05-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-05-2026

ਕਾਂਗਰਸ ਪਾਰਟੀ ਨੇ ਦੋਰਾਹਾ ਤੇ ਪਾਇਲ ਸ਼ਹਿਰ ਦੀ ਵਾਰਡਬੰਦੀ ਤੇ ਵੋਟਾਂ ਲੈ ਕੇ ਐਸ. ਡੀ. ਐਮ ਪਾਇਲ ਨੂੰ ਦਿੱਤਾ ਮੰਗ ਪੱਤਰ

Ad Position 21
No active advertisement
ਅਜੀਤ ਡੈਸਕ 12-05-2026
ਪਾਇਲ, 11 ਮਈ (ਰਜਿੰਦਰ ਸਿੰਘ, ਨਿਜ਼ਾਮਪੁਰ)-ਕਾਂਗਰਸ ਪਾਰਟੀ ਵਲੋਂ ਸਾਬਕਾ ਵਿਧਾਇਕ ਲਖਵੀਰ ਸਿੰਘ ਲੱਖਾ ਦੀ ਅਗਵਾਈ 'ਚ ਵੱਡੀ ਗਿਣਤੀ 'ਚ ਪੁੱਜੇ ਕਾਂਗਰਸੀ ਆਗੂਆਂ ਅਤੇ ਵਰਕਰਾਂ ਵਲੋਂ ਪਾਇਲ ਅਤੇ ਦੋਰਾਹਾ ਸ਼ਹਿਰ 'ਚ ਵਾਰਡਬੰਦੀ ਅਤੇ ਦੋਰਾਹਾ 'ਚ ਜਾਅਲੀ ਵੋਟਾਂ ਬਣਾਉਣ ਸਬੰਧੀ ਐਸ. ਡੀ. ਐਮ ਪਾਇਲ ਪ੍ਰੀਤਇੰਦਰ ਸਿੰਘ ਬੈਂਸ ਨੂੰ ਮੰਗ ਪੱਤਰ ਦਿੱਤਾ ਗਿਆ | ਇਸ ਸਮੇਂ ਸਾਬਕਾ ਹਲਕਾ ਵਿਧਾਇਕ ਨੇ ਗੱਲਬਾਤ ਕਰਦਿਆਂ ਕਿਹਾ ਕਿ ਮੌਜੂਦਾ ਸਰਕਾਰ ਜਬਰ ਜੁਲਮ ਅਤੇ ਜ਼ਿਆਦਤੀ ਧੱਕੇਸ਼ਾਹੀ ਦੇ ਰਾਹ 'ਤੇ ਤੁਰੀ ਹੋਈ ਹੈ | ਜਦੋਂ ਕਿ ਪੰਜਾਬ ਦੇ ਲੋਕਾਂ ਨੇ 2022 ਵਿੱਚ ਬਦਲਾਉ ਦੇ ਚੱਕਰ ਵਿੱਚ 92 ਸੀਟਾਂ ਜਿੱਤਾ ਕੇ ਸਰਕਾਰ ਬਣਾਈ | ਉਨ੍ਹਾਂ ਕਿਹਾ ਕਿ ਆਉਣ ਵਾਲੀਆਂ ਨਗਰ ਕੌਂਸਲ ਚੋਣਾਂ ਵਿੱਚ ਦੋਰਾਹਾ ਦੇ ਸਾਰੇ ਵਾਰਡ 1 ਤੋਂ 15 ਤੱਕ ਆਪਣੇ ਚਹੇਤਿਆਂ ਦੇ ਦਬਾਅ ਕਾਰਨ ਵੋਟਰ ਲਿਸਟਾਂ 'ਚ ਵੱਡੇ ਪੱਧਰ ਧਾਂਦਲੀਆਂ ਕੀਤੀਆਂ ਗਈਆਂ ਹਨ | ਇਸੇ ਤਰ੍ਹਾਂ ਨਗਰ ਕੌਂਸਲ ਪਾਇਲ ਦੇ ਵਾਰਡ ਨੰ 9 'ਚ ਕੇਵਲ ਤਕਰੀਬਨ 350 ਵੋਟ ਬਣਾਕੇ ਵਾਰਡ ਬਣਾਇਆ ਗਿਆ ਹੈ | ਇਸੇ ਤਰਾਂ ਪਾਇਲ ਦੇ ਵਾਰਡ ਨੰ:10 ਵਿੱਚ ਤਕਰੀਬਨ 350 ਵੋਟ ਬਣਾਕੇ ਵਾਰਡ ਬਣਾਇਆ ਗਿਆ ਹੈ | ਜਦਕਿ ਬਾਕੀ ਕੁਝ ਵਾਰਡਾਂ 'ਚ ਤਕਰੀਬਨ 600 ਦੇ ਕਰੀਬ ਅਤੇ ਕੁੱਝ ਵਾਰਡਾਂ 'ਚ 800 ਦੇ ਕਰੀਬ ਵੋਟਾਂ ਦੇ ਵਾਰਡ ਬਣਾਏ ਗਏ ਹਨ | ਇਸ ਤਰ੍ਹਾਂ ਵਾਰਡਬੰਦੀ ਬਣਾਉਣ ਵੇਲੇ ਘਾਣ ਕੀਤਾ ਹੈ | ਜਦੋਂ ਕਿ ਵੱਡੀ ਪੱਧਰ 'ਤੇ ਵਾਰਡਾਂ ਦੀ ਤੋੜ-ਮਰੋੜ ਕਰਕੇ ਆਪਣੀ ਜਿੱਤ ਦਾ ਰਸਤਾ ਪੱਧਰ ਕਰਨ ਦੀ ਕੋਸ਼ਿਸ ਕੀਤੀ ਗਈ ਹੈ ਜੋ ਕਿ ਪਾਇਲ ਤੇ ਦੋਰਾਹਾ ਦੇ ਲੋਕ ਇਨ੍ਹਾਂ ਦੀ ਮਨਸਾ ਨੂੰ ਕਦੇ ਪੂਰਾ ਨਹੀਂ ਹੋਣ ਦੇਣਗੇ | ਉਨ੍ਹਾਂ ਕਿਹਾ ਕਿ ਦੂਜੀ ਵਾਰ ਆਈ ਨਵੀ ਵੋਟਰ ਸੂਚੀ ਵਿੱਚੋ ਬਿਨ੍ਹਾਂ ਨਕਸ਼ੇ ਤੋਂ ਬਣਾਈਆ ਗਈਆ ਵੋਟਾਂ ਜੇਕਰ ਨਾ ਕੱਟੀਆਂ ਗਈਆਂ ਅਤੇ ਵਾਰਡ ਬੰਦੀ ਨੂੰ ਦੁਬਾਰਾ ਸਹੀ ਤਰੀਕੇ ਨਾਲ ਨਾ ਲਾਗੂ ਕੀਤਾ ਗਿਆ ਤਾਂ ਅਸੀਂ ਅਦਾਲਤ ਦਾ ਦਰਵਾਜ਼ਾ ਖੜਕਾਵਾਂਗੇ | ਉਨ੍ਹਾਂ ਕਿਹਾ ਕਿ ਐਸ. ਡੀ. ਐਮ ਪ੍ਰੀਤਇੰਦਰ ਸਿੰਘ ਬੈਂਸ ਨੇ ਉਹਨ੍ਹਾਂ ਨੂੰ ਭਰੋਸਾ ਦਿੱਤਾ ਹੈ ਕਿ ਜਿਥੇ ਕਿਤੇ ਵੀ ਕੁਝ ਗਲਤ ਪਾਇਆ ਗਿਆ, ਤਾਂ ਉਸ ਨੂੰ ਚੋਣ ਕਮਿਸ਼ਨ ਦੀਆਂ ਹਦਾਇਤਾਂ ਮੁਤਾਬਿਕ ਦਰੁਸਤ ਕਰਵਾਉਣ ਦੀ ਕੋਸ਼ਿਸ਼ ਕੀਤੀ ਜਾਵੇਗੀ | ਇਸ ਮੌਕੇ ਗੁਰਵਿੰਦਰ ਸਿੰਘ ਮੈਂਬਰ ਜ਼ਿਲ੍ਹਾ ਪ੍ਰੀਸ਼ਦ, ਪ੍ਰਧਾਨ ਬੰਤ ਸਿੰਘ ਦੋਬੁਰਜੀ, ਪ੍ਰਧਾਨ ਮਲਕੀਤ ਸਿੰਘ ਗੋਗਾ, ਪ੍ਰਧਾਨ ਵਨੀਤ ਆਸਟ, ਪ੍ਰਧਾਨ ਰਾਜਵੀਰ ਸਿੰਘ ਰੂਬਲ, ਮਨਦੀਪ ਸਿੰਘ ਮਾਂਗਟ, ਰਜਿੰਦਰ ਗਹੀਰ, ਹਰਿੰਦਰ ਹਿੰਦਾ, ਜੱਸਾ ਸਿੰਘ ਕੌਸਲਰ, ਰਮਲਜੀਤ ਸਿੰਘ ਗਰਚਾ, ਰਣਜੀਤ ਸਿੰਘ ਪੀ. ਏ., ਐਸ. ਡੀ. ਓ ਮੁਖਤਿਆਰ ਿੰਸਘ, ਰੁਪਿੰਦਰ ਸਿੰਘ ਬਿੰਦੂ, ਗੁਰਪ੍ਰੀਤ ਸਿੰਘ ਦੋਰਾਹਾ, ਕੁਲਵੀਰ ਸਿੰਘ ਬਰਮਾਲੀਪੁਰ, ਦਲਵੀਰ ਸਿੰਘ ਬਰਮਾਲੀਪੁਰ, ਫ਼ੌਜੀ ਪਿ੍ਤਪਾਲ ਸਿੰਘ ਦੋਰਾਹਾ, ਮਨਪ੍ਰੀਤ ਸਿੰਘ ਘਲੋਟੀ, ਬਲਵੀਰ ਸਿੰਘ ਲਾਲਾ ਕੌਸਲਰ, ਹਰਪ੍ਰੀਤ ਸਿੰਘ ਕੌਸਲਰ, ਦਿਲਪ੍ਰੀਤ ਸਿੰਘ ਡੀਪੀ ਤੇ ਵੱਡੀ ਗਿਣਤੀ ਪਾਰਟੀ ਆਗੂ ਤੇ ਵਰਕਰ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਸਵਰਨ ਸਿੰਘ ਨੇ ਪੰਜਾਬ ਅਤੇ ਕੇਂਦਰ ਸਰਕਾਰ ਖ਼ਿਲਾਫ਼ ਕੱਢੀ ਭੜਾਸ ਅਗਲੀ ਖ਼ਬਰ ਪਤੀ ਨੇ ਲੱਖਾਂ ਰੁਪਏ ਖ਼ਰਚ ਕੇ ਪਤਨੀ ਭੇਜੀ ਕੈਨੇਡਾ-ਪਿਓ-ਧੀ 'ਤੇ ਧੋਖਾਧੜੀ ਦਾ ਪਰਚਾ ਦਰਜ
Ad Position 24