05-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-05-2026

ਕਿੰਡਰ ਗਾਰਟਨ ਸਕੂਲ 'ਚ ਉੱਘੇ ਕਹਾਣੀਕਾਰ ਸਾਅਦਤ ਹਸਨ ਮੰਟੋ ਦਾ ਜਨਮ ਦਿਵਸ ਮਨਾਇਆ

Ad Position 21
No active advertisement
ਅਜੀਤ ਡੈਸਕ 12-05-2026
ਸਮਰਾਲਾ, 11 ਮਈ (ਗੋਪਾਲ ਸੋਫਤ)-ਸਥਾਨਕ ਕਿੰਡਰ ਗਾਰਟਨ ਐਂਡ ਸੀ. ਸੈ. ਸਕੂਲ 'ਚ ਪ੍ਰਸਿੱਧ ਕਹਾਣੀਕਾਰ ਸਾਅਦਤ ਹਸਨ ਮੰਟੋ ਦਾ 114ਵਾਂ ਜਨਮ ਦਿਵਸ ਮਨਾਇਆ ਗਿਆ | ਸਕੂਲ ਦੇ ਡਾਇਰੈਕਟਰ ਸਰਬਜੀਤ ਕੌਰ ਨੇ ਹਸਨ ਮੰਟੋ ਦੇ ਜੀਵਨ ਬਾਰੇ ਦੱਸਿਆ ਕਿ ਉਨ੍ਹਾਂ ਦਾ ਜਨਮ 11 ਮਈ 1912 ਨੂੰ ਸਮਰਾਲੇ ਦੇ ਨੇੜਲੇ ਪਿੰਡ ਪਪੜੋਦੀ ਵਿਖੇ ਇੱਕ ਮੁਸਲਿਮ ਪਰਿਵਾਰ ਵਿਚ ਹੋਇਆ | ਉਨ੍ਹਾਂ ਨੇ ਸਾਅਦਤ ਹਸਨ ਮੰਟੋ ਦਾ ਹੱਥੀਂ ਲਿਖਿਆ ਕਤਬਾ ਪੜ੍ਹ ਕੇ ਬੱਚਿਆਂ ਨੂੰ ਸੁਣਾਇਆ | ਸਾਅਦਤ ਹਸਨ ਮੰਟੋ ਨੇ ਖ਼ੋਲ ਦੋ, ਠੰਢਾ ਗੋਸ਼ਤ, ਤਮਾਸ਼ਾ, ਕਾਲੀ ਸਲਵਾਰ ਅਤੇ ਟੋਭਾ ਟੇਕ ਸਿੰਘ ਵਰਗੀਆਂ ਕਹਾਣੀਆਂ ਲਿਖੀਆਂ ਇਨ੍ਹਾਂ ਵਿਚੋਂ ਉਨ੍ਹਾਂ ਦੀ ਸਭ ਤੋਂ ਪ੍ਰਸਿੱਧ ਕਹਾਣੀ 'ਟੋਭਾ ਟੇਕ ਸਿੰਘ' ਹੈ | ਇਸ ਕਹਾਣੀ ਤੇ ਨਾਟਕ ਖੇਡੇ ਗਏ ਅਤੇ ਫ਼ਿਲਮ ਵੀ ਬਣਾਈ ਗਈ |ਕਿੰਡਰ ਗਾਰਟਨ ਸਕੂਲ ਵਿੱਚ ਸਾਅਦਤ ਹਸਨ ਮੰਟੋ ਸਾਹਿਬ ਦੇ ਨਾਂ ਤੇ ਸਕੂਲ ਦੀ ਲਾਇਬਰੇਰੀ ਦਾ ਨਾਂ ਰੱਖਿਆ ਹੋਇਆ ਹੈ | ਸਕੂਲ ਦੇ ਚੇਅਰਮੈਨ ਦਲਜੀਤ ਸਿੰਘ ਸ਼ਾਹੀ, ਉਪ ਚੇਅਰਮੈਨ ਕਮਲਜੀਤ ਸਿੰਘ ਸ਼ਾਹੀ, ਡਾਇਰੈਕਟਰ ਸਰਬਜੀਤ ਕੌਰ, ਪਿ੍ੰਸੀਪਲ ਰਣਜੋਤ ਕੌਰ, ਅਧਿਆਪਕਾਂ ਅਤੇ ਵਿਦਿਆਰਥੀਆਂ ਨੇ ਮਿਲ ਕੇ ਮੰਟੋ ਸਾਹਿਬ ਦੇ ਜਨਮ ਦਿਨ ਦਾ ਕੇਕ ਕੱਟਿਆ | ਸਕੂਲ ਦੀ ਚਲਦੀ ਸਵੇਰ ਦੀ ਸਭਾ ਵਿਚ ਹੀ ਸਕੂਲ ਦੇ ਡਾਇਰੈਕਟਰ ਨੇ ਮੰਟੋ ਦੀ ਬੇਟੀ ਨੁਜ਼ਤ ਮੰਟੋ ਨੂੰ ਸਾਅਦਤ ਹਸਨ ਮੰਟੋ ਸਾਹਿਬ ਦੇ ਜਨਮ ਦਿਨ ਦੀ ਵਧਾਈ ਵੀ ਦਿੱਤੀ |
Ad Position 22
No active advertisement
ਪਿਛਲੀ ਖ਼ਬਰ ਦੋਹਰੇ ਕਤਲ ਮਾਮਲੇ 'ਚ ਪੁਲਿਸ ਵਲੋਂ ਹੁਣ ਤੱਕ ਕੁੱਲ 10 ਗਿ੍ਫ਼ਤਾਰ ਅਗਲੀ ਖ਼ਬਰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਲਲੌੜੀ ਕਲਾਂ ਦੀਆਂ ਵਿਦਿਆਰਥਣਾਂ ਨੇ ਫਿਰ ਸੋਨ ਤਗਮਾ ਜਿੱਤਿਆ
Ad Position 24