05-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-05-2026

ਮਿੳਾੂਸੀਪਲ ਕੌਂਸਲ ਅਤੇ ਨਗਰ ਨਿਗਮ ਸਫ਼ਾਈ ਕਰਮਚਾਰੀਆਂ ਦੀ ਹਮਾਇਤ - ਆਗੂ

Ad Position 21
No active advertisement
ਅਜੀਤ ਡੈਸਕ 12-05-2026
ਦੋਰਾਹਾ, 11 ਮਈ (ਪੱਤਰ ਪ੍ਰੇਰਕ)-ਪਿਛਲੇ ਕਈ ਦਿਨਾਂ ਤੋਂ ਪੰਜਾਬ ਭਰ ਦੀਆਂ ਮਿੳਾੂਸੀਪਲ ਕੌਂਸਲਾਂ ਅਤੇ ਨਗਰ ਨਿਗਮਾਂ ਦੇ ਹਜ਼ਾਰਾਂ ਸਫ਼ਾਈ ਕਰਮਚਾਰੀ ਆਪਣੇ ਨਿਆਂਪੂਰਨ ਹੱਕਾਂ ਲਈ ਸਰਕਾਰ ਵਿਰੋਧੀ ਹੜਤਾਲ ਉੱਤੇ ਹਨ | ਅਸੀਂ ਇਸ ਹੜਤਾਲ ਦਾ ਪੂਰਾ ਸਮਰਥਨ ਕਰਦੇ ਹਾਂ ਅਤੇ ਸਫ਼ਾਈ ਕਰਮਚਾਰੀਆਂ ਦੇ ਪੱਖ ਵਿੱਚ ਖੜ੍ਹੇ ਹਾਂ | ਇਹ ਪ੍ਰਗਟਾਵਾ ਸ਼੍ਰੋਮਣੀ ਅਕਾਲੀ ਦਲ ਬਾਦਲ ਦੀ ਸੀਨੀਅਰ ਆਗੂ ਨੀਤੂ ਸਿੰਘ ਅਤੇ ਸੁਖਜੀਤ ਸਿੰਘ ਸੁੱਖਾ ਨੇ ਸਾਂਝੇ ਤੌਰ 'ਤੇ ਕੀਤਾ, ਨੀਤੂ ਸਿੰਘ ਨੇ ਸਫ਼ਾਈ ਕਰਮਚਾਰੀਆਂ ਦੇ ਹੱਕ ਵਿਚ ਬੋਲਦਿਆਂ ਕਿਹਾ ਇਹ ਸਫ਼ਾਈ ਕਰਮਚਾਰੀ ਸਾਡੇ ਹੀ ਭੈਣ ਭਰਾ ਹਨ ਅਤੇ ਇਹ ਸਫ਼ਾਈ ਕਰਮਚਾਰੀ ਸਾਡੀਆਂ ਨਗਰੀਆਂ ਅਤੇ ਸ਼ਹਿਰਾਂ ਦੀ ਆਤਮਾ ਹਨ | ਉਕਤ ਆਗੂਆਂ ਨੇ ਕਿਹਾ ਕਿ ਇਹ ਸਫ਼ਾਈ ਕਰਮਚਾਰੀ ਸਾਡੇ ਭੈਣ ਭਰਾ ਹਨ ਇਹਨਾਂ ਦੀਆਂ ਜਾਇਜ਼ ਮੰਗਾਂ ਦੇ ਹੱਕ ਵਿੱਚ ਸ਼੍ਰੋਮਣੀ ਅਕਾਲੀ ਦਲ ਦੀ ਸਮੂਹ ਟੀਮ ਮੋਢੇ ਨਾਲ ਮੋਢਾ ਜੋੜ ਕੇ ਖੜ੍ਹੀ ਹੈ, ਅਸੀਂ ਪੰਜਾਬ ਸਰਕਾਰ ਨੂੰ ਅਪੀਲ ਕਰਦੇ ਹਾਂ ਕਿ ਇਨ੍ਹਾਂ ਦੀਆਂ ਜਾਇਜ਼ ਮੰਗਾਂ ਨੂੰ ਮੰਨੇ | ਇਸ ਮੌਕੇ ਸਰਕਲ ਪ੍ਰਧਾਨ ਵਿਪਨ ਸੇਠੀ, ਕੁੰਵਰਪਾਲ ਜੱਗੀ, ਯੂਥ ਪ੍ਰਧਾਨ ਗੁਰਦੀਪ ਸਿੰਘ ਬਾਵਾ, ਸੁਰਜੀਤ ਸਿੰਘ ਮੰਤਰੀ, ਨਗਿੰਦਰ ਸਿੰਘ ਬਿੱਲੂ, ਐਡਵੋਕੇਟ ਮਨਦੀਪ ਸਿੰਘ, ਮਨੋਜ ਪੰਡਿਤ, ਰਕੇਸ਼ ਅਨੰਦ, ਗੁਰਚਰਨ ਸਿੰਘ, ਹਰਜਿੰਦਰ ਸਿੰਘ ਕੰਡਾ, ਰੌਕੀ ਸਹੋਤਾ, ਰਾਹੁਲ ਬਢਲਾਨ, ਰਜੇਸ਼ ਕੁਮਾਰ ਲਾਲੀ, ਸੰਜੀਵ ਕੁਮਾਰ ਗਿਆਨੀ, ਪਵਨ ਕੁਮਾਰ, ਦਪਿੰਦਰ ਕੁਮਾਰ, ਮਮਤਾ ਰਾਣੀ, ਮਾਲਾ, ਪ੍ਰਬੀਨ ਬਾਲਾ, ਕੋਮਲ, ਫਿਰੋਜ਼ ਬਾਲਾ ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਗੁਰਦੁਆਰਾ ਸ੍ਰੀ ਦੇਗਸਰ ਕਟਾਣਾ ਸਾਹਿਬ ਵਿਖੇ ਸੁੰਦਰ ਦਸਤਾਰ ਮੁਕਾਬਲਾ ਕਰਵਾਇਆ ਅਗਲੀ ਖ਼ਬਰ ਗੁਰੂ ਰਵਿਦਾਸ ਜੀ ਦੀ 650ਵੀਂ ਜਨਮ ਸ਼ਤਾਬਦੀ ਨੂੰ ਮਨਾਉਣ ਲਈ ਸ਼੍ਰੋਮਣੀ ਕਮੇਟੀ ਵਲੋਂ ਲਿਆ ਫ਼ੈਸਲਾ ਸ਼ਲਾਘਾਯੋਗ-ਅੜੈ੍ਹਚਾ...
Ad Position 24