04-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-05-2026

ਪਿੰਡ ਅਬਦਾਲ ਵਿਖੇ ਬਣੇ ਖੁੰਭ ਫਾਰਮ ਦਾ ਤੇਜ਼ ਹਨੇ੍ਹਰ ਝੱਖੜ ਨਾਲ ਹੋਇਆ ਨੁਕਸਾਨ <br/>

Ad Position 21
No active advertisement
ਪਿੰਡ ਅਬਦਾਲ ਵਿਖੇ ਬਣੇ ਸੋਈ ਖੁੰਭ ਫਾਰਮ ਦਾ ਬੀਤੀ ਰਾਤ ਆਏ ਹਨ੍ਹੇਰ ਝੱਖੜ ਨਾਲ ਹੋਏ ਨੁਕਸਾਨ ਦਾ ਦਿ੍ਸ਼ | ਤਸਵੀਰ-ਦਲਵਿੰਦਰ ਸਿੰਘ ਰੰਧਾਵਾ <br/> 12-05-2026
ਕੱਥੂਨੰਗਲ, 11 ਮਈ (ਦਲਵਿੰਦਰ ਸਿੰਘ ਰੰਧਾਵਾ)-ਸਥਾਨਕ ਕਸਬੇ ਦੇ ਨਜ਼ਦੀਕੀ ਪੈਂਦੇ ਪਿੰਡ ਅਬਦਾਲ ਵਿਖੇ ਬਣੇ ਸੋਹੀ ਖੁੰਭ ਫਾਰਮ ਦਾ ਬੀਤੀ ਰਾਤ ਆਏ ਹਨ੍ਹੇਰ ਝੱਖੜ ਨਾਲ 50 ਲੱਖ ਰੁਪਏ ਦਾ ਨੁਕਸਾਨ ਹੋਣ ਦਾ ਅਨੁਮਾਨ ਲਗਾਇਆ ਜਾ ਰਿਹਾ ਹੈ | ਪ੍ਰਾਪਤ ਹੋਈ ਜਾਣਕਾਰੀ ਅਨੁਸਾਰ ਪਿੰਡ ਅਬਦਾਲ ਵਿਖੇ ਜਸਪਾਲ ਸਿੰਘ ਸੋਹੀ ਤੇ ਅਵਤਾਰ ਸਿੰਘ ਸੋਹੀ ਵਲੋਂ ਨਵੀਂ ਤਕਨੀਕ ਨਾਲ ਖੁੰਭ ਫਾਰਮ ਸਥਾਪਿਤ ਕੀਤਾ ਹੋਇਆ ਸੀ ਅਤੇ ਜਿਸ ਵਿਚ 10 ਏ. ਸੀ. ਦੇ ਕਰੀਬ ਅਤੇ ਇੰਸੂਲੇਟਡ ਚਾਦਰ ਨਾਲ ਤਿਆਰ ਕੀਤੇ ਫਾਰਮ ਅਤੇ ਤਿਆਰ ਹੋਈ ਖੁੰਭ ਦੀ ਫਸਲ ਜੋਕਿ ਬੀਤੀ ਰਾਤ ਆਏ ਤੇਜ਼ ਹਨ੍ਹੇਰ ਝੱਖੜ ਨਾਲ ਮਲੀਆ ਮੇਟ ਹੋ ਗਏ ਹਨ | ਜਸਪਾਲ ਸਿੰਘ ਸੋਹੀ ਤੇ ਅਵਤਾਰ ਸਿੰਘ ਸੋਹੀ ਨੇ ਭਰੇ ਮਨ ਨਾਲ ਜਾਣਕਾਰੀ ਦਿੰਦਿਆਂ ਦੱਸਿਆ ਸਾਡੇ ਵਲੋਂ ਇਹ ਜਿਹੜਾ ਖੁੰਭ ਫਾਰਮ ਤਿਆਰ ਕੀਤਾ ਗਿਆ ਸੀ ਨਵੀਂ ਪੀੜੀ ਨੂੰ ਸੇਧ ਦੇਣ ਲਈ ਕਿ ਵਿਦੇਸ਼ ਵਿਚ ਨਾ ਜਾਇਆ ਜਾਵੇ ਅਤੇ ਇੱਥੇ ਰਹਿ ਕੇ ਹੀ ਕੰਮ ਕੀਤਾ ਜਾਵੇ ਅਤੇ ਜਿਸ ਵਿਚ ਨੌਜਵਾਨਾਂ ਨੂੰ ਵੀ ਰੁਜ਼ਗਾਰ ਦਿੱਤਾ ਜਾ ਰਿਹਾ ਹੈ ਤੇ ਜਿਸ ਤੋਂ ਸਾਨੂੰ ਬਹੁਤ ਵਧੀਆ ਇਨਕਮ ਪ੍ਰਾਪਤ ਹੋ ਰਹੀ ਸੀ ਪ੍ਰੰਤੂ ਬੀਤੀ ਰਾਤ ਆਏ ਹਨ੍ਹੇਰ ਝੱਖੜ ਨੇ ਸਾਡਾ ਸਾਰਾ ਹੀ ਖੁੰਭ ਫਾਰਮ ਮਲੀਆ ਮੇਟ ਕਰ ਦਿੱਤਾ ਜਿਸ ਨਾਲ ਸਾਡਾ 50 ਲੱਖ ਰੁਪਏ ਦਾ ਨੁਕਸਾਨ ਹੋ ਗਿਆ ਹੈ | ਅਸੀਂ ਪੰਜਾਬ ਸਰਕਾਰ ਪਾਸੋਂ ਮੰਗ ਕਰਦੇ ਹਾਂ ਸਾਡੇ ਹੋਏ ਨੁਕਸਾਨ ਦਾ ਸਾਨੂੰ ਮੁਆਵਜ਼ਾ ਦਿੱਤਾ ਜਾਵੇ ਤਾਂ ਜੋ ਅਸੀਂ ਦੁਬਾਰਾ ਇਸ ਰੁਜ਼ਗਾਰ ਨੂੰ ਤੋਰ ਸਕੀਏ |

Ad Position 22
No active advertisement
ਪਿਛਲੀ ਖ਼ਬਰ ਕੈਂਬਰਿਜ ਮਾਡਰਨ ਸੀਨੀ. ਸੈਕੰ. ਸਕੂਲ ਮਲੌਦ ਦੀ ਵਿਦਿਆਰਥਣ ਅਮਨਦੀਪ ਕੌਰ ਮੈਰਿਟ ਸੂਚੀ 'ਚ 21ਵੇਂ ਸਥਾਨ 'ਤੇ ਅਗਲੀ ਖ਼ਬਰ ਹਨ੍ਹੇਰੀ ਝੱਖੜ ਕਾਰਨ ਬਿਜਲੀ ਬੋਰਡ ਦਾ ਹੋਇਆ ਵੱਡਾ ਨੁਕਸਾਨ <br/>
Ad Position 24