05-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-05-2026

ਕੈਂਬਰਿਜ ਮਾਡਰਨ ਸੀਨੀ. ਸੈਕੰ. ਸਕੂਲ ਮਲੌਦ ਦੀ ਵਿਦਿਆਰਥਣ ਅਮਨਦੀਪ ਕੌਰ ਮੈਰਿਟ ਸੂਚੀ 'ਚ 21ਵੇਂ ਸਥਾਨ 'ਤੇ

Ad Position 21
No active advertisement
ਅਜੀਤ ਡੈਸਕ 12-05-2026
ਮਲੌਦ, 11 ਮਈ (ਸਹਾਰਨ ਮਾਜਰਾ)-ਕੈਂਬਰਿਜ ਮਾਡਰਨ ਸੀ. ਸੈ. ਸਕੂਲ ਮਲੌਦ ਰੋਡ ਚੋਮੋਂ ਦੀ 10ਵੀਂ ਜਮਾਤ ਦੀ ਹੋਣਹਾਰ ਵਿਦਿਆਰਥਣ ਅਮਨਦੀਪ ਕੌਰ ਪੁੱਤਰੀ ਪਿ੍ਤਪਾਲ ਸਿੰਘ ਵਾਸੀ ਮਾਡਲ ਟਾਊਨ ਮਲੌਦ ਆਪਣਾ ਨਾਮ ਮੈਰਿਟ ਸੂਚੀ ਵਿਚ ਸ਼ਾਮਿਲ ਕਰਵਾ ਕੇ ਸਕੂਲ ਅਤੇ ਮਾਪਿਆਂ ਦਾ ਨਾਮ ਰੌਸ਼ਨ ਕੀਤਾ ਹੈ | ਪਿ੍ੰਸੀਪਲ ਸੰਜੀਵ ਮੋਦਗਿੱਲ ਨੇ ਖੁਸ਼ੀ ਸਾਂਝੀ ਕਰਦਿਆਂ ਦੱਸਿਆ ਕਿ ਬੱਚੀ ਅਮਨਦੀਪ ਕੌਰ ਮਾਡਲ ਟਾਊਨ ਮਲੌਦ ਨੇ 624/650 ਅੰਕ (96 ਪ੍ਰਤੀਸ਼ਤ) ਹਾਸਿਲ ਕਰਕੇ ਸਿੱਖਿਆ ਵਿਭਾਗ ਦੀ ਮੈਰਿਟ ਸੂਚੀ ਵਿੱਚ ਆਪਣਾ ਨਾਮ ਦਰਜ ਕਰਵਾਇਆ ਹੈ ਅਤੇ ਪੂਰੇ ਪੰਜਾਬ ਵਿੱਚ 21ਵਾਂ ਸਥਾਨ ਹਾਸਲ ਕੀਤਾ ਹੈ | ਹਮੇਸ਼ਾ ਬੱਚਿਆਂ ਦੇ ਉਜਲੇ ਭਵਿੱਖ ਲਈ ਚਿੰਤਤ ਰਹਿਣ ਵਾਲੇ ਹੋਣਹਾਰ ਪਿ੍ੰਸੀਪਲ ਸੰਜੀਵ ਮੋਦਗਿੱਲ ਨੇ ਇਸ ਹੋਣਹਾਰ ਵਿਦਿਆਰਥਣ ਨੂੰ ਢੇਰ ਸਾਰੀਆਂ ਵਧਾਈਆਂ ਦਿੰਦਿਆਂ ਕਿਹਾ ਕਿ ਇਸ ਨੇ ਆਪਣੀ ਮਿਹਨਤ, ਲਗਨ ਅਤੇ ਅਧਿਆਪਕਾਂ ਦੀ ਸੁਚੱਜੀ ਰਹਿਨੁਮਾਈ ਨਾਲ ਇਹ ਉਪਲਬਧੀ ਹਾਸਲ ਕੀਤੀ ਹੈ | ਇਸ ਮੌਕੇ ਪਿ੍ੰਸੀਪਲ ਸੰਜੀਵ ਮੋਦਗਿੱਲ, ਸਕੂਲ ਪ੍ਰਬੰਧਕਾਂ ਅਤੇ ਅਧਿਆਪਕਾਂ ਨੇ ਅਮਨਦੀਪ ਕੌਰ ਦਾ ਮੂੰਹ ਮਿੱਠਾ ਕਰਵਾਇਆ ਅਤੇ ਦਿਲੋਂ ਵਧਾਈਆਂ ਦਿੱਤੀਆਂ ਤੇ ਉਸਦੇ ਉਜਲੇ ਭਵਿੱਖ ਲਈ ਸ਼ੁੱਭਕਾਮਨਾਵਾਂ ਦਿੱਤੀਆਂ | ਪਿ੍ੰਸੀਪਲ ਸੰਜੀਵ ਮੋਦਗਿੱਲ ਨੇ ਪੂਰੇ ਨਤੀਜਿਆਂ ਬਾਰੇ ਦੱਸਿਆ ਕਿ ਇਸ ਤੋਂ ਇਲਾਵਾ ਅੱਠ ਵਿਦਿਆਰਥੀਆ ਨੇ 90 ਪ੍ਰਤੀਸ਼ਤ ਤੋਂ ਉੱਪਰ ਅੰਕ ਅਤੇ 15 ਵਿਦਿਆਰਥੀਆਂ ਨੇ 85 ਪ੍ਰਤੀਸ਼ਤ ਤੋਂ ਉੱਪਰ ਅੰਕ ਹਾਸਿਲ ਕੀਤੇ ਹਨ | ਸਾਰੇ ਸਕੂਲ ਦਾ ਓਵਰਆਲ ਨਤੀਜਾ ਸੌ ਫ਼ੀਸਦੀ ਰਿਹਾ | ਪਿ੍ੰਸੀਪਲ ਸੰਜੀਵ ਕੁਮਾਰ ਸ਼ਰਮਾ ਨੇ ਦੱਸਿਆ ਕਿ ਕੈਂਬਰਿਜ ਸਕੂਲ ਦੀ ਮੈਰਿਟ ਲਿਸਟ ਪਿਛਲੇ 5 ਸਾਲ ਤੋਂ ਲਗਾਤਾਰ ਚਲਦੀ ਆ ਰਹੀ ਹੈ | ਜੋ ਸਕੂਲ ਦੀ ਉੱਚ ਸਿੱਖਿਆ ਦੇ ਮਿਆਰ ਨੂੰ ਦਰਸਾਉਂਦੀ ਹੈ | ਇਸ ਮੌਕੇ ਵਾਈਸ ਪਿ੍ੰਸੀਪਲ ਕਰਮਦੀਪ ਕੌਰ, ਅਧਿਆਪਕਾ ਹਰਪ੍ਰੀਤ ਕੌਰ, ਮਨਪ੍ਰੀਤ ਕੌਰ, ਜਸਪ੍ਰੀਤ ਕੌਰ, ਗਗਨਦੀਪ ਕੌਰ, ਸ਼ਿੰਦਰਪਾਲ ਕੌਰ, ਕਿਰਨਪਾਲ ਕੌਰ, ਰੀਤਿਕਾ, ਅਮਨਦੀਪ ਕੌਰ, ਸੰਦੀਪ ਕੌਰ ਆਦਿ ਅਧਿਆਪਕ ਤੋਂ ਇਲਾਵਾ ਸਿੱਖਿਆ ਸਾਸ਼ਤਰੀ ਡਾਕਟਰ ਕਰਨੈਲ ਸਿੰਘ ਕਾਲੀਆ, ਮਾਲਵਾ ਸੋਸ਼ਲ ਐਂਡ ਵੈੱਲਫੇਅਰ ਕਲੱਬ ਮਲੌਦ ਦੇ ਪ੍ਰਧਾਨ ਇੰਜ.ਹਰਮਿੰਦਰ ਸਿੰਘ ਸਹਾਰਨ ਮਾਜਰਾ, ਡਾਕਟਰ ਬਲਜਿੰਦਰ ਪਾਲ ਸਿੰਘ, ਡਾਕਟਰ ਇਕਬਾਲ ਮੁਹੰਮਦ, ਸੁਖਵਿੰਦਰ ਦੌਲਤਪੁਰ, ਮਾ.ਬਲਜਿੰਦਰ ਸਿੰਘ ਕਾਕਾ ਸਮੇਤ ਸਮੂਹ ਮੈਂਬਰਾਂ ਵਲੋਂ ਹੋਣਹਾਰ ਬੱਚੀ ਅਤੇ ਸਕੂਲ ਮੈਨੇਜਮੈਂਟ ਨੂੰ ਵਧਾਈ ਦਿੱਤੀ ਹੈ | ਮੈਰਿਟ ਸੂਚੀ ਵਿਚ ਆਪਣਾ ਨਾਮ ਦਰਜ ਕਰਵਾਉਣ ਵਾਲੀ ਵਿਦਿਆਰਥਣ ਅਮਨਦੀਪ ਕੌਰ ਨੇ ਇਸ ਦਾ ਸਿਹਰਾ ਪਿ੍ੰਸੀਪਲ ਸੰਜੀਵ ਸ਼ਰਮਾ, ਸਮੂਹ ਸਟਾਫ਼ ਅਤੇ ਆਪਣੇ ਮਾਤਾ ਪਿਤਾ ਨੂੰ ਦਿੰਦਿਆਂ ਕਿਹਾ ਕਿ ਉਹ ਲਗਾਤਾਰ ਮਿਹਨਤ ਕਰਕੇ ਯੂ. ਪੀ. ਐੱਸ.ਸੀ ਜਿਹਾ ਮਿਆਰੀ ਇਮਤਿਹਾਨ ਪਾਸ ਕਰਕੇ ਉੱਚ ਅਹੁਦਾ ਪ੍ਰਾਪਤ ਕਰੇਗੀ |
Ad Position 22
No active advertisement
ਪਿਛਲੀ ਖ਼ਬਰ ਦੋਰਾਹਾ ਦੇ ਦਸਮੇਸ਼ ਸਕੂਲ ਦੀ ਵਿਦਿਆਰਥਣ ਨੇ ਮੈਰਿਟ 'ਚ 12ਵਾਂ ਰੈਂਕ ਹਾਸਿਲ ਕੀਤਾ ਅਗਲੀ ਖ਼ਬਰ ਪਿੰਡ ਅਬਦਾਲ ਵਿਖੇ ਬਣੇ ਖੁੰਭ ਫਾਰਮ ਦਾ ਤੇਜ਼ ਹਨੇ੍ਹਰ ਝੱਖੜ ਨਾਲ ਹੋਇਆ ਨੁਕਸਾਨ <br/>
Ad Position 24