04-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-05-2026

ਹਨ੍ਹੇਰੀ ਝੱਖੜ ਕਾਰਨ ਬਿਜਲੀ ਬੋਰਡ ਦਾ ਹੋਇਆ ਵੱਡਾ ਨੁਕਸਾਨ <br/>

Ad Position 21
No active advertisement
ਬੀਤੀ ਰਾਤ ਆਏ ਤੇਜ਼ ਤੁਫ਼ਾਨ ਕਰਕੇ ਡਿੱਗੇ ਹੋਏ ਦਰਖਤ, ਟੁੱਟੇ ਹੋਏ ਬਿਜਲੀ ਦੇ ਖੰਭਿਆਂ ਅਤੇ ਟਰਾਂਸਫਾਰਮਾਂ ਦੀਆਂ ਤਸਵੀਰਾਂ | ਤਸਵੀਰਾਂ : ਜਗਦੀਸ਼ ਸਿੰਘ ਬਮਰਾਹ <br/> 12-05-2026
ਚੌਕ ਮਹਿਤਾ, 11 ਮਈ (ਜਗਦੀਸ਼ ਸਿੰਘ ਬਮਰਾਹ)-ਬੀਤੀ ਰਾਤ ਇਲਾਕੇ ਵਿਚ ਆਏ ਖਤਰਨਾਕ ਤੂਫ਼ਾਨ ਕਾਰਨ ਜਿੱਥੇ ਵੱਡੇ-ਵੱਡੇ ਦਰਖਤ ਜੜ੍ਹਾਂ ਤੋਂ ਹੀ ਪੁੱਟੇ ਗਏ, ਮੱਕਈ ਦੀ ਫ਼ਸਲ ਦਾ ਬਹੁਤ ਭਾਰੀ ਨੁਕਸਾਨ ਹੋਇਆ, ਉੱਥੇ ਹੀ ਸਬ ਡਿਵੀਜ਼ਨ ਮਹਿਤਾ ਚੌਂਕ ਪਾਵਰਕਾਮ ਦੇ ਅਧੀਨ ਚੱਲ ਰਹੇ ਵੱਖ-ਵੱਖ ਫੀਡਰਾਂ ਦਾ ਵੀ ਬਹੁਤ ਭਾਰੀ ਨੁਕਸਾਨ ਹੋਇਆ ਹੈ | ਪਾਵਰਕਾਮ ਦੇ ਐੱਸ. ਡੀ. ਓ. ਹਰਭਿੰਦਰ ਸਿੰਘ ਚਾਹਲ ਵਲੋਂ ਪ੍ਰਾਪਤ ਜਾਣਕਾਰੀ ਅਨੁਸਾਰ ਜੇ. ਈ. ਅਮਰਜੀਤ ਸਿੰਘ ਦੇ 35 ਪੋਲ ਟੁੱਟ ਗਏ ਅਤੇ 7 ਟਰਾਂਸਫਾਰਮ ਡਿੱਗੇ, ਜੇ. ਈ. ਬਲਵਿੰਦਰ ਕੁਮਾਰ ਦੇ 20 ਪੋਲ ਟੁੱਟੇ, ਜੇ. ਈ. ਗੁਰਜੀਤ ਸਿੰਘ ਦੇ 20 ਪੋਲ ਟੁੱਟੇ ਅਤੇ 7 ਟ੍ਰਾਂਸਫਾਰਮ ਡਿੱਗੇ, ਜੇ. ਈ. ਸਰਬਜੀਤ ਸਿੰਘ ਦੇ 37 ਪੋਲ ਟੁੱਟੇ ਅਤੇ 5 ਟਰਾਂਸਫਾਰਮ ਡਿੱਗੇ, ਜੇ. ਈ. ਨਰਿੰਦਰ ਪਾਲ ਸਿੰਘ ਦੇ 10 ਪੋਲ ਟੁੱਟ ਗਏ ਹਨ | ਐੱਸ. ਡੀ. ਓ. ਹਰਭਿੰਦਰ ਸਿੰਘ ਚਾਹਲ ਨੇ ਦੱਸਿਆ ਕਿ ਅਰਬਨ ਫੀਡਰਾਂ ਦੀ ਸਪਲਾਈ ਤਾਂ ਅੱਜ ਹੀ ਚਾਲੂ ਕਰ ਦਿੱਤੀ ਗਈ ਹੈ ਤੇ ਖੇਤੀਬਾੜੀ ਵਾਲੇ ਫੀਡਰਾਂ ਦੀ ਸਪਲਾਈ ਨੂੰ ਬਹਾਲ ਕਰਨ ਵਿਚ ਕੁਝ ਸਮਾਂ ਲੱਗ ਸਕਦਾ ਹੈ |

Ad Position 22
No active advertisement
ਪਿਛਲੀ ਖ਼ਬਰ ਪਿੰਡ ਅਬਦਾਲ ਵਿਖੇ ਬਣੇ ਖੁੰਭ ਫਾਰਮ ਦਾ ਤੇਜ਼ ਹਨੇ੍ਹਰ ਝੱਖੜ ਨਾਲ ਹੋਇਆ ਨੁਕਸਾਨ <br/> ਅਗਲੀ ਖ਼ਬਰ ਰਾਸ਼ਟਰੀ ਕੈਡੇਟ ਕੋਰ ਦਾ ਸਿਖ਼ਲਾਈ ਕੈਂਪ ਲਗਾਇਆ
Ad Position 24