05-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-05-2026

ਸਰਕਾਰੀ ਹਾਈ ਸਕੂਲ ਸੇਹ ਵਿਖੇ ਮਾਂ ਦਿਵਸ ਮਨਾਇਆ

Ad Position 21
No active advertisement
ਅਜੀਤ ਡੈਸਕ 12-05-2026
ਖੰਨਾ, 11 ਮਈ (ਹਰਜਿੰਦਰ ਸਿੰਘ ਲਾਲ)-ਸਰਕਾਰੀ ਹਾਈ ਸਕੂਲ ਸੇਹ ਵਿਖੇ ਮਾਂ ਦਿਵਸ ਮਨਾਇਆ ਗਿਆ | ਜਿਸ ਵਿੱਚ ਬੱਚਿਆਂ ਵੱਲੋਂ ਆਪਣੀਆਂ ਮਾਵਾਂ ਨੂੰ ਇਸ ਖ਼ਾਸ ਦਿਨ ਦੀ ਮੁਬਾਰਕਬਾਦ ਗ੍ਰੀਟਿੰਗ ਕਾਰਡ ਬਣਾ ਕੇ ਦਿੱਤੀ ਗਈ ਅਤੇ ਉਸ ਦੇ ਨਾਲ ਨਾਲ ਆਪਣੀ ਮਾਂ ਦੇ ਨਾਲ ਸਾਂਝ, ਨੇੜਤਾ ਅਤੇ ਪਿਆਰ ਨੂੰ ਕਵਿਤਾ ਦੇ ਰੂਪ ਵਿੱਚ ਦਰਸਾਇਆ ਗਿਆ | ਇਸ ਮੌਕੇ ਕੁੱਝ ਵਿਦਿਆਰਥੀਆਂ ਨੇ ਮਾਂ ਦਿਵਸ ਦੀ ਸਾਰਥਿਕਤਾ ਭਾਸ਼ਣ ਦੇ ਰੂਪ ਵਿਚ ਦਰਸਾਈ | ਸਕੂਲ ਮੁਖੀ ਸੌਰਵ ਮੈਨਰੋ ਵੱਲੋਂ ਬੱਚਿਆਂ ਦੇ ਜੀਵਨ ਵਿੱਚ ਮਾਂ ਦੀ ਮਹੱਤਤਾ ਬਾਰੇ ਜਾਣਕਾਰੀ ਦਿੰਦੇ ਹੋਏ ਸਮਝਾਇਆ ਕਿ ਕਿਸੇ ਵੀ ਵਿਅਕਤੀ ਦੀ ਜੀਵਨ ਦੀ ਸਫਲਤਾ ਅਤੇ ਸੰਪੂਰਨਤਾ ਉਨ੍ਹਾਂ ਦੇ ਮਾਪਿਆਂ ਦੇ ਅਸ਼ੀਰਵਾਦ ਨਾਲ ਹੀ ਹੁੰਦੀ ਹੈ | ਸਮੂਹ ਅਧਿਆਪਕਾਂ ਅਤੇ ਐਸ. ਐਮ. ਸੀ ਕਮੇਟੀ ਵੱਲੋਂ ਵਿਦਿਆਰਥੀਆਂ ਨੂੰ ਆਪਣੇ ਮਾਪਿਆਂ ਦਾ ਸਤਿ ਸ਼੍ਰੀ ਅਕਾਲ ਕਰਨ ਲਈ ਪ੍ਰੇਰਿਆ ਗਿਆ |
Ad Position 22
No active advertisement
ਪਿਛਲੀ ਖ਼ਬਰ ਡੀ. ਐਸ. ਪੀ ਪਾਇਲ ਹਰਮਨਪ੍ਰੀਤ ਸਿੰਘ ਚੀਮਾ ਨੂੰ ਮਿਲੇ ਡਾ. ਰਾਵਿੰਦਰਪਾਲ ਸ਼ਰਮਾ, ਫੁੱਲਾਂ ਦਾ ਗੁਲਦਸਤਾ ਕੀਤਾ ਭੇਟ ਅਗਲੀ ਖ਼ਬਰ ਮਾਛੀਵਾੜਾ ਵਿਖੇ ਮਾਂ ਦਿਵਸ ਮਨਾਇਆ
Ad Position 24