05-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-05-2026

ਗੁਰਦੁਆਰਾ ਸ੍ਰੀ ਦੇਗਸਰ ਕਟਾਣਾ ਸਾਹਿਬ ਵਿਖੇ ਸੁੰਦਰ ਦਸਤਾਰ ਮੁਕਾਬਲਾ ਕਰਵਾਇਆ

Ad Position 21
No active advertisement
ਅਜੀਤ ਡੈਸਕ 12-05-2026
ਦੋਰਾਹਾ, 11 ਮਈ (ਮਨਜੀਤ ਸਿੰਘ ਗਿੱਲ)-ਭਗਤ ਰਵਿਦਾਸ ਜੀ ਦੇ 650 ਸਾਲਾਂ ਸ਼ਤਾਬਦੀ ਨੂੰ ਸਮਰਪਿਤ ਬਾਲਾ ਪ੍ਰੀਤਮ ਪ੍ਰਚਾਰ ਲਹਿਰ ਅੰਬਾਲਾ ਵਲੋਂ ਗੁਰਦੁਆਰਾ ਸ੍ਰੀ ਦੇਗਸਰ ਕਟਾਣਾ ਸਾਹਿਬ ਵਿਖੇ ਸੁੰਦਰ ਦਸਤਾਰ ਮੁਕਾਬਲਾ ਕਰਵਾਇਆ ਗਿਆ | ਇਸ ਦਸਤਾਰ ਮੁਕਾਬਲੇ 'ਚ 8 ਸਾਲ ਤੋਂ 13 ਤੇ 14 ਸਾਲਾਂ ਤੋ 18 ਸਾਲ ਦੇ 2 ਬੱਚਿਆਂ ਦੇ ਗਰੁੱਪਾਂ 'ਚ 500 ਦੇ ਕਰੀਬ ਬੱਚਿਆ ਨੇ ਇਸ ਵਿੱਚ ਭਾਗ ਲਿਆ | ਦਸਤਾਰ ਮੁਕਾਬਲਾ ਗੁਰਦੁਆਰਾ ਸ੍ਰੀ ਕਟਾਣਾ ਸਾਹਿਬ ਦੇ ਮੈਨੇਜਰ ਕੇਹਰ ਸਿੰਘ ਮਗਰ ਦੀ ਦੇਖ ਰੇਖ ਹੇਠ ਕਰਵਾਇਆ ਗਿਆ | ਇਸ ਦਸਤਾਰ ਮੁਕਾਬਲੇ ਵਿੱਚ ਜੇਤੂ ਬੱਚਿਆਂ ਨੂੰ ਨਗਦ ਇਨਾਮ ਦੇਣ ਲਈ ਵਿਸ਼ੇਸ਼ ਤੌਰ ਤੇ ਪਹੁੰਚੇ ਸਾਬਕਾ ਮੀਤ ਪ੍ਰਧਾਨ ਮੌਜੂਦਾ ਸ਼੍ਰੋਮਣੀ ਕਮੇਟੀ ਮੈਂਬਰ ਜਥੇਦਾਰ ਹਰਪਾਲ ਸਿੰਘ ਜੱਲ੍ਹਾ, ਸਾਬਕਾ ਮੀਤ ਪ੍ਰਧਾਨ ਮੌਜੂਦਾ ਮੈਂਬਰ ਅਵਤਾਰ ਸਿੰਘ ਰਿਆ, ਨਿਧੜਕ ਅਕਾਲੀ ਆਗੂ ਨਵਤੇਜ ਸਿੰਘ ਖੱਟੜਾ, ਮੈਨੇਜਰ ਇਕਬਾਲ ਸਿੰਘ ਝਬਾਲ, ਗੁਰਪ੍ਰੀਤ ਸਿੰਘ ਰਾਮਪੁਰ ਸਮੇਤ ਨੇ ਸ਼ਿਰਕਤ ਕੀਤੀ | ਗੁਰਦੁਆਰਾ ਸ੍ਰੀ ਫਤਿਹਗੜ੍ਹ ਸਾਹਿਬ ਦੇ ਹਜ਼ੂਰੀ ਕਥਾਵਾਚਕ ਗਿਆਨੀ ਸਤਨਾਮ ਸਿੰਘ ਖਾਲਸਾ ਵਲੋਂ ਵਿਸ਼ੇਸ਼ ਸਹਿਯੋਗ ਕਰਦਿਆ ਸ਼ਮੂਲੀਅਤ ਕੀਤੀ ਗਈ | ਇਸ ਦਸਤਾਰ ਮੁਕਾਬਲਿਆਂ ਸਬੰਧੀ ਜਾਣਕਾਰੀ ਦਿੰਦੇ ਹੋਏ ਗਿਆਨੀ ਸਤਨਾਮ ਸਿੰਘ ਖ਼ਾਲਸਾ ਨੇ ਦੱਸਿਆ ਦਸਤਾਰ ਮੁਕਾਬਲਾ ਜੂਨੀਅਰ ਗਰੁੱਪ ਵਿੱਚ ਜਸਨੂਰ ਸਿੰਘ ਗੁਰੂ ਨਾਨਕ ਸਕੂਲ ਦੋਰਾਹਾ ਪਹਿਲਾ ਸਥਾਨ ਦਲਜੀਤ ਸਿੰਘ ਗੁਰੂ ਨਾਨਕ ਸਕੂਲ ਦੂਜਾ ਸਥਾਨ ਮਨਮੀਤ ਸਿੰਘ ਨਨਕਾਣਾ ਸਾਹਿਬ ਸਕੂਲ ਸਮਰਾਲਾ ਤੀਜਾ ਸਥਾਨ ਸੀਨੀਅਰ ਗਰੁੱਪ ਵਿੱਚ ਪਹਿਲਾ ਸਥਾਨ ਤਰਨਪ੍ਰੀਤ ਸਿੰਘ ਗੁਰੂ ਨਾਨਕ ਸਕੂਲ ਦੋਰਾਹਾ ਦੂਜਾ ਸਥਾਨ ਗੁਰਪ੍ਰਤਾਪ ਸਿੰਘ ਗੁਰੂ ਨਾਨਕ ਸਕੂਲ ਦੋਰਾਹਾ ਤੀਜਾ ਸਥਾਨ ਸਹਿਜਦੀਪ ਸਿੰਘ ਨਨਕਾਣਾ ਸਾਹਿਬ ਸਕੂਲ ਰਾਮਪੁਰ ਦੁਮਾਲਾ ਮੁਕਾਬਲਿਆਂ ਵਿੱਚ ਹਰਜੋਤ ਸਿੰਘ ਗੁਰੂ ਨਾਨਕ ਸਕੂਲ ਪਹਿਲਾ ਸਥਾਨ ਗੁਰਜੋਤ ਸਿੰਘ ਗੁਰੂ ਨਾਨਕ ਸਕੂਲ ਦੂਜਾ ਸਥਾਨ ਉਮਦ ਸਿੰਘ ਗੁਰੂ ਨਾਨਕ ਸਕੂਲ ਤੀਜਾ ਸਥਾਨ ਬਲਰਾਜ ਕੌਰ ਨਨਕਾਣਾ ਸਾਹਿਬ ਸਕੂਲ ਰਾਮਪੁਰ ਪਹਿਲਾ ਸਥਾਨ ਦਮਨਪ੍ਰੀਤ ਕੋਰ ਗੁਰੂ ਨਾਨਕ ਸਕੂਲ ਦੂਜਾ ਸਥਾਨ ਗੁਰਲੀਨ ਕੌਰ ਗੁਰੂ ਨਾਨਕ ਸਕੂਲ ਤੀਜਾ ਸਥਾਨ ਹਾਸਲ ਕੀਤਾ ਗਿਆ | ਇਸ ਦਸਤਾਰ ਮੁਕਾਬਲਿਆਂ ਦੀ ਜੱਜ ਦੀ ਭੂਮਿਕਾ ਸੰਦੀਪ ਸਿੰਘ ਬੀਜਾ, ਹਨੀ ਸਾਹਿਬਾਣਾ ਅਤੇ ਅਮਿ੍ਤਪਾਲ ਸਿੰਘ ਭਾਗਪੁਰ ਵਲੋਂ ਨਿਭਾਈ ਗਈ | ਇਸ ਮੌਕੇ ਤੇ ਗਿਆਨੀ ਕੁਲਦੀਪ ਸਿੰਘ ਆਲਮਗੀਰ ਪ੍ਰਚਾਰਕ ਕਮ ਨਿਗਰਾਨ, ਅਕਾਲੀ ਦਲ ਦੇ ਸੀਨੀਅਰ ਆਗੂ ਰਜਿੰਦਰ ਸਿੰਘ ਕੋਟ ਪਨੈਚ, ਗੁਰਇਕਬਾਲ ਸਿੰਘ, ਭਾਈ ਬਚਿੱਤਰ ਸਿੰਘ ਉਟਾਲਾ, ਭਾਈ ਪਰਮਜੀਤ ਸਿੰਘ, ਭਾਈ ਮਨਜੀਤ ਸਿੰਘ, ਭਾਈ ਕੁਲਦੀਪ ਸਿੰਘ, ਪਰਮਜੀਤ ਸਿੰਘ ਲੰਗਰ ਇੰਚਾਰਜ, ਗੁਰਜੋਤ ਸਿੰਘ ਆਦਿ ਸਮੇਤ ਵੱਡੀ ਗਿਣਤੀ ਵੱਖ-ਵੱਖ ਸਕੂਲਾਂ ਦੇ ਵਿਦਿਆਰਥੀ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਭਾ. ਕਿ. ਯੂ. ਉਗਰਾਹਾਂ ਦੀ ਬਲਾਕ ਪੱਧਰੀ ਮੀਟਿੰਗ ਅਗਲੀ ਖ਼ਬਰ ਮਿੳਾੂਸੀਪਲ ਕੌਂਸਲ ਅਤੇ ਨਗਰ ਨਿਗਮ ਸਫ਼ਾਈ ਕਰਮਚਾਰੀਆਂ ਦੀ ਹਮਾਇਤ - ਆਗੂ
Ad Position 24