ਮਾਛੀਵਾੜਾ ਸਾਹਿਬ, 13 ਮਈ (ਮਨੋਜ ਕੁਮਾਰ)-ਮਹਾਂਪੁਰਸ਼ ਬਾਬਾ ਕਾਹਲਾ ਸਿੰਘ ਦੀ 36ਵੀਂ ਬਰਸੀ 16 ਮਈ ਨੂੰ ਗੁਰਦੁਆਰਾ ਸ਼੍ਰੀ ਚਰਨ ਕੰਵਲ ਸਾਹਿਬ ਵਿਖੇ ਮਨਾਈ ਜਾ ਰਹੀ ਹੈ | ਸੇਵਾਦਾਰ ਸਾਬਕਾ ਜੇ. ਈ. ਨਿਰਮਲ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ 14 ਮਈ ਨੂੰ ਸ਼੍ਰੀ ਅਖੰਡ ਪਾਠ ਸਾਹਿਬ ਦਾ ਆਰੰਭ ਹੋਵੇਗਾ ਤੇ 16 ਮਈ ਨੂੰ ਭੋਗ ਉਪਰੰਤ ਦੁਪਹਿਰ 1 ਵਜੇ ਧਾਰਮਿਕ ਕੀਰਤਨ ਦਾ ਗੁਣਗਾਨ ਹੋਵੇਗਾ |