05-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-05-2026

ਪਤੀ ਨੇ ਲੱਖਾਂ ਰੁਪਏ ਖ਼ਰਚ ਕੇ ਪਤਨੀ ਭੇਜੀ ਕੈਨੇਡਾ-ਪਿਓ-ਧੀ 'ਤੇ ਧੋਖਾਧੜੀ ਦਾ ਪਰਚਾ ਦਰਜ

Ad Position 21
No active advertisement
ਅਜੀਤ ਡੈਸਕ 12-05-2026
ਮਾਛੀਵਾੜਾ ਸਾਹਿਬ, 11 ਮਈ (ਰਾਜਦੀਪ ਸਿੰਘ ਅਲਬੇਲਾ)-ਸਥਾਨਕ ਪੁਲਿਸ ਵਲੋਂ ਗੁਰਦੀਪ ਸਿੰਘ ਦੀ ਸ਼ਿਕਾਇਤ ਦੇ ਅਧਾਰ 'ਤੇ ਲੱਖਾਂ ਰੁਪਏ ਦੀ ਧੋਖਾਧੜੀ ਕਰਨ ਦੇ ਦੋਸ਼ ਹੇਠ ਪਿਓ ਅਜੀਤਪਾਲ ਸਿੰਘ ਅਤੇ ਧੀ ਜਸ਼ਨਪ੍ਰੀਤ ਕੌਰ ਵਾਸੀਆਨ ਜਸਪਾਲ ਬਾਂਗਰ, ਸਾਹਨੇਵਾਲ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ | ਗੁਰਦੀਪ ਸਿੰਘ ਨੇ ਪੁਲਿਸ ਜ਼ਿਲ੍ਹਾ ਖੰਨਾ ਕੋਲ ਸ਼ਿਕਾਇਤ ਦਰਜ ਕਰਵਾਈ ਕਿ ਉਸ ਨੇ ਆਪਣੇ ਲੜਕੇ ਗਗਨਜੋਤ ਸਿੰਘ ਦਾ ਰਿਸ਼ਤਾ ਜਸ਼ਨਪ੍ਰੀਤ ਕੌਰ ਨਾਲ ਤੈਅ ਕੀਤਾ ਸੀ ਅਤੇ 13-11-2022 ਨੂੰ ਇੱਕ ਪੈਲੇਸ ਵਿਚ ਵਿਆਹ ਹੋਇਆ | ਬਿਆਨਕਰਤਾ ਅਨੁਸਾਰ ਵਿਆਹ ਦਾ ਸਾਰਾ ਖਰਚਾ ਲੜਕੀ ਵਾਲਿਆਂ ਵਲੋਂ ਕਰਵਾਉਣ ਦੀ ਬਜਾਏ ਉਸ ਨੇ ਕੀਤਾ ਜਿਸ ਦੇ ਸਬੂਤ ਵੀ ਸ਼ਿਕਾਇਤ ਨਾਲ ਨੱਥੀ ਕੀਤੇ ਗਏ | ਵਿਆਹ ਤੋਂ ਬਾਅਦ ਉਸ ਦੀ ਨੂੰਹ ਜਸ਼ਨਪ੍ਰੀਤ ਕੌਰ ਨੇ ਆਪਣੇ ਮਾਤਾ-ਪਿਤਾ ਨਾਲ ਸਲਾਹ ਕਰ ਕੇ ਦਬਾਅ ਪਾਉਣਾ ਸ਼ੁਰੂ ਕਰ ਦਿੱਤਾ ਕਿ ਸਟੱਡੀ ਵੀਜ਼ੇ 'ਤੇ ਉਸ ਨੂੰ ਕੈਨੇਡਾ ਭੇਜਿਆ ਜਾਵੇ | ਬਿਆਨਕਰਤਾ ਅਨੁਸਾਰ ਕਰੀਬ 22 ਲੱਖ ਰੁਪਏ ਖ਼ਰਚ ਆਏ ਜਿਸ ਵਿਚ ਉਸ ਨੇ ਨੂੰਹ ਜਸ਼ਨਪ੍ਰੀਤ ਕੌਰ ਤੇ ਉਸ ਦੇ ਮਾਤਾ-ਪਿਤਾ ਦੇ ਖਾਤਿਆਂ ਵਿਚ ਲੱਖਾਂ ਰੁਪਏ ਟਰਾਂਸਫ਼ਰ ਕੀਤੇ | ਸਹੁਰਾ ਗੁਰਦੀਪ ਸਿੰਘ ਅਨੁਸਾਰ ਉਸ ਦੀ ਨੂੰਹ ਕੈਨੇਡਾ ਚਲੀ ਗਈ ਅਤੇ ਸੰਨ 2024 'ਚ ਵਾਪਸ ਭਾਰਤ ਆਈ ਤਾਂ ਉਹ ਸਹੁਰੇ ਘਰ ਆਉਣ ਦੀ ਬਜਾਏ ਆਪਣੇ ਪੇਕੇ ਘਰ ਚਲੀ ਗਈ | ਸਹੁਰਾ ਗੁਰਦੀਪ ਸਿੰਘ ਨੇ ਸ਼ਿਕਾਇਤ ਵਿਚ ਦੋਸ਼ ਲਗਾਏ ਕਿ ਜਦੋਂ ਉਹ ਆਪਣੀ ਨੂੰਹ ਨੂੰ ਪੇਕੇ ਘਰੋਂ ਵਾਪਸ ਲੈਣ ਗਏ ਤਾਂ ਉਸ ਨੇ ਕੋਰਾ ਜਵਾਬ ਦੇ ਦਿੱਤਾ ਕਿ ਉਸ ਦਾ ਮਕਸਦ ਵਿਦੇਸ਼ ਜਾਣਾ ਸੀ ਜੋ ਪੂਰਾ ਹੋ ਗਿਆ ਅਤੇ ਹੁਣ ਉਹ ਆਪਣੇ ਪਤੀ ਨਾਲ ਨਹੀਂ ਰਹਿਣਾ ਚਾਹੁੰਦੀ | ਸ਼ਿਕਾਇਤਕਰਤਾ ਨੇ ਇਹ ਵੀ ਦੋਸ਼ ਲਗਾਏ ਕਿ ਉਸ ਦੀ ਨੂੰਹ ਕੋਲ ਸਹੁਰੇ ਪਰਿਵਾਰ ਦੇ ਸੋਨੇ ਦੇ ਗਹਿਣੇ ਵੀ ਮੌਜੂਦ ਹਨ | ਸ਼ਿਕਾਇਤਕਰਤਾ ਅਨੁਸਾਰ ਉਸ ਨਾਲ ਧੋਖਾਧੜੀ ਕੀਤੀ ਗਈ | ਇਸ ਸ਼ਿਕਾਇਤ ਦੀ ਜਾਂਚ ਪੁਲਸ ਦੇ ਉੱਚ ਅਧਿਕਾਰੀਆਂ ਵਲੋਂ ਕੀਤੀ ਗਈ ਅਤੇ ਮਾਛੀਵਾੜਾ ਪੁਲਿਸ ਨੂੰ ਜਸ਼ਨਪ੍ਰੀਤ ਕੌਰ ਤੇ ਉਸ ਦੇ ਪਿਤਾ ਅਜੀਤਪਾਲ ਸਿੰਘ ਖ਼ਿਲਾਫ਼ ਮਾਮਲਾ ਦਰਜ ਕਰਨ ਦੇ ਨਿਰਦੇਸ਼ ਦਿੱਤੇ ਗਏ ਜਿਸ ਸਬੰਧੀ ਕੋਈ ਗਿ੍ਫ਼ਤਾਰੀ ਨਹੀਂ ਹੋਈ |
Ad Position 22
No active advertisement
ਪਿਛਲੀ ਖ਼ਬਰ ਕਾਂਗਰਸ ਪਾਰਟੀ ਨੇ ਦੋਰਾਹਾ ਤੇ ਪਾਇਲ ਸ਼ਹਿਰ ਦੀ ਵਾਰਡਬੰਦੀ ਤੇ ਵੋਟਾਂ ਲੈ ਕੇ ਐਸ. ਡੀ. ਐਮ ਪਾਇਲ ਨੂੰ ਦਿੱਤਾ ਮੰਗ ਪੱਤਰ... ਅਗਲੀ ਖ਼ਬਰ ਵੱਖ-ਵੱਖ ਸਕੂਲਾਂ ਦੇ ਦਸਵੀਂ ਦੇ ਨਤੀਜੇ ਸ਼ਾਨਦਾਰ ਰਹੇ
Ad Position 24