05-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-05-2026

ਗੁਰਮਤਿ ਸਮਾਗਮ ਮੌਕੇ ਸਿੰਘ ਸਾਹਿਬ ਭਾਈ ਰਣਜੀਤ ਸਿੰਘ ਨੇ ਗੁਰਮਤਿ ਵਿਚਾਰਾਂ ਨਾਲ ਪਾਈ ਸਾਂਝ

Ad Position 21
No active advertisement
ਅਜੀਤ ਡੈਸਕ 12-05-2026
ਬੀਜਾ, 11 ਮਈ (ਕਸ਼ਮੀਰਾ ਸਿੰਘ ਬਗ਼ਲੀ)-ਦਾਣਾ ਮੰਡੀ ਫੋਕਲ ਪੁਆਇੰਟ ਮਹਿਦੂਦਾਂ ਵਿਖੇ ਛੇ ਰੋਜ਼ਾ ਗੁਰਮਤਿ ਸਮਾਗਮ ਸਮੂਹ ਇਲਾਕਾ ਨਿਵਾਸੀ ਸੰਗਤਾਂ ਦੇ ਸਹਿਯੋਗ ਦੇ ਨਾਲ ਕਰਵਾਇਆ ਗਿਆ | ਇਸ ਮੌਕੇ ਬਾਬਾ ਭੁਪਿੰਦਰ ਸਿੰਘ ਰਾੜਾ ਸਾਹਿਬ ਜਰਗ ਵਾਲਿਆਂ ਨੇ ਹਰੀ ਜਸ ਕਥਾ ਕੀਰਤਨ ਰਾਹੀਂ ਸੰਗਤਾਂ ਨੂੰ ਨਿਹਾਲ ਕੀਤਾ ਅਤੇ ਗੁਰੂ ਵਾਲੇ ਬਣਨ ਲਈ ਪ੍ਰੇਰਤ ਕੀਤਾ | ਇਸ ਮੌਕੇ ਸਿੰਘ ਸਾਹਿਬ ਗਿਆਨੀ ਰਣਜੀਤ ਸਿੰਘ ਸਾਬਕਾ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਨੇ ਵੀ ਹਾਜ਼ਰੀ ਲਵਾਈ ਅਤੇ ਭਾਈ ਜਸਵੀਰ ਸਿੰਘ ਡੇਰਾ ਬਾਬਾ ਮਹਿਮੇਂ ਸ਼ਾਹ ਨਿਰਮਲੇ ਲੋਪੋਂ ਵਾਲਿਆਂ ਨੇ ਹਾਜ਼ਰੀ ਲਵਾਈ | ਇਸ ਮੌਕੇ ਵੱਖ ਵੱਖ ਪਿੰਡਾਂ ਦੀਆਂ ਸੰਗਤਾਂ ਨੇ ਹਾਜ਼ਰੀਆਂ ਭਰੀਆਂ | ਸਟੇਜ ਸਕੱਤਰ ਦੀ ਸੇਵਾ ਹਰਪਾਲ ਸਿੰਘ ਬਿਜਲੀਪੁਰ ਨੇ ਨਿਭਾਈ | ਇਸ ਮੌਕੇ ਮਹਾਂਪੁਰਖਾਂ ਦੇ ਜਥੇ ਦੇ ਮੁਖੀ ਭਾਈ ਅਮਨਦੀਪ ਸਿੰਘ, ਬਾਬਾ ਰਾਜਿੰਦਰ ਸਿੰਘ ਡੇਰਾ ਬਾਬਾ ਮਹਿਮੇਂ ਸ਼ਾਹ ਲੋਪੋਂ, ਬਾਬਾ ਰਣਜੀਤ ਸਿੰਘ ਨਸਰਾਲੀ, ਬਾਬਾ ਜੋਗਿੰਦਰ ਸਿੰਘ ਬਲਾਲਾ, ਭੁਪਿੰਦਰ ਸਿੰਘ ਬਲਾਲਾ, ਭਾਈ ਹਰਜਿੰਦਰ ਸਿੰਘ ਬਲਾਲਾ, ਭਾਈ ਰਣਧੀਰ ਸਿੰਘ, ਬਲਦੇਵ ਸਿੰਘ ਗਿੱਲ ਆੜ੍ਹਤੀਆ, ਸਰਬਜੀਤ ਸਿੰਘ ਸਰਪੰਚ ਟਮਕੌਦੀ, ਦਰਬਾਰਾ ਸਿੰਘ ਚੱਕ, ਬੇਅੰਤ ਸਿੰਘ ਬਲਾਲਾ, ਪਰਮਿੰਦਰ ਸਿੰਘ ਆੜ੍ਹਤੀ, ਨਰਿੰਦਰ ਸਿੰਘ ਆੜ੍ਹਤੀ ਦਲਬਾਗ ਸਿੰਘ ਆੜ੍ਹਤੀ, ਪਰਮਜੀਤ ਸਿੰਘ ਲੋਪੋਂ, ਡਾਕਟਰ ਅਮਰੀਕ ਸਿੰਘ ਚੱਕ ਸਰਾਏ, ਪਰਮਜੀਤ ਸਿੰਘ ਟਮਕੌਦੀ, ਕੁਲਵੰਤ ਸਿੰਘ ਲੋਪੋਂ ਹਾਜ਼ਰ ਸਨ | ਇਸ ਮੌਕੇ ਖੂਨ ਦਾਨ ਕੈਂਪ ਲਗਾਇਆ ਵੀ ਗਿਆ | ਜਿਸ ਵਿੱਚ ਵੱਖ ਵੱਖ ਪਿੰਡਾਂ ਦੇ ਨੌਜਵਾਨਾਂ ਨੇ ਖੂਨ ਦਾਨ ਕੀਤਾ ਅਤੇ ਬਾਬਾ ਰਣਜੋਧ ਸਿੰਘ ਬਾਬਾ ਪ੍ਰੀਤਮ ਸਿੰਘ ਯਾਦਗਾਰੀ ਗਤਕਾ ਪਾਰਟੀ ਬਲਾਲਾ ਨੇ ਗੱਤਕੇ ਦੇ ਜੌਹਰ ਦਿਖਾਏ |
Ad Position 22
No active advertisement
ਪਿਛਲੀ ਖ਼ਬਰ ਗ੍ਰੀਨ ਗਰੋਵ ਪਬਲਿਕ ਸਕੂਲ ਵਿਖੇ ਰਾਸ਼ਟਰੀ ਤਕਨਾਲੋਜੀ ਦਿਵਸ ਮਨਾਇਆ ਅਗਲੀ ਖ਼ਬਰ ਡੀ. ਐਸ. ਪੀ ਪਾਇਲ ਹਰਮਨਪ੍ਰੀਤ ਸਿੰਘ ਚੀਮਾ ਨੂੰ ਮਿਲੇ ਡਾ. ਰਾਵਿੰਦਰਪਾਲ ਸ਼ਰਮਾ, ਫੁੱਲਾਂ ਦਾ ਗੁਲਦਸਤਾ ਕੀਤਾ ਭੇਟ
Ad Position 24