05-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-05-2026

ਭਾ. ਕਿ. ਯੂ. ਉਗਰਾਹਾਂ ਦੀ ਬਲਾਕ ਪੱਧਰੀ ਮੀਟਿੰਗ

Ad Position 21
No active advertisement
ਅਜੀਤ ਡੈਸਕ 12-05-2026
ਡੇਹਲੋਂ, 11 ਮਈ (ਅੰਮਿ੍ਤਪਾਲ ਸਿੰਘ ਕੈਲੇ)-ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਬਲਾਕ ਪੱਖੋਵਾਲ ਦੀ ਮੀਟਿੰਗ ਸੀਨੀਅਰ ਮੀਤ ਪ੍ਰਧਾਨ ਗੁਰਦੇਵ ਸਿੰਘ ਨਾਰੰਗਵਾਲ ਦੀ ਅਗਵਾਈ ਹੇਠ ਗੁਰਦੁਆਰਾ ਸਾਹਿਬ ਅਕਾਲੀਆ ਨਾਰੰਗਵਾਲ ਵਿਖੇ ਹੋਈ | ਜਿਸ ਵਿਚ ਬਲਾਕ ਦੀਆਂ ਇਕਾਈਆਂ ਦੇ ਅਹੁਦੇਦਾਰ ਵਰਕਰ ਸ਼ਾਮਿਲ ਹੋਏ | ਇਸ ਸੰਬੰਧੀ ਬਲਾਕ ਮੀਤ ਪ੍ਰਧਾਨ ਜਗਮਿੰਦਰ ਸਿੰਘ ਹਿੰਮਾਯੂਪੁਰ ਨੇ ਦੱਸਿਆ ਕਿ ਬਲਾਕ ਦੀਆਂ ਇਕਾਈ ਚੋਣਾਂ ਕਰਨ ਤੋਂ ਰਹਿ ਗਏ ਪਿੰਡਾਂ 'ਚ ਤੁਰੰਤ ਨਵੀ ਚੋਣ ਕਰਵਾ ਕੇ ਛੇਤੀ ਹੀ ਬਲਾਕ ਇਜਲਾਸ ਕੀਤਾ ਜਾਵੇਗਾ | ਛਿਮਾਹੀ ਫ਼ੰਡ ਮੁਹਿੰਮ ਤੁਰੰਤ ਚਾਲੂ ਕਰਨ ਦਾ ਵੀ ਫ਼ੈਸਲਾ ਲਿਆ ਗਿਆ ਅਤੇ ਪਾਣੀਆਂ ਦੇ ਮਸਲੇ 'ਤੇ ਕਨਵੈੱਨਸ਼ਨ ਅਤੇ 15 ਮਈ ਦੇ ਚੰਡੀਗੜ੍ਹ ਮੁਜ਼ਾਹਰੇ ਵਿਚ ਸ਼ਮੂਲੀਅਤ ਕਰਨ ਦਾ ਵੀ ਫ਼ੈਸਲਾ ਕੀਤਾ ਗਿਆ | ਮੀਟਿੰਗ ਨੂੰ ਸੰਬੋਧਨ ਕਰਦਿਆਂ ਕਿਸਾਨ ਆਗੂਆਂ ਰਾਜਿੰਦਰ ਸਿੰਘ ਸਿਆੜ, ਬਲਵੰਤ ਸਿੰਘ ਘੁਡਾਣੀ, ਮਾ. ਚਰਨਜੀਤ ਸਿੰਘ ਫੱਲੇਵਾਲ ਨੇ ਬਲਾਕ ਅੰਦਰ ਜਥੇਬੰਦੀ ਦਾ ਆਧਾਰ ਮਜ਼ਬੂਤ ਕਰਨ ਅਤੇ ਬੌਧਿਕ ਵਿਕਾਸ ਕਰਨ 'ਤੇ ਜੋਰ ਦਿੱਤਾ | ਮੀਟਿੰਗ ਸਮੇਂ ਹਰਪਾਲ ਸਿੰਘ, ਰਣਜੀਤ ਸਿੰਘ ਗੁੱਜਰਵਾਲ, ਤੇਜਾ ਸਿੰਘ ਫੱਲੇਵਾਲ, ਸ਼ਿੰਗਾਰਾ ਸਿੰਘ ਜੰਡ, ਪਾਲ ਸਿੰਘ, ਗੁਰਮੇਲ ਸਿੰਘ ਨੰਗਲ, ਸਵਰਨ ਸਿੰਘ ਧੂਰਕੋਟ, ਜਸਵੀਰ ਸਿੰਘ ਕੋਟ ਆਗਾਂ, ਹਰਦੇਵ ਸਿੰਘ ਹਿੰਮਾਯੂਪੁਰ ਨੇ ਵੀ ਵਿਚਾਰ ਚਰਚਾ ਵਿਚ ਹਿੱਸਾ ਲਿਆ ਅਤੇ ਉਲੀਕੇ ਗਏ ਕਾਰਜ ਪੂਰੇ ਕਰਨ ਲਈ ਵਚਨਬੱਧਤਾ ਪ੍ਰਗਟਾਈ |
Ad Position 22
No active advertisement
ਪਿਛਲੀ ਖ਼ਬਰ ਗੁਰੂ ਰਵਿਦਾਸ ਜੀ ਦੀ 650ਵੀਂ ਜਨਮ ਸ਼ਤਾਬਦੀ ਨੂੰ ਮਨਾਉਣ ਲਈ ਸ਼੍ਰੋਮਣੀ ਕਮੇਟੀ ਵਲੋਂ ਲਿਆ ਫ਼ੈਸਲਾ ਸ਼ਲਾਘਾਯੋਗ-ਅੜੈ੍ਹਚਾ... ਅਗਲੀ ਖ਼ਬਰ ਗੁਰਦੁਆਰਾ ਸ੍ਰੀ ਦੇਗਸਰ ਕਟਾਣਾ ਸਾਹਿਬ ਵਿਖੇ ਸੁੰਦਰ ਦਸਤਾਰ ਮੁਕਾਬਲਾ ਕਰਵਾਇਆ
Ad Position 24