੀ. ਸੀ. ਵਿੰਗ ਦਾ ਪ੍ਰਧਾਨ ਬਣਨ ਉਪਰੰਤ ਪਰਮਜੀਤ ਸਿੰਘ ਢਿੱਲੋਂ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਉਹ ਆਪਣੇ ਹਲਕੇ ਦੇ ਬੀ. ਸੀ. ਭਾਈਚਾਰੇ ਦੇ ਸਾਰੇ ਲੋਕਾਂ ਨੂੰ ਨਾਲ ਲੈ ਕੇ ਚੱਲਣਗੇ ਅਤੇ ਸਮਰਾਲਾ ਹਲਕੇ ਤੋਂ ਪਰਮਜੀਤ ਸਿੰਘ ਢਿੱਲੋਂ ਵੱਡੀ ਲੀਡ ਨਾਲ ਜਿਤਾ ਕੇ ਵਿਧਾਨ ਸਭਾ ਵਿਚ ਭੇਜਣਗੇ | ਇਸ ਮੌਕੇ ਜਸਮੇਲ ਸਿੰਘ ਬੌਂਦਲੀ, ਹਰਜਤਿੰਦਰ ਸਿੰਘ ਬਾਜਵਾ, ਡਾ. ਪਰਵਿੰਦਰ ਸਿੰਘ ਬੱਲੀ, ਦਰਸ਼ਨ ਸਿੰਘ ਨੰਬਰਦਾਰ ਮਿੱਠੇਵਾਲ, ਹਰਜੋਤ ਸਿੰਘ ਮਾਂਗਟ, ਹਰਜੀਤ ਸਿੰਘ ਸ਼ੇਰੀਆਂ, ਜਥੇਦਾਰ ਅਮਰੀਕ ਸਿੰਘ ਹੇੜੀਆਂ, ਕੁਲਦੀਪ ਸਿੰਘ ਜਾਤੀਵਾਲ ਸਰਕਲ ਜਥੇਦਾਰ, ਸੁਰਿੰਦਰ ਸਿੰਘ, ਕੈਪਟਨ ਹਰਜਿੰਦਰ ਸਿੰਘ, ਬੇਅੰਤ ਸਿੰਘ ਬਲਾਲਾ ਸਰਕਲ ਪ੍ਰਧਾਨ, ਗੁਰਚਰਨ ਸਿੰਘ ਮੰਡ ਜੋਧਵਾਲ, ਮੋਹਣ ਸਿੰਘ ਈਸਾਪੁਰ, ਮੁਖ਼ਤਿਆਰ ਸਿੰਘ, ਗੁਰਮੁਖ ਸਿੰਘ ਨੰਬਰਦਾਰ ਦੌਲਤਪੁਰ, ਜਗੀਰ ਸਿੰਘ ਨੰਬਰਦਾਰ ਦੌਲਤਪੁਰ, ਸੁੱਚਾ ਸਿੰਘ, ਮਹਿੰਦਰ ਸਿੰਘ, ਜਸਵੀਰ ਸਿੰਘ, ਗੁਰਨਾਮ ਸਿੰਘ, ਚਰਨਜੀਤ ਸਿੰਘ, ਜਸਪਾਲ ਸਿੰਘ, ਮੇਵਾ ਸਿੰਘ, ਹਰਦੀਪ ਸਿੰਘ ਬਹਿਲੋਲਪੁਰ, ਮਨਜੀਤ ਸਿੰਘ ਸਰਪੰਚ, ਜੋਗਿੰਦਰ ਸਿੰਘ ਪੋਲਾ, ਮਾਨ ਸਿੰਘ, ਗੁਰਨਾਮ ਸਿੰਘ, ਐਡਵੋਕੇਟ ਗੁਰਮੀਤ ਸਿੰਘ, ਨਿਸ਼ਾਨ ਸਿੰਘ, ਸੁਰਮੁੱਖ ਸਿੰਘ, ਹਰਜੀਤ ਸਿੰਘ, ਪਰਮਜੀਤ ਸਿੰਘ ਗਾਂਧੀ ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਵਿਕਟੋਰੀਆ ਸਕੂਲ ਲਹਿਰਾ ਵਿਖੇ ਦੇਵਰਾਜ ਸੋਫਤ ਮਾਰਸ਼ਲ ਆਰਟਸ ਤੇ ਸ਼ੂਟਿੰਗ ਰੇਂਜ ਹਾਲ ਦਾ ਉਦਘਾਟਨ ਅਗਲੀ ਖ਼ਬਰ ਗੁਰਬਾਣੀ ਕੌਰ ਨੇ 90 ਫ਼ੀਸਦੀ ਅੰਕ ਕੀਤੇ ਪ੍ਰਾਪਤ
Ad Position 24