29-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-05-2026

ਸਵ. ਜਗਮੋਹਣ ਸਿੰਘ ਟੱਕਰ ਯਾਦਗਾਰੀ ਮੁਫ਼ਤ ਮੈਡੀਕਲ ਤੇ ਖ਼ੂਨਦਾਨ ਕੈਂਪ ਲਗਾਇਆ

Ad Position 21
No active advertisement
ਹਲਕਾ ਮੁੱਖ ਸੇਵਾਦਾਰ ਪਰਮਜੀਤ ਸਿੰਘ ਢਿੱਲੋਂ, ਬਾਬਾ ਸਰਵਣ ਸਿੰਘ ਰਸਾਲਦਾਰ ਤੇ ਹੋਰ ਖ਼ੂਨਦਾਨੀਆਂ ਦੀ ਹੌਸਲਾ ਅਫ਼ਜ਼ਾਈ ਕਰਦੇ ਹੋਏ | ਤਸਵੀਰ : ਰਾਜਦੀਪ ਅਲਬੇਲਾ <br/> 14-05-2026
ਮਾਛੀਵਾੜਾ ਸਾਹਿਬ, 13 ਮਈ (ਰਾਜਦੀਪ ਸਿੰਘ ਅਲਬੇਲਾ)-ਸਥਾਨਕ ਲਕਸ਼ਮੀ ਮਾਰਕੀਟ 'ਚ ਸਵ. ਜਗਮੋਹਣ ਸਿੰਘ ਟੱਕਰ ਦੀ 14ਵੀਂ ਬਰਸੀ ਮੌਕੇ ਸਵਾਮੀ ਗੰਗਾ ਨੰਦ ਭੂਰੀ ਵਾਲੇ ਚੈਰੀਟੇਬਲ ਸੇਵਾ ਸੰਮਤੀ, ਯੁਵਕ ਸੇਵਾਵਾਂ ਕਲੱਬ ਸਮਰਾਲਾ ਅਤੇ ਚਰਨ ਕੰਵਲ ਸਾਹਿਬ ਸਪੋਰਟਸ ਐਂਡ ਵੈੱਲਫੇਅਰ ਕਲੱਬ ਮਾਛੀਵਾੜਾ ਸਾਹਿਬ ਦੇ ਸਹਿਯੋਗ ਨਾਲ ਖ਼ੂਨਦਾਨ ਤੇ ਮੁਫ਼ਤ ਮੈਡੀਕਲ ਕੈਂਪ ਲਗਾਇਆ ਗਿਆ | ਇਸ ਮੌਕੇ ਸਾਬਕਾ ਵਿਧਾਇਕ ਜਗਜੀਵਨ ਸਿੰਘ ਖੀਰਨੀਆਂ, ਹਲਕਾ ਸਮਰਾਲਾ ਤੋਂ ਕਾਂਗਰਸ ਪਾਰਟੀ ਇੰਚਾਰਜ ਰੁਪਿੰਦਰ ਸਿੰਘ ਰਾਜਾ ਗਿੱਲ, ਸ਼੍ਰੋਮਣੀ ਅਕਾਲੀ ਦੇ ਮੁੱਖ ਸੇਵਾਦਾਰ ਪਰਮਜੀਤ ਸਿੰਘ ਢਿੱਲੋਂ, ਭਾਜਪਾ ਆਗੂ ਰਣਜੀਤ ਸਿੰਘ ਗਹਿਲੇਵਾਲ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ ਅਤੇ ਉਨ੍ਹਾਂ ਖ਼ੂਨਦਾਨ ਕਰਨ ਵਾਲਿਆਂ ਨੂੰ ਸਨਮਾਨਿਤ ਕਰਦਿਆਂ ਹੌਸਲਾ ਅਫ਼ਜਾਈ ਕੀਤੀ | ਖ਼ੂਨਦਾਨ ਕੈਂਪ ਵਿਚ ਪੀ. ਜੀ. ਆਈ. ਚੰਡੀਗੜ੍ਹ ਤੋਂ ਆਈ ਟੀਮ ਵਲੋਂ 50 ਤੋਂ ਵੱਧ ਯੂਨਿਟ ਖੂਨ ਇਕੱਤਰ ਕੀਤਾ ਗਿਆ | ਇਸੇ ਤਰ੍ਹਾਂ ਮੈਡੀਕਲ ਕੈਂਪ ਵਿਚ ਐੈੱਸ. ਜੀ. ਬੀ. ਚੈਰੀਟੇਬਲ ਹਸਪਤਾਲ ਅਤੇ ਐੈੱਸ. ਪੀ. ਐੈੱਸ. ਹਸਪਤਾਲ ਲੁਧਿਆਣਾ ਦੇ ਮਾਹਿਰ ਡਾਕਟਰਾਂ ਨੇ ਵੱਖ-ਵੱਖ ਬਿਮਾਰੀਆਂ ਜਿਸ ਵਿਚ ਅੱਖਾਂ, ਦੰਦਾਂ, ਹੱਡੀਆਂ ਤੇ ਜਨਰਲ ਬਿਮਾਰੀਆਂ ਸਬੰਧੀ ਮਰੀਜ਼ਾਂ ਦੀ ਜਾਂਚ ਕਰ ਮੁਫ਼ਤ ਦਵਾਈਆਂ ਵੀ ਦਿੱਤੀਆਂ | ਲੋੜਵੰਦ ਮਰੀਜ਼ਾਂ ਨੂੰ ਸੰਸਥਾ ਵਲੋਂ ਮੁਫ਼ਤ ਐਨਕਾਂ ਵੀ ਦਿੱਤੀਆਂ ਗਈਆਂ | ਇਸ ਮੌਕੇ ਗੁਰਦੁਆਰਾ ਕਿਰਪਾਨ ਭੇਟ ਸਾਹਿਬ ਦੇ ਮੁੱਖ ਸੇਵਾਦਾਰ ਬਾਬਾ ਸਰਵਣ ਸਿੰਘ ਰਸਾਲਦਾਰ, ਨਾਇਬ ਤਹਿਸੀਲਦਾਰ ਰਾਜੇਸ਼ ਅਹੂਜਾ, ਸੇਵਾਮੁਕਤ ਡੀ. ਐੈੱਸ. ਪੀ. ਗੁਰਬਚਨ ਸਿੰਘ, ਨਗਰ ਕੌਂਸਲ ਪ੍ਰਧਾਨ ਮੋਹਿਤ ਕੁੰਦਰਾ, ਜ਼ਿਲ੍ਹਾ ਉਪ ਪ੍ਰਧਾਨ ਕਸਤੂਰੀ ਲਾਲ ਮਿੰਟੂ, ਸਾਬਕਾ ਚੇਅਰਮੈਨ ਸ਼ਕਤੀ ਆਨੰਦ, ਸ਼ਹਿਰੀ ਪ੍ਰਧਾਨ ਕਾਂਗਰਸ ਕਪਿਲ ਆਨੰਦ, ਸ਼੍ਰੋਮਣੀ ਕਮੇਟੀ ਮੈਂਬਰ ਹਰਜਤਿੰਦਰ ਸਿੰਘ ਪਵਾਤ, ਜ਼ਿਲ੍ਹਾ ਪ੍ਰੀਸ਼ਦ ਮੈਂਬਰ ਹਰਜੋਤ ਸਿੰਘ ਮਾਂਗਟ, ਜ਼ਿਲ੍ਹਾ ਉਪ ਪ੍ਰਧਾਨ ਜੇ. ਪੀ. ਸਿੰਘ ਮੱਕੜ, ਸਾਬਕਾ ਚੇਅਰਮੈਨ ਦਰਸ਼ਨ ਕੁੰਦਰਾ, ਟਹਿਲ ਸਿੰਘ ਅÏਜਲਾ, ਕੌਂਸਲਰ ਅਸ਼ੋਕ ਸੂਦ, ਅਮਨਦੀਪ ਸਿੰਘ ਤਨੇਜਾ, ਬਲਜਿੰਦਰ ਸਿੰਘ ਮੱਕੜ, ਨਰਿੰਦਰਪਾਲ ਲੱਕੀ, ਸ਼ਹਿਰੀ ਪ੍ਰਧਾਨ ਜਸਪਾਲ ਸਿੰਘ ਜੱਜ, ਅਰਵਿੰਦਰਪਾਲ ਸਿੰਘ ਵਿੱਕੀ, ਪਿ੍ੰ. ਡੀ. ਡੀ. ਵਰਮਾ, ਪਿ੍ੰ. ਦਰਸ਼ਨ ਲਾਲ ਜੈਨ, ਐਡਵੋਕੇਟ ਅਨਿਰੁਧ ਲੂਥਰਾ, ਨੰਦ ਕਿਸ਼ੋਰ, ਛਿੰਦਰਪਾਲ ਹਿਯਾਤਪੁਰ, ਜਗਦੀਪ ਸਿੰਘ ਝੱਜ, ਐਡਵੋਕੇਟ ਗੁਰਜੀਤ ਸਿੰਘ ਮਿੱਠੇਵਾਲ, ਪਿ੍ੰਸ ਮਿੱਠੇਵਾਲ, ਦਵਿੰਦਰ ਸਿੰਘ ਬਵੇਜਾ, ਹਰਿੰਦਰਮੋਹਣ ਸਿੰਘ ਕਾਲੜਾ, ਭਾਜਪਾ ਆਗੂ ਸੰਜੀਵ ਲੀਹਲ, ਮੰਡਲ ਪ੍ਰਧਾਨ ਸੁੱਖੀ ਸ਼ਰਮਾ, ਗੀਤਕਾਰ ਭੱਟੀ ਭੜੀ ਵਾਲਾ, ਭੁਪਿੰਦਰ ਸਿੰਘ ਰਾਠੌਰ, ਸੰਜੀਵ ਪਾਂਧੀ, ਠੇਕੇਦਾਰ ਜਤਿੰਦਰ ਕੁੰਦਰਾ, ਜਤਿਨ ਬਾਂਸਲ ਆਦਿ ਮੌਜੂਦ ਸਨ |
Ad Position 22
No active advertisement
ਪਿਛਲੀ ਖ਼ਬਰ ਨਗਰ ਕੌਂਸਲ ਦੀ ਟੀਮ ਨੇ ਸਿਹਤ ਵਿਭਾਗ ਦੇ ਸਹਿਯੋਗ ਨਾਲ ਸ਼ਹਿਰ 'ਚ ਡੇਂਗੂ ਦੇ ਲਾਰਵੇ ਦੀ ਕੀਤੀ ਚੈਕਿੰਗ ਅਗਲੀ ਖ਼ਬਰ ਬਿਜਲੀ ਵਿਭਾਗ ਮਿਲਣ ਨਾਲ ਕੈਬਨਿਟ ਮੰਤਰੀ ਸੌਂਦ ਦਾ ਸਿਆਸੀ ਕੱਦ ਹੋਰ ਵਧਿਆ-ਕਾਕਾ ਗਰੇਵਾਲ ਬੀਜਾ
Ad Position 24