25-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-05-2026

ਖੰਨਾ ਅਤੇ ਮੰਡੀ ਗੋਬਿੰਦਗੜ੍ਹ ਨੂੰ ਜੋੜਨ ਵਾਲੀ ਸੜਕ ਦੀ ਬਦਤਰ ਹਾਲਤ ਖ਼ਿਲਾਫ਼ ਧਰਨਾ, ਟਰੱਕ ਪਲਟਿਆ

Ad Position 21
No active advertisement
ਅਜੀਤ ਡੈਸਕ 08-05-2026
ਖੰਨਾ, 7 ਮਈ (ਹਰਜਿੰਦਰ ਸਿੰਘ ਲਾਲ)-ਖੰਨਾ ਅਤੇ ਮੰਡੀ ਗੋਬਿੰਦਗੜ੍ਹ ਨੂੰ ਜੋੜਨ ਵਾਲੀ ਸੜਕ ਦੀ ਬਦਤਰ ਹਾਲਤ ਕਾਰਨ ਜੀ. ਟੀ. ਰੋਡ ਉੱਪਰ ਪੈਂਦੇ ਭਾਦਲਾ ਚੌਕ 'ਤੇ ਲੋਕਾਂ ਨੇ ਸਰਵਿਸ ਲੇਨ ਉੱਪਰ ਜ਼ਬਰਦਸਤ ਧਰਨਾ ਦਿੱਤਾ | ਇਸ ਨਾਲ ਖੰਨਾ ਅਤੇ ਮੰਡੀ ਗੋਬਿੰਦਗੜ੍ਹ ਦੋਵੇਂ ਪਾਸਿਆਂ ਦਾ ਟ੍ਰੈਫ਼ਿਕ ਪੂਰੀ ਤਰ੍ਹਾਂ ਠੱਪ ਹੋ ਗਿਆ | ਲੋਕਾਂ ਨੇ ਜ਼ੋਰਦਾਰ ਨਾਅਰੇਬਾਜ਼ੀ ਵੀ ਕੀਤੀ | ਲੋਕਾਂ ਦਾ ਕਹਿਣਾ ਹੈ ਕਿ ਖੰਨਾ ਤੋਂ ਵਾਇਆ ਖੇੜੀ ਚੰਡੀਗੜ੍ਹ ਜਾਣ ਵਾਲੀ ਇਹ ਸੜਕ ਕਈ ਸਾਲਾਂ ਤੋਂ ਮੁਰੰਮਤ ਦੀ ਉਡੀਕ ਕਰ ਰਹੀ ਹੈ | ਅੱਜ ਹਾਲਤ ਇਹ ਹੈ ਕਿ ਸੜਕ ਜਗਾ-ਜਗਾ ਖੱਡਿਆਂ ਕਾਰਨ ਟਿੱਬੇ ਦਾ ਰੂਪ ਧਾਰ ਚੁੱਕੀ ਹੈ | ਇਸ ਸੜਕ ਰਾਹੀਂ 50 ਤੋਂ ਵੱਧ ਪਿੰਡ ਸਿੱਧੇ ਤੌਰ 'ਤੇ ਜੁੜਦੇ ਹਨ | ਪਿੰਡ ਵਾਸੀਆਂ ਨੇ ਦੱਸਿਆ ਕਿ ਕਈ ਵਾਰ ਧਰਨੇ ਲਗਾਏ ਗਏ ਹਨ | ਹੁਣ 7 ਮਹੀਨਿਆਂ ਤੋਂ ਕਿਹਾ ਜਾ ਰਿਹਾ ਹੈ ਕਿ ਟੈਂਡਰ ਲੱਗ ਗਏ ਹਨ | 29 ਤਾਰਿਕ ਨੂੰ ਕੰਮ ਸ਼ੁਰੂ ਹੋਵੇਗਾ | ਅੱਜ ਤੱਕ 29 ਤਾਰਿਕ ਨਹੀਂ ਆਈ | ਅੱਜ ਵੀ ਸਕਰੈਪ ਨਾਲ ਭਰਿਆ ਟਰੱਕ ਪਲਟ ਗਿਆ | ਇਹ ਟਰੱਕ ਕਾਰ ਦੇ ਉੱਪਰ ਪਲਟ ਜਾਣਾ ਸੀ ਤੇ ਵੱਡਾ ਹਾਦਸਾ ਹੋ ਸਕਦਾ ਸੀ |
Ad Position 22
No active advertisement
ਪਿਛਲੀ ਖ਼ਬਰ ਨੌਜਵਾਨ ਗਗਨਦੀਪ ਕਤਲ ਮਾਮਲੇ 'ਚ ਪੁਲਿਸ ਵਲੋਂ ਇੱਕ ਹੋਰ ਮੁਲਜ਼ਮ ਗਿ੍ਫ਼ਤਾਰ ਅਗਲੀ ਖ਼ਬਰ ਅਹਿਮਦਗੜ੍ਹ ਦੇ ਸਰਕਾਰੀ ਹਸਪਤਾਲ ਨਾਲ ਨਗਰ ਕੌਂਸਲ ਤੇ ਵੈਟਰਨਰੀ ਹਸਪਤਾਲ ਦੀ ਥਾਂ ਮਿਲਾਉਣ ਲਈ ਕਾਰਵਾਈ ਸ਼ੁਰੂ
Ad Position 24